ਬਾਬਾ ਅਮਨ ਸਿੰਘ ਖਿਲਾਫ ਦਰਜ ਹੈ ਨਸ਼ਾ ਵਿਰੋਧੀ ਐਕਟ ਤਹਿਤ ਕੇਸ

ਨਵੀਂ ਦਿੱਲੀ (ਸਮਾਜ ਵੀਕਲੀ):  ਸਿੰਘੂ ਬਾਰਡਰ ਮੋਰਚੇ ’ਤੇ ਲਖਬੀਰ ਸਿੰਘ ਨਾਂ ਦੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਿਹੰਗਾਂ ਨੂੰ ਪੁਲੀਸ ਅੱਗੇ ਆਤਮ ਸਮਰਪਣ ਲਈ ਮਨਾਉਣ ਵਾਲੇ ਬਾਬਾ ਅਮਨ ਸਿੰਘ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਹੈ। ਕੇਂਦਰੀ ਮੰਤਰੀਆਂ ਕੋਲ ਜਾ ਕੇ ਮੀਟਿੰਗਾਂ ਕਰਨ ਵਾਲੇ ਨਿਹੰਗ ਅਮਨ ਸਿੰਘ ਖਿਲਾਫ਼ ਮਹਿਲ ਕਲਾਂ ਪੁਲੀਸ ਨੇ 14 ਜਨਵਰੀ 2018 ਨੂੰ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਬਾਬਾ ਅਮਨ ਸਿੰਘ ਦਾ ਨਾਂ ਸਾਹਮਣੇ ਆਇਆ, ਜਿਸ ਕਰਕੇ ਉਸ ਨੂੰ ਕੇਸ ਸ਼ਾਮਲ ਕਰ ਲਿਆ ਗਿਆ।

ਬਾਬਾ ਅਮਨ ਸਿੰਘ ਨੂੰ ਮਗਰੋਂ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਉਸ ਕੇਸ ਵਿੱਚ ਅਜੇ ਕੋਰਟ ਵਿੱਚ ਚਲਾਨ ਪੇਸ਼ ਕਰਨਾ ਬਾਕੀ ਹੈ। ਬਾਬੇ ਦਾ ਜੱਦੀ ਪਿੰਡ ਬੱਬਨਪੁਰ, ਧੂਰੀ (ਪੰਜਾਬ) ਹੈ। ਉਸ ਨੂੰ 2018 ਵਿੱਚ ਹੀ ਮਾਪਿਆਂ ਨੇ ਘਰੋਂ ਬੇਦਖ਼ਲ ਕਰ ਦਿੱਤਾ ਸੀ। ਦੱਸਿਆ ਗਿਆ ਹੈ ਕਿ ਉਹ ਪਹਿਲਾਂ ਕਬੱਡੀ ਦਾ ਖਿਡਾਰੀ ਸੀ ਤੇ ਜਵਾਨ ਹੋਣ ਤੱਕ ਨਿਹੰਗ ਸਿੰਘਾਂ ਦੇ ਸੰਪਰਕ ਵਿੱਚ ਆ ਗਿਆ। ਬਾਬਾ ਅਮਨ ਸਿੰਘ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਹੋਰਨਾਂ ਭਾਜਪਾ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਦੀਆਂ ਤਸਵੀਰਾਂ ਜਨਤਕ ਹੋਣ ਮਗਰੋਂ ਸੁਰਖੀਆਂ ਵਿੱਚ ਆਇਆ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਬਾਬਾ ਅਮਨ ਸਿੰਘ ਦੇ ਪੱਖ ਦੀ ਸੰਗਤ ਵੱਲੋਂ ਉਡੀਕ ਕੀਤੀ ਜਾ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਨੇ ਪੰਜ ਮੈਂਬਰੀ ਤੱਥ ਖੋਜ ਕਮੇਟੀ ਬਣਾਈ
Next articleਸਿੰਘੂ ਕਤਲ ਕਾਂਡ: ਪੰਜਾਬ ਸਰਕਾਰ ਨੇ ਜਾਂਚ ਲਈ ਸਿਟ ਬਣਾਈ