ਕਪੂਰਥਲਾ, ( ਕੌੜਾ)- ਸ਼ਹੀਦ ਭਗਤ ਸਿੰਘ ਵਿਚਾਰ ਮੰਚ ( ਮਹਿਲਾ ਵਿੰਗ) ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਿਰਾਸਤ ਨੂੰ ਯਾਦ ਕਰਦੇ ਹੋਏ 12 ਮਾਰਚ 2024 ਮੰਗਲਵਾਰ ਸ਼ਾਮ 7 ਵਜੇ ਵਰਕਰ ਕਲੱਬ ਵਿੱਚ ਵਿਚਾਰ- ਚਰਚਾ ਕਰਵਾਉਣ ਜਾ ਰਿਹਾ ਹੈ। ਵਿਚਾਰ ਚਰਚਾ ਦਾ ਵਿਸ਼ਾ ਔਰਤਾਂ ਦੀ ਮੌਜੂਦਾ ਸਥਿਤੀ, ਸੰਭਾਵਨਾ ਤੇ ਚੁਨੌਤੀਆਂ ਤੇ ਮੁੱਖ ਵਕਤਾ ਨਵਜੋਤ ਢਿਲੋ ਦਾ ਨਵਜੋਤ ਢਿੱਲੋ’ ਦੀ ਚਰਚਿਤ ਸ਼ਖਸ਼ੀਅਤ ਰੈਡ ਐਫ ਐਮ ਦੇ ਸਾਬਕਾ ਨਿਊਜ਼ ਡਾਇਰੈਕਟਰ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਏ ਹੋਏ ਸਰੋਤਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਦੇਸ਼- ਵਿਦੇਸ਼ਾਂ ਵਿੱਚ ਚੱਲ ਰਹੀ ਔਰਤਾਂ ਦੀ ਸਮਾਜਿਕ ਸਥਿਤੀ ਤੋਂ ਜਾਣੂ ਕਰਵਾਉਣਗੇ । ਅੱਜ ਜਦੋਂ ਅਸੀਂ ਵਿਗਿਆਨ ਦੀ ਸਹਾਇਤਾ ਨਾਲ ਮੰਗਲ ਗ੍ਰਹਿ ਤੇ ਪਹੁੰਚ ਚੁੱਕੇ ਹਾਂ ਤਾਂ ਔਰਤ ਨੂੰ ਇਕਵੀਂ ਸਦੀ ਵਿੱਚ ਵੀ ਧਾਰਮਿਕ ਦੰਗੇ, ਜਾਤੀ ਦੰਗੇ, ਫਿਰਕੂ ਫਸਾਦਾ ਸਮੇਂ ਔਰਤਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ।ਸੰਸਾਰੀਕਰਨ ਦੇ ਮੌਜੂਦਾ ਦੌਰ ਵਿੱਚ ਔਰਤ ਨੂੰ ਕਾਰਪੋਰੇਟ ਹਿਤੈਸ਼ੀ ਦੁਆਰਾ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ।ਮਰਦ ਪ੍ਰਧਾਨ ਸਮਾਜ, ਜੰਗੀਰੂ ਮਾਨਸਿਕਤਾ ਅਤੇ ਸਰਮਾਏਦਾਰੀ ਯੁੱਗ ਵਿੱਚ ਔਰਤਾਂ ਨੂੰ ਲਿੰਗ ਆਧਾਰਿਤ ਸਮਾਨਤਾ ਕਿਵੇਂ ਮਿਲੇਗੀ। ਕਿਸੇ ਵੀ ਸਮਾਜ ਦੇ ਵਿਕਾਸ ਨੂੰ ਉਸ ਵਿੱਚ ਰਹਿਣ ਵਾਲੀਆਂ ਔਰਤਾਂ ਦੀ ਸਮਾਜਿਕ ਸਥਿਤੀ ਦੇ ਸੂਚਕ ਅੰਕ ਦੇ ਆਧਾਰ ਤੇ ਕਿਵੇਂ ਨਾਪਿਆ ਜਾਂਦਾ ਹੈ। ਮੰਚ ਸਮੂਹ ਆਰ ਸੀ ਐਫ ਕਲੋਨੀ ਨਿਵਾਸੀਆਂ ਅਤੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਪਰਿਵਾਰ ਸਮੇਤ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੰਦਾ ਹੈ । ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਡਮ ਪਰਮਿੰਦਰ ਮੋਗਾ ਜੀ, ਮੋਨਿਕਾ ਰਾਣੀ , ਵੀਨਾ ਰਾਣੀ,ਆਸ਼ਾ ਰਾਣੀ ,ਦਰਸ਼ਨਾ ਰਾਣੀ, ਮਨਦੀਪ ਕੌਰ, ਗੁਰਮੀਤ ਕੌਰ, ਅਮਨ ਕੌਰ, ਬੱਬੂ,ਦਿਲਜੀਤ ਕੌਰ, ਪਰਮਜੀਤ ਕੌਰ ਆਦਿ ਵਿਸ਼ੇਸ਼ ਰੂਪ ਵਿੱਚ ਯੋਗਦਾਨ ਪਾ ਰਹੀਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly