ਸਵੱਛਤਾ ਸਬੰਧੀ ਪੋਸਟਰ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਫ਼ਾਈ ਕੀਤੀ
ਕਪੂਰਥਲਾ,1 ਅਕਤੂਬਰ ( ਕੌੜਾ) – ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਜਗਵਿੰਦਰ ਸਿੰਘ ਲਹਿਰੀ ਤੇ ਉੱਪ ਜਿਲ੍ਹਾ ਸਿੱਖਿਆ (ਐ.ਸਿ.) ਕਪੂਰਥਲਾ ਮੈਡਮ ਨੰਦਾ ਧਵਨ ਅਤੇ ਬੀ.ਪੀ.ਈ.ਓ. ਕਪੂਰਥਲਾ-1 ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ, ਕਪੁਰਥਲਾ (ਬਲਾਕ ਕਪੂਰਥਲਾ-1) ਵਿਖੇ ਸੈਂਟਰ ਹੈਡ ਟੀਚਰ ਜੈਮਲ ਸਿੰਘ ਦੀ ਦੇਖ-ਰੇਖ ਹੇਠ ਸਵੱਛਤਾ ਅਭਿਆਨ ਤਹਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਖੇਪ ਸਮਾਗਮ ਦੌਰਾਨ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਸਵੱਛਤਾ ਸਬੰਧੀ ਪੋਸਟਰ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਵਾਤਾਵਰਣ ਦੀ ਸਵੱਛਤਾ ਅਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਕੰਪਲੈਕਸ ਦੀ ਸਾਫ਼-ਸਫ਼ਾਈ ਕੀਤੀ।
ਸੀ.ਐੱਚ.ਟੀ. ਜੈਮਲ ਸਿੰਘ, ਮੈਡਮ ਨੀਤੂ ਆਨੰਦ, ਮ ਰਚਨਾ ਪੁਰੀ, ਸ਼ੈਲਜਾ ਸ਼ਰਮਾ, ਕਮਲਦੀਪ ਬਾਵਾ, ਮੈਡਮ ਕੁਲਦੀਪ ਕੌਰ, ਮੋਨਿਕਾ ਅਰੋੜਾ, ਮਮਤਾ ਦੇਵੀ, ਮਨਮੋਹਨ ਕੌਰ, ਸ਼ਮਾ ਰਾਣੀ, ਬਰਿੰਦਾ ਸ਼ਰਮਾ, ਆਂਗਣਵਾੜੀ ਵਰਕਰ ਮੈਡਮ ਸੀਮਾ ਰਾਣੀ, ਕੁੱਕ ਵਰਕਰ ਬੀਬੀ ਸੰਤੋਸ਼, ਬੀਬੀ ਰਣਜੀਤ ਕੌਰ, ਆਸ਼ਾ ਰਾਣੀ, ਕੁਲਵੰਤ ਕੌਰ ਆਦਿ ਨੇ ਸਾਂਝੇ ਤੌਰ ਉੱਤੇ ਸਕੂਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਜਮਾਤ ਕਮਰਿਆਂ, ਮਿਡ ਡੇ ਮੀਲ ਰਸੋਈ, ਅਧਿਆਪਕ ਸਟਾਫ ਅਤੇ ਵਿਦਿਆਰਥੀਆਂ ਦੇ ਬਾਥਰੂਮਾਂ, ਸਕੂਲ ਦੀਆਂ ਵੱਖ ਵੱਖ ਪਾਰਕਾਂ ਅਤੇ ਕਿਆਰੀਆਂ, ਤੋਂ ਇਲਾਵਾ ਜਮਾਤ ਕਮਰਿਆਂ ਦੀਆਂ ਛੱਤਾਂ ਦੀ ਸਾਫ਼ ਸਫਾਈ ਕੀਤੀ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਰਚਨਾ ਕੁਮਾਰੀ, ਐੱਸ.ਐੱਮ.ਸੀ. ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਵੱਛਤਾ ਅਭਿਆਨ ਵਿਚ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly