ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜਗਦੀਸ਼ ਕਲੇਰ ਪ੍ਰਧਾਨ ਐਸੋਸੀਏਸ਼ਨ ਸ਼ਹਿਰੀ ਸਬ ਅਰਬਨ ਮੰਡਲ ਨਕੋਦਰ ਦੀ ਪ੍ਰਧਾਨਗੀ ਹੇਠ ਵਰਕਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਮੁਕੰਮਲ ਤੌਰ ਤੇ ਅੱਖੋਂ ਪਰੋਖੇ ਕਰਨ ਖਿਲਾਫ ਪੰਜਾਬ ਅਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝੇ ਫਰੰਟ ਹਲਕਾ ਨਕੋਦਰ ਸ਼ਾਹਕੋਟ ਦੇ ਪਿੰਡਾਂ ਵਿੱਚ ਝੰਡਾ ਮਾਰਚ ਅਤੇ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਮਾਣ ਭੱਤਾ ਉੱਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਧਰਨਾ ਛੇਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਾ ਉਤੇ 2.59 ਗੁਣਕ ਲਾਗੂ ਕਰਨਾ 37 ਕਿਸਮ ਦੇ ਭੱਤੇ ਲਾਗੂ ਕਰਨਾ ਮਹਿੰਗਾਈ ਭੱਤੇ ਦੀਆਂ ਕਿਰਤਾਂ ਲਾਗੂ ਕਰਨਾ ਮੁਸ਼ਕਿਲ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਦੋ ਵਾਰੀ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਮੀਟਿੰਗ ਕੀਤੀ ਗਈ। ਅਤੇ ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰਨਾ 1-1-16 ਤੋਂ ਬਾਅਦ ਰਿਟਾਇਰ ਹੋਏ ਸਾਥੀਆਂ ਦਾ ਗਰੈਜਟੀ ਅਤੇ ਲੀਵ ਇੰਨਕੈਸਮੈਟ ਜਾਰੀ ਨਾ ਕਰਨ ਕਰਕੇ 30 ਅਪ੍ਰੈਲ ਨੂੰ ਝੰਡਾ ਮਾਰਚ ਕੀਤਾ ਜਾਵੇਗਾ ਮੀਟਿੰਗ ਵਿਚ ਜਸਵੰਤ ਰਾਏ ਸੀਨੀਅਰ ਮੀਤ ਪ੍ਰਧਾਨ, ਐਸ ਐਸ ਨਾਹਲ ਸੀਨੀਅਰ ਮੀਤ ਪ੍ਰਧਾਨ ਸਰਕਲ ਕਪੂਰਥਲਾ,ਅਮਰ ਸਿੰਘ, ਪਰਸ਼ਰਨ ਸਿੰਘ, ਰਾਮ ਨਾਲ, ਦਰਸ਼ਨ ਸਿੰਘ ਡੱਲਾ, ਹਰਭਜਨ ਸਿੰਘ ਐਸ ਡੀ ਓ, ਮੋਹਨ ਲਾਲ ਸ਼ਮੈਲਪੁਰ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਮੰਡਲ ਨਕੋਦਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly