ਪਿੰਡ ਦਾਰੇਵਾਲ ਵਿਖੇ ਸੈਂਟਰ ਸਰਕਾਰ ਦੀਆਂ ਸਕੀਮਾਂ ਸਬੰਧੀ ਭਰਵੀਂ ਮੀਟਿੰਗ ਹੋਈ

ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਨਰਿੰਦਰਪਾਲ ਸਿੰਘ ਚੰਦੀ ਦਾਰੇ ਵਾਲ ਮੀਟਿੰਗ ਦੌਰਾਨ ਸੈਂਟਰ ਦੀਆਂ ਸਕੀਮਾਂ ਤੋਂ ਜਾਣੂ ਕਰਵਾਉਂਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ
ਲੋਕਾਂ ਨੂੰ ਸਕੀਮਾਂ ਪ੍ਰਤੀ ਸੁਚੇਤ ਹੋਣ ਦੀ ਲੋੜ – ਨਰਿੰਦਰਪਾਲ ਸਿੰਘ ਚੰਦੀ
ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ)– ਲੋਹੀਆ ਦੇ ਪਿੰਡ ਦਾਰੇ ਵਾਲ ਵਿਖੇ ਭਾਜਪਾ ਦੇ ਸ਼ਾਹਕੋਟ ਤੋਂ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਦੀ ਹਾਜ਼ਰੀ ਵਿਚ ਮੋਦੀ ਸਰਕਾਰ ਦੀਆਂ ਸਕੀਮਾਂ ਸਬੰਧੀ ਇਕ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸੈਂਟਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਅਵਾਸ ਯੋਜਨਾ, ਕੱਚਿਆਂ ਮਕਾਨਾਂ ਸਬੰਧੀ , ਗੈਸ ਸਿਲੰਡਰ, ਕਿਸਾਨ ਰਾਹਤ ਯੋਜਨਾ, ਮਜ਼ਦੂਰਾਂ ਰਾਹਤ ਯੋਜਨਾ, ਰੋਜ਼ਗਾਰ ਯੋਜਨਾ, ਅਤੇ ਹੋਰ ਅਨੇਕਾਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰਪਾਲ ਸਿੰਘ ਚੰਦੀ ਨੇ ਦੱਸਿਆ ਕਿ ਪੰਜਾਬ ਵਿਚ ਇਨ੍ਹਾਂ ਸਕੀਮਾਂ ਅਤੇ ਭਾਜਪਾ ਸਰਕਾਰ ਵੱਲੋਂ ਮਿਲਣ ਵਾਲੇ ਲਾਭ ਤੋਂ ਜਨਤਾ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਪੰਜਾਬ ਪ੍ਰਧਾਨ ਬਣਨ ਨਾਲ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਚੰਦੀ  ਅਨੁਸਾਰ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਾਰੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਪਿਆਰਾ ਸਿੰਘ ਪ੍ਰਧਾਨ ਐਸ, ਸੀ, ਮੋਰਚਾ, ਬਲਦੇਵ ਸਿੰਘ, ਤੀਰਥ ਸਿੰਘ, ਤਰਸੇਮ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।

(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article “ਮਿਸ਼ਨ ਸਮਰੱਥ ” ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਸੰਪੰਨ 
Next articleਮਿੱਠੜਾ ਕਾਲਜ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ