ਮਾਸਟਰ ਕੇਡਰ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮਿਲਿਆ

ਕੈਪਸ਼ਨ- ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨਾਲ ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ, ਪ੍ਰਧਾਨ ਹਰਬੰਸ ਲਾਲ ਤੇ ਹੋਰ ਆਗੂ l

ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪੈਂਡਿੰਗ ਪਦ ੳਨਤੀਆਂ ਸਬੰਧੀ ਹੋਇਆ ਵਿਚਾਰ ਵਟਾਂਦਰਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਬੰਸ ਲਾਲ ਅਤੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਜਲੰਧਰ ਵਿਖੇ ਮਿਲਿਆ । ਮੀਟਿੰਗ ਦੌਰਾਨ ਯੂਨੀਅਨ ਆਗੂਆਂ ਵੱਲੋਂ ਕੈਬਨਿਟ ਮੰਤਰੀ ਬਣਨ ਤੇ ਮੁਬਾਰਕਬਾਦ ਦਿੰਦੇ ਹੋਏ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪਦ ਉੱਨਤੀਆਂ ਸੰਬੰਧੀ ਵੱਖ ਵੱਖ ਵਿਸ਼ਿਆਂ ਦੀਆਂ ਪੈਂਡਿੰਗ ਲਿਸਟਾਂ ਜਾਰੀ ਕਰਨ ਅਤੇ ਓਡੀਅਲ (ਓ ਡੀ ਐੱਲ)ਆਧਾਰਿਤ ਯੋਗਤਾ ਰੱਖਣ ਵਾਲੇ ਅਧਿਆਪਕਾਂ ਨੂੰ ਵੀ ਪਦ ਉੱਨਤੀਆਂ ਲਈ ਵਿਚਾਰਿਆ ਜਾਵੇ ਦੀ ਪੁਰਜ਼ੋਰ ਮੰਗ ਰੱਖੀ ।

ਉਪਰੰਤ ਸਿੱਖਿਆ ਮੰਤਰੀ ਨੇ ਯੂਨੀਅਨ ਆਗੂਆਂ ਨੂੰ ਅਧਿਆਪਕਾਂ ਦੀਆਂ ਹੋਰ ਭਖਦੀਆਂ ਮੰਗਾਂ ਤੇ ਮਸਲਿਆਂ ਤੇ ਹਾਂ ਪੱਖੀ ਹੁੰਗਾਰਾ ਦਿੱਤਾ । ਉਨ੍ਹਾਂ ਨੇ ਮਾਸਟਰ ਕੇਡਰ ਯੂਨੀਅਨ ਨੂੰ 18 ਤਾਰੀਖ ਦਿਨ ਸੋਮਵਾਰ ਨੂੰ ਚੰਡੀਗਡ਼੍ਹ ਵਿਖੇ ਪੈਨਲ ਮੀਟਿੰਗ ਦਾ ਸੱਦਾ ਦਿੰਦੇ ਹੋਏ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ।ਇਸ ਮੌਕੇ ਸਰਬਦੀਪ ਬੱਗਾ ਅੰਮ੍ਰਿਤਸਰ , ਸ੍ਰੀ ਲਖਬੀਰ ਸਿੰਘ ਹੁਸ਼ਿਆਰਪੁਰ , ਸੇਵਾ ਸਿੰਘ , ਹਰਜਿੰਦਰ ਸਿੰਘ , ਸ੍ਰੀ ਦੀਪਕ ਕੁਮਾਰ ਜਲੰਧਰ ,ਸ੍ਰੀ ਅਨਿਲ ਜੀ, ਸ੍ਰੀ ਜਸਵਿੰਦਰ ਸਿੰਘ ਭੰਵਰਾ, ਸ਼੍ਰੀ ਵਿਜੇ ਕੁਮਾਰ , ਰਜੀਵ ਕੁਮਾਰ, ਮਨੋਜ ਕੁਮਾਰ ਤੇ ਹੋਰ ਬਾਕੀ ਜ਼ਿਲ੍ਹਿਆਂ ਤੋਂ ਆਏ ਅਧਿਆਪਕ ਸ਼ਾਮਲ ਹੋਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਕਪੂਰਥਲਾ ਦੇ ਪੰਜਾ ਜ਼ੋਨਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸਿੰਘੂ ਬਾਡਰ ਨੂੰ ਕਾਫ਼ਲੇ ਹੋਏ ਰਵਾਨਾ
Next articleਧਰਮ ਪਰਿਵਰਤਨ ਦੇ ਨਾਂ ਤੇ ਰੋਟੀਆਂ ਸੇਕਣ ਦੀ ਬਜਾਏ ਡੇਰਾਵਾਦ,ਪਾਖੰਡਵਾਦ,ਨਸ਼ਾਖੋਰੀ,ਗਰੀਬੀ,ਅਤੇ ਪਤਿਤਪੁਣੇ ਦੀ ਚਿੰਤਾ ਕੀਤੀ ਜਾਵੇ- ਅਟਵਾਲ