ਡੇਅਰੀ ਵਿਭਾਗ ਦੀ ਦੇਖ-ਰੇਖ ਵਿੱਚ ਇਹ ਕੈਂਪ ਲੱਗਾ
ਕਿਸਾਨਾਂ ਨੂੰ ਨਵੀਂ ਤਕਨੀਕ ਬਾਰੇ ਜਾਣੂ ਕਰਵਾਇਆ
ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਪੰਜਾਬ ਸਰਕਾਰ ਤੇ ਡੇਅਰੀ ਵਿਭਾਗ ਦੀ ਦੇਖ ਰੇਖ ਹੇਠ ਚ 4 ਨਵੰਬਰ ਨੂੰ ਪਿੰਡ ਕਾਰਕੋਰ ,ਤਹਿਸੀਲ -ਡੇਰਾਬੱਸੀ ,ਜ਼ਿਲ੍ਹਾ ਮੁਹਾਲੀ ਵਿੱਚ ਡੇਅਰੀ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਜਿਵੇਂ ਖੇਤੀਬਾੜੀ ਤੋਂ ਪੁਨੀਤ, ਆਈ ਸੀ ਆਈ ਤੋੋਂ ਬੈਂਕ ਅਫ਼ਸਰ, ਐਨ ਜੀ ਉ ਤੋ ਹੈਡ ਟੂ ਹੈਡ ਇੰਡੀਆ ਤੋੋਂ ਡਾ ਭਾਰਤੀ , ਡੇਅਰੀ ਇੰਸਪੈਕਟਰ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ ਮੌਕੇ ਤੇ ਮੌਜੂਦ ਸੀ। ਤੇ ਵੱਖ-ਵੱਖ ਵਿਭਾਗਾਂ ਤੋਂ ਆਏ ਸਾਰੇ ਅਫਸਰਾਂ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ। ਕਿਸਾਨ ਵੀਰਾਂ ਨੂੰ ਨਵੀਂ ਤਕਨੀਕ ਨਾਲ ਜੁੜਨ ਲਈ ਜਾਗਰੂਕ ਕੀਤਾ।
ਤਾਂ ਕਿ ਜੋ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਤੇ ਡੇਅਰੀ ਵਿਭਾਗ ਦੇ ਨੁਮਾਇੰਦਿਆਂ ਨੇ ਕਿਸਾਨਾਂ ਨੂੰ ਖਰਚ ਘਟਾਉਣ ਤੇ ਨਸਲ ਸੁਧਾਰ ਬਾਰੇ ਜਾਣਕਾਰੀ ਦਿੱਤੀ ਤੇ ਸਬਸਿਡੀ ਦੀ ਸਕੀਮਾਂ ਬਾਰੇ ਜਾਣੂ ਕਰਵਾਇਆ ਤਾਂ ਜੋ ਕਿ ਡੇਅਰੀ ਦਾ ਧੰਦਾ ਲਾਹੇਵੰਦ ਬਣ ਸਕੇ ਤੇ ਇਸ ਮੌਕੇ ਪੁਆਧ ਗਰੁੱਪ ਗੁਰਸੇਵਕ ਸਿੰਘ ਕਾਰਕੌਰ ਵੱਲੋਂ ਆਏ ਮਹਿਮਾਨਾਂ ਦਾ ਗਮਲੇ ਵਿੱਚ ਬੂਟੇ ਭੇੇਂਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਪਿੰਡ ਦੇ ਦਲਜੀਤ ਸਿੰਘ ਭਗਵਾਨ ਸਿੰਘ ,ਸੁਖਦੇਵ ਸਿੰਘ, ਬਲਵਿੰਦਰ ਲੰਬੜਦਾਰ, ਲਖਵੀਰ ਸਿੰਘ, ਜੀ ਐਸ ਬੇਨੀਪਾਲ ,ਅਮਰੀਕ ਸਿੰਘ ਤੇ ਪੁਆਧ ਗਰੁੱਪ ਦੇ ਮੈਂਬਰ ਹੋਰ ਬਹੁਤ ਨੌਜਵਾਨ ਵੱਡੀ ਗਿਣਤੀ ਸ਼ਾਮਲ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly