(ਸਮਾਜ ਵੀਕਲੀ)
ਭਾਸ਼ਾ ਮਹਿਕਮਾ ਜੇਕਰ ਬਦਲ ਕੇ ,
ਮੀਨ੍ਹੇਂ ਨੂੰ ਕਰ ਮਾਹ ਦੇਵੇ ।
ਗੁਰਮੁਖੀ ਦੀ ਥਾਂ ਸੱਦਾ ਪੱਤਰ ਵਿੱਚ ,
ਔਖੇ ਸ਼ਬਦ ਹਿੰਦੀ ਦੇ ਪਾ ਦੇਵੇ।
ਇਹ ਨਿੱਕੀਆਂ ਨਿੱਕੀਆਂ ਗੱਲਾਂ ਹੀ ,
ਮੁੱਢ ਬੰਨ੍ਹਦੀਆਂ ਵੱਡੀਆਂ ਗੱਲਾਂ ਦਾ ;
ਗੱਲ ਸਹੇ ਦੀ ਥਾਂ ‘ਤੇ ਪਹੇ ਦੀ ਹੈ ,
ਕਰ ਜੋ ਹੌਲ਼ੀ ਹੌਲ਼ੀ ਫ਼ਨਾਹ ਦੇਵੇ।
ਬਾਕੀ ਸਾਹਿਤਕਾਰ ਇਸ ਲਈ ਚੁੱਪ ਨੇ ,
ਕਿਤੇ ਟੁੱਟ ਨਾ ਜਾਵੇ ਮਿੱਤਰਤਾ ;
ਪਰ ਮੈਂ ਤਾਂ ਸੁਣਿਐਂ ਚੰਗਾ ਮਿੱਤਰ ਉਹ ,
ਜਿਹੜਾ ਚੰਗੀ ਸਦਾ ਸਲਾਹ ਦੇਵੇ।
ਹੈ ਲੋੜ ਕਿ ਸਾਡੀ ਮਾਤ – ਭਾਸ਼ਾ ,
ਰੋਜ਼ਗਾਰ ਦੀ ਭਾਸ਼ਾ ਬਣ ਜਾਵੇ ;
ਸੰਧਵਾਂ ਸਾਬ੍ਹ ਨੇ ਕਰੇ ਜੋ ਵਾਅਦੇ ਸੀ ,
ਕੋਈ ਉਨ੍ਹਾਂ ‘ਤੇ ਅਮਲ ਕਰਾ ਦੇਵੇ ।
ਮੂਲ ਚੰਦ ਸ਼ਰਮਾ
9914836037