ਸਾਈਨ ਬੋਰਡ ਉੱਤੇ ਗਿਆਨੀ ਜੈਲ ਸਿੰਘ ਜੀ ਦੇ ਨਾਮ ਠੀਕ ਕਰਨ ਲਈ ਦਿੱਤਾ ਮੰਗ ਪੱਤਰ

 ਰੋਪੜ (ਸਮਾਜ ਵੀਕਲੀ) ਗੁਰਬਿੰਦਰ ਸਿੰਘ ਰੋਮੀ: ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਰੂਪਨਗਰ ਜਿਲ੍ਹੇ ਦਾ ਮਾਣ ਗਿਆਨੀ ਜ਼ੈਲ ਸਿੰਘ ਦੇ ਨਾਮ ਉੱਤੇ ਵਸਾਈ ਗਈ ਕਲੋਨੀ ਦੇ ਸਾਈਨ ਬੋਰਡ ‘ਤੇ ਗਲਤ ਪੰਜਾਬੀ ਲਿਖੀ ਹੋਣ ਕਾਰਨ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਰੂਪਨਗਰ ਵੱਲੋ ਪ੍ਰਸ਼ਾਸ਼ਨ ਤੋਂ ਇਹਨਾਂ ਸਾਈਨ ਬੋਰਡਾਂ ਨੂੰ ਹਟਾ ਕੇ ਸਹੀ ਕਰਨ ਦੀ ਮੰਗ ਕੀਤੀ ਗਈ ਹੈ। ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਈਨ ਬੋਰਡ ਰੂਪਨਗਰ ਦੀ ਪਹਿਚਾਣ ਨੂੰ ਫਿੱਕਾ ਕਰਦੇ ਹਨ ਕਿਉਂਕਿ ਰੂਪਨਗਰ ਪੜ੍ਹੇ ਲਿਖੇ ਲੋਕਾਂ ਕਰਕੇ ਜਾਣਿਆ ਜਾਦਾ ਜਿਲ੍ਹਾ ਹੈ ਪਰ ਇੱਥੇ ਹੀ ਦਾਖ਼ਲ ਹੋਣ ਸਾਰ ਹੀ ਜੋ ਰੇਲਵੇ ਸਟੇਸ਼ਨ ਦੇ ਨਾਲ਼ ਨਹਿਰ ਵਾਲੇ ਪੁਲ ਦੇ ਦੋਨੋਂ ਪਾਸੇ ਗਿਆਨੀ ਜ਼ੈਲ ਸਿੰਘ ਨਗਰ ਸ਼ੁਰੂ ਹੋਣ ਦਾ ਸਾਈਨ ਦਿੰਦੇ ਬੋਰਡ ਹਨ।

ਉਹਨਾਂ ਦੋਵਾਂ ਉੱਤੇ ਗਿਆਨੀ ਦੀ ਥਾਂ ਉੱਤੇ ਗਿਆਣੀ ਲਿਖਿਆ ਹੋਇਆ ਹੈ। ਮੈਬਰਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾ ਇਹਨਾ ਨੂੰ ਜਲਦ ਤੋਂ ਜਲਦ ਬਦਲਾਇਆ ਜਾਵੇ। ਨਾਲ਼ ਹੀ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਆਪਣੇ ਖਰਚੇ ‘ਤੇ ਵੀ ਅਜਿਹਾ ਕਰ ਸਕਦੇ ਸਨ ਪਰ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰੇ ਇਸ ਕਰਕੇ ਸੁਚੇਤ ਕਰਨ ਖਾਤਰ ਉਨ੍ਹਾਂ ਨੂੰ ਮੰਗ ਪੱਤਰ ਦੇਣਾ ਸਹੀ ਕਦਮ ਲੱਗਿਆ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ, ਅਮਨਪ੍ਰੀਤ ਸਿੰਘ ਜੇ ਈ, ਸਰਬਜੀਤ ਸਿੰਘ ਭੱਲੜੀ ਅਤੇ ਹੋਰ ਪਤਵੰਤੇ ਸੱਜਣ ਮੋਜੂਦ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗਾਂ ‘ਚ ਕੀ ਰੱਖਿਆ
Next articleਬਾਂਦਰ ਤੇ ਬਿੱਜੜਾ