ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਸ: ਹਰਦੇਵ ਸਿੰਘ ਜਵੰਧਾ ਤੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਜਥੇਬੰਦੀ ਦਾ ਵਫਦ ਸ: ਸਿਕੰਦਰ ਸਿੰਘ ਮਲੂਕਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਕੋਆਰਡੀਨੇਟਰ ਮੁਲਾਜਮ ਵਿੰਗ/ਮੁਲਾਜਮ ਫਰੰਟ ਨੂੰ ਮਿਿਲਆ।ਇਸ ਮੌਕੇ ਵਫਦ ਨੇ ਸ: ਸਿਕੰਦਰ ਸਿੰਘ ਮਲੂਕਾ ਨੂੰ ਮੁਲਾਜਮ ਵਰਗ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ ਜਾਣੂੰ ਕਰਵਾਇਆ।ਇਹਨਾਂ ਮੰਗਾਂ ਵਿੱਚ ਸਾਲ 2004 ਤੋਂ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ, ਕੱਚੇ ਮੁਲਾਜਮ ਜਿਵੇਂ ਕੰਪਿਊਟਰ ਅਧਿਆਪਕ, ਦਫਤਰਾਂ ਵਿੱਚ ਕੰਮ ਕਰ ਰਹੇ ਐਸ.ਐਸ.ਏ ਅਧੀਨ ਕਰਮਚਾਰੀ, ਸਕੂਲ਼ਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਈ.ਜੀ.ਐਸ ਵਲੰਟੀਅਰ, ਸਿੱਖਿਆ ਪ੍ਰੋਵਾਈਡਰ ਅਤੇ ਹੋਰ ਵੱਖ ਵੱਖ ਕੈਟਾਗਰੀ ਅਧੀਨ ਕਰਮਚਾਰੀਆਂ ਨੂੰ ਪੱਕਿਆ ਕਰਨ ਸਬੰਧੀ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਸ: ਸਿਕੰਦਰ ਸਿੰਘ ਮਲੂਕਾ ਨੇ ਵਫਦ ਨਾਲ ਵਾਅਦਾ ਕੀਤਾ ਕਿ ਇਹਨਾਂ ਮੰਗਾਂ ਨੂੰ ਸ਼੍ਰੌਮਣੀ ਅਕਾਲੀ ਦਲ ਬਾਦਲ ਦੇ ਚੌਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇਗਾ ਤੇ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਮੁਲਾਜਮਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।ਇਸ ਮੌਕੇ ਵਫਦ ਵਿੱਚ ਸ: ਰਵਿੰਦਰਜੀਤ ਸਿੰਘ ਪੰਨੂ ਸਕੱਤਰ ਜਨਰਲ ਪੰਜਾਬ, ਸ: ਰਵਿੰਦਰ ਸਿੰਘ ਗਿੱਲ ਮੋਹਾਲੀ, ਸ: ਗੁਰਮੀਤ ਸਿੰਘ ਮੋਹੀ ਲੁਧਿਆਣਾ, ਸ਼੍ਰੀ ਰਕੇਸ਼ ਗਰਗ ਸੰਗਰੂਰ, ਸ: ਸੁਖਜੀਤ ਸਿੰਘ ਹੁਸ਼ਿਆਰਪੁਰ ਤੇ ਗੁਰਤੇਜ ਸਿੰਘ ਆਦਿ ਆਗੂ ਸ਼ਾਮਿਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly