ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ., ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਸਮਾਜਿਕ/ਆਰਥਿਕ ਪਰਿਵਰਤਨ ਦੇ ਹਮਾਇਤੀ, ਬਾਮਸੇਫ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ, ਬਹੁਜਨ ਨਾਇਕ ਮਾਨਿਆਵਰ ਕਾਂਸ਼ੀ ਰਾਮ ਜੀ ਦੇ 89ਵੇਂ ਜਨਮ ਦਿਨ ‘ਤੇ ਵਰਕਰ ਕਲੱਬ ਵਿਖੇ ਵਿਚਾਰ ਗੋਸ਼ਟੀ ਕਾਰਵਾਈ ਗਈ। ਜਿਸ ਦੀ ਪ੍ਰਧਾਨਗੀ ਸਮਾਗਮ ਦੇ ਮੁੱਖ ਬੁਲਾਰੇ ਸਾਹਿਤਕਾਰ ਅਤੇ ਸਮਾਜ ਦੇ ਉੱਘੇ ਬੁਲਾਰੇ ਚਮਨ ਲਾਲ ਚਣਕੋਆ, ਆਡੀਟਰ ਅਫ਼ਸਰ ਰਾਜੇਸ਼ ਕੁਮਾਰ ਅਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਸਾਂਝੇ ਤੌਰ ’ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਮਾਜ ਦੇ ਉਥਾਨ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਮਹਾਪੁਰਖਾਂ ਨੂੰ ਯਾਦ ਕਰਨਾ ਸੁਸਾਇਟੀ ਆਪਣਾ ਫਰਜ਼ ਸਮਝਦੀ ਹੈ। ਪ੍ਰਧਾਨਾਗੀ ਮੰਡਲ ਨੇ ਸਾਹਿਬ ਕਾਂਸ਼ੀ ਰਾਮ ਜੀ ਦੀ ਤਸਵੀਰ ਅੱਗੇ ਫੁੱਲ ਅਰਪਣ ਕੀਤੇ। ਲਾਰਡ ਬੁੱਧਾ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਪੂਰਨ ਸਿੰਘ ਨੇ ਸਾਰਿਆਂ ਨੂੰ ਸੰਵਿਧਾਨ ਦੀ ਸਹੁੰ ਚੁਕਾਈ ।
ਵਿਚਾਰ ਵਿਸ਼ਾਲ ਗੋਸ਼ਟੀ ਦੇ ਮੁੱਖ ਬੁਲਾਰੇ ਚਮਨ ਲਾਲ ਚਣਕੋਆ ਨੇ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਮਹਾਨ ਵਿਅਕਤੀ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ । ਉਸ ਨੇ ਆਪਣੀ ਕਲਾਸ ਵਨ ਦੀ ਨੌਕਰੀ ਛੱਡ ਕੇ ਲੋਕਾਂ ਨੂੰ ਇਕੱਠੇ ਕਰਕੇ ਬਾਮਸੇਫ ਨਾਂ ਦੀ ਜਥੇਬੰਦੀ, ਡੀ ਐਸ ਫੋਰ ਬਣਾਈ। ਉਸ ਤੋਂ ਬਾਅਦ ਦੱਬੇ-ਕੁਚਲੇ ਸਮਾਜ ਨੂੰ ਸੱਤਾਧਾਰੀ ਸਮਾਜ ਬਣਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਨੀਂਹ ਰੱਖੀ ਗਈ। ਬਹੁਜਨ ਸਮਾਜ ਪਾਰਟੀ ਅੱਜ ਦੇਸ਼ ਦੀ ਤੀਜੇ ਨੰਬਰ ਦੀ ਪਾਰਟੀ ਹੈ। ਸ੍ਰੀ ਚਣਕੋਆ ਨੇ ਦੱਸਿਆ ਕਿ ਬਹੁਜਨ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਉਨ੍ਹਾਂ ਨੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ 42,000 ਕਿਲੋਮੀਟਰ ਸਾਈਕਲ ਯਾਤਰਾ ਕੀਤੀ। ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਉਨ੍ਹਾਂ ਨੇ ਮੁੰਬਈ ਵੋਟ ਕਲੱਬ ਦੇ ਸਾਹਮਣੇ 40 ਦਿਨਾਂ ਤੱਕ ਧਰਨਾ ਦਿੱਤਾ। ਅੱਜ ਕਾਂਸ਼ੀ ਰਾਮ ਦੀ ਬਦੌਲਤ ਦਲਿਤ ਸਮਾਜ ਦੇ ਲੋਕ ਸੱਤਾ ਵਿੱਚ ਹਿੱਸੇਦਾਰੀ ਦੀ ਮੰਗ ਕਰਨ ਲੱਗ ਪਏ ਹਨ । ਅੰਤ ਵਿੱਚ ਉਨ੍ਹਾਂ ਕਿਹਾ ਕਿ ਸਾਹਿਬ ਨੇ ਕਦੇ ਵੀ ਅਲੱਗਵਾਦ ਦੀ ਰਾਜਨੀਤੀ ਨਹੀਂ ਕੀਤੀ, ਉਹ ਹਮੇਸ਼ਾ ਕਹਿੰਦੇ ਸਨ ਕਿ ਡੀ ਐਸ ਫੋਰ ਦਾ ਨਾਅਰਾ ਹੈ ਭਾਰਤ ਦੇਸ਼ ਹਮਾਰਾ ਹੈ।
ਇਸ ਸ਼ੁੱਭ ਮੌਕੇ ਤੇ ਆਡੀਟਰ ਅਫ਼ਸਰ ਰਾਜੇਸ਼ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਕਾਂਸ਼ੀ ਰਾਮ ਜੀ ਵੱਲੋਂ ਸ਼ੁਰੂ ਕੀਤੇ ਗਏ ਕਾਫ਼ਲੇ ਨੂੰ ਅੱਗੇ ਲਿਜਾਣਾ ਸਾਡਾ ਫਰਜ਼ ਹੈ। ਜੇਕਰ ਇਹ ਮਹਾਂਪੁਰਸ਼ ਸੰਘਰਸ਼ ਨਾ ਕਰਦੇ ਤਾਂ ਅੱਜ ਸਾਡੇ ਸਮਾਜ ਦੀ ਦਸ਼ਾ ਅਤੇ ਦਿਸ਼ਾ ਬਹੁਤ ਹੀ ਤਰਸਯੋਗ ਹੋਣੀ ਸੀ। ਇਸ ਮੌਕੇ ਤੇ ਐਸ.ਸੀ./ਐਸ.ਟੀ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ, ਜ਼ੋਨਲ ਸਕੱਤਰ ਸੋਹਣ ਬੈਠਾ, ਓ.ਬੀ.ਸੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਕੁਮਾਰ, ਲੇਖਕ ਆਰ. ਕੇ. ਪਾਲ ਅਤੇ ਚਿੰਤਕ ਨਿਰਵੈਰ ਸਿੰਘ ਨੇ ਕਾਂਸ਼ੀ ਰਾਮ ਜੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਮਾਜ ਨੂੰ ਦਿਨੋਂ-ਦਿਨ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ, ਸਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਹਾਤਮਾ ਜੋਤੀ ਬਾ ਫੂਲੇ, ਡਾ. ਅੰਬੇਡਕਰ ਅਤੇ ਕਾਂਸ਼ੀ ਰਾਮ ਜੀ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਣਾ ਲੈਣ ਦੀ ਜਰੂਰਤ ਹੈ ।
ਸੁਸਾਇਟੀ ਵੱਲੋਂ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰਨ ਵਾਲੇ ਦਾਨੀ ਸੱਜਣ ਨਰਿੰਦਰ ਸਿੰਘ, ਅਮਰਜੀਤ ਕੌਰ, ਰਾਮ ਮੂਰਤੀ, ਊਸ਼ਾ ਰਾਣੀ, ਕੁਲਵਿੰਦਰ ਸਿੰਘ, ਰਾਜ ਕੁਮਾਰ ਸਿੰਘ ਅਤੇ ਅਮਰਜੀਤ ਸਿੰਘ ਮੱਲ ਆਦਿ ਤੋਂ ਇਲਾਵਾ ਚਮਨ ਲਾਲ ਚਣਕੋਆ ਨੂੰ ਯਾਦਗਾਰੀ ਚਿੰਨ੍ਹ ਅਤੇ ਮਹਾਤਮਾ ਜਯੋਤੀ ਬਾ ਫੂਲੇ ਦੀ ਲਿਖੀ ਪੁਸਤਕ ਗੁਲਾਮਗਿਰੀ ਦੇ ਕੇ ਸਨਮਾਨਿਤ ਕੀਤਾ ਗਿਆ। ਭੋਜਨ ਦਾ ਪ੍ਰਬੰਧ ਗੁਰੂਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵੱਲੋਂ ਕੀਤਾ ਗਿਆ। ਸ੍ਰੀ ਕ੍ਰਿਸ਼ਨ ਲਾਲ ਜੱਸਲ ਨੇ ਸਮਾਗਮ ਨੂੰ ਸਫਲ ਬਣਾਉਣ ਵਾਲੀਆਂ ਸਮੂਹ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਸਹਿਯੋਗ ਲਈ ਆਸ ਪ੍ਰਗਟਾਈ ।
ਸਮਾਗਮ ਵਿੱਚ ਭਾਰਤੀ ਬੋਧ ਮਹਾਸਭਾ, ਸੰਘਰਸ਼, ਨਾਰੀ ਸ਼ਕਤੀ ਸੰਗਠਨ, ਬਾਮਸੇਫ, ਸ਼੍ਰੀ ਗੁਰੂ ਰਵਿਦਾਸ ਸਭਾ ਸੁਖਮਣੀ ਸੇਵਾ ਸੋਸਾਇਟੀ, ਓਬੀਸੀ ਐਸੋਸੀਏਸ਼ਨ, ਐਸ ਸੀ/ ਐਸ ਟੀ ਅਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸਫ਼ਲ ਬਣਾਉਣ ਲਈ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਧਰਮਵੀਰ ਅੰਬੇਡਕਰੀ, ਕੰਨਵੀਨਰ ਕਸ਼ਮੀਰ ਸਿੰਘ, ਦੇਸ ਰਾਜ, ਰਵਿੰਦਰ ਕੁਮਾਰ, ਸੁਰੇਸ਼ ਚੰਦਰ ਬੋਧ, ਹਰਦੀਪ ਸਿੰਘ, ਨਰੇਸ਼ ਕੁਮਾਰ, ਰੂਪ ਲਾਲ, ਕ੍ਰਿਸ਼ਨ ਸਿੰਘ, ਸੰਤੋਖ ਸਿੰਘ ਜੱਬੋਵਾਲ, ਸ਼ਿਵ ਕੁਮਾਰ ਸੁਲਤਾਨਪੁਰੀ, ਹਰਨੇਕ ਸਿੰਘ, ਮਨਜੀਤ ਸਿੰਘ ਕੈਲਪੁਰੀਆ, ਰਾਮ ਨਿਵਾਸ, ਪ੍ਰਨੀਸ਼ ਕੁਮਾਰ, ਕੁਲਵਿੰਦਰ ਸਿੰਘ ਸਿਵੀਆ, ਰਜਿੰਦਰ ਸਿੰਘ, ਵਿਜੇ ਕੁਮਾਰ, ਸਤਨਾਮ ਸਿੰਘ ਬਠਿੰਡਾ, ਮਨਮੋਹਨ ਲਾਲ, ਸੁਖਦੇਵ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ ਅਹਲੂਵਾਲੀਆ, ਪ੍ਰਮੋਦ ਸਿੰਘ, ਹਰਮੇਸ਼ ਸਿੰਘ ਅਤੇ ਮੈਡਮ, ਜਸਵਿੰਦਰ ਦੇਵੀ ਆਦਿ ਨੇ ਅਹਿਮ ਭੂਮਿਕਾ ਨਿਭਾਈ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly