ਡੂੰਘੀਆਂ ਸੱਟਾਂ ਕਾਰਨ ਹੋਈ ਮੌਤ
ਪਿੰਡ ਪੰਡਵਾਲਾ, ਮੁਬਾਰਕਪੁਰ ਦਾ ਸੀ ਮਿ੍ਤਕ
ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਡੇਰਾਬਸੀ, ਮੁਬਾਰਕਪੁਰ ਮਾਰਗ ਤੇ ਸਿਲਵਰ ਸਿਟੀ ਦੇ ਸਾਹਮਣੇ ਸੜਕ ਕਿਨਾਰੇ ਖੜ੍ਹੇ ਮੋਟਰ ਸਾਈਕਲ ਚਾਲਕ ਨੂੰ ਕਾਰ ਨੇ ਟੱਕਰ ਮਾਰ ਦਿੱਤੀ । ਇਸ ਹਾਦਸੇ ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ । ਜਿਸ ਦੀ ਪਛਾਣ ਅਮਰਪ੍ਰੀਤ ਸਿੰਘ ਬਿੱਲਾ (28) ਪੁੱਤਰ ਕਰਨੈਲ ਸਿੰਘ ਉਰਫ ਪੰਮੀ ਵਾਸੀ ਪਿੰਡ ਪੰਡਵਾਲਾ ਦੇ ਤੌਰ ਤੇ ਹੋਈ ਹੈ ਜੋ ਜੇ.ਸੀ.ਬੀ ਤੇ ਅਪਰੇਟਰ ਲੱਗਿਆ ਹੋਇਆ ਸੀ । ਪੁਲਿਸ ਨੇ ਕਾਰ ਨੂੰ ਜ਼ਬਤ ਕਰਕੇ ਅਣਪਛਾਤੇ ਫਰਾਰ ਕਾਰ ਚਾਲਕ ਦੇ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 279, 304 ਏ ਅਤੇ 427 ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ।
ਮਾਮਲੇ ਦੀ ਜਾਣਕਾਰੀ ਦਿੰੰਦਿਆਂ ਤਫਤੀਸ਼ੀ ਅਫ਼ਸਰ ਏ. ਐਸ. ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵੀਰਵਾਰ ਰਾਤੀਂ ਕਰੀਬ 10 ਵਜੇ ਦੀ ਹੈ । ਅਮਰਪ੍ਰੀਤ ਸਿੰਘ ਕੰਮ ਤੋਂ ਛੁੱਟੀ ਕਰਕੇ ਫੋਕਲ ਪੁਆਇੰਟ ਵੱਲ ਤੋਂ ਘਰ ਪਰਤ ਰਿਹਾ ਸੀ । ਸਿਲਵਰ ਸਿਟੀ ਦੇ ਸਾਹਮਣੇ ਉਸ ਨੇ ਆਪਣਾ ਮੋਟਰਸਾਈਕਲ ਸਾਈਡ ਤੇ ਰੋਕਿਆ ਸੀ ਤਾਂ ਮੁਬਾਰਕਪੁਰ ਵੱਲ ਤੋਂ ਆ ਰਹੀ ਤੇਜ਼ ਰਫਤਾਰ ਐਸ ਪ੍ਰੈਸੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਦੌਰਾਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਫੱਟੜ ਹੋ ਗਿਆ । ਉਸ ਨੂੰ ਰਾਹਗੀਰਾਂ ਨੇ ਡੇਰਾਬੱਸੀ ਸਿਵਲ ਹਸਪਤਾਲ ਡੇਰਾਬਸੀ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ । ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਚਾਲਕ ਆਪਣੀ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ । ਪੁਲਿਸ ਨੇ ਕਾਰ ਨੂੰ ਜ਼ਬਤ ਕਰਕੇ ਉਸ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly