ਸਾਂਬਾ ’ਚ ਉਸਾਰੀ ਅਧੀਨ ਪੁਲ ਦੀ ਸ਼ਟਰਿੰਗ ਡਿੱਗੀ, 27 ਮਜ਼ਦੂਰ ਜ਼ਖ਼ਮੀ

ਜੰਮੂ (ਸਮਾਜ ਵੀਕਲੀ):  ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਇਕ ਉਸਾਰੀ ਅਧੀਨ ਪੁਲ ਦੀ ਸ਼ਟਰਿੰਗ ਡਿੱਗਣ ਕਾਰਨ 27 ਮਜ਼ਦੂਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਪੁਲ ਬਾਰਡਰ ਰੋਡਜ਼ ਆਰਗੇਨਾਈਜ਼ੇਸਨ ਵੱਲੋਂ ਰਾਮਗੜ੍ਹ-ਕੌਲਪੁਰ ’ਚ ਦੇਵਿਕਾ ਦਰਿਆ ’ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਥੰਮ੍ਹਾਂ ’ਤੇ ਲੱਗੀ ਲੋਹੇ ਦੀ ਸ਼ਟਰਿੰਗ ਸ਼ਾਮ ਕਰੀਬ ਸਵਾ ਚਾਰ ਵਜੇ ਟੁੱਟ ਗਈ। ਇਸ ਮਗਰੋਂ ਤੁਰੰਤ ਰਾਹਤ ਕਾਰਜ ਚਲਾਇਆ ਗਿਆ ਅਤੇ ਮਲਬੇ ਹੇਠਾਂ ਦੱਬੇ ਸਾਰੇ ਮਜ਼ਦੂਰਾਂ ਨੂੰ ਤੁਰੰਤ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ’ਚ ਰੈਫ਼ਰ ਕੀਤਾ ਗਿਆ ਹੈ। ਸਾਂਬਾ ਦੀ ਡੀਸੀ ਅਨੁਰਾਧਾ ਗੁਪਤਾ ਹਾਦਸੇ ਵਾਲੀ ਥਾਂ ’ਤੇ ਪਹੁੰਚੀ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਰਾਮਗੜ੍ਹ ਦੇ ਸਮੁਦਾਇਕ ਸਿਹਤ ਕੇਂਦਰ ਅਤੇ ਵਿਜੈਪੁਰ ਦੇ ਟਰੌਮਾ ਸੈਂਟਰ ਦਾ ਦੌਰਾ ਕਰਕੇ ਜ਼ਖ਼ਮੀਆਂ ਦੀ ਸਾਰ ਵੀ ਲਈ। ਉਸ ਨੇ ਦੱਸਿਆ ਕਿ ਕੰਕਰੀਟ ਦੀ ਸਲੈਬ ਵਿਛਾਉਣ ਸਮੇਂ ਸ਼ਟਰਿੰਗ ਡਿੱਗ ਗਈ। ਉਨ੍ਹਾਂ ਕਿਹਾ ਕਿ ਦੋ ਨੂੰ ਛੱਡ ਕੇ ਬਾਕੀ ਸਾਰੇ ਮਜ਼ਦੂਰਾਂ ਦੀ ਹਾਲਤ ਸਥਿਰ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੜਕੀਆਂ ਦੇ ਵਿਆਹ ਦੀ ਉਮਰ ਵਿਚਾਰਨ ਵਾਲੀ ਕਮੇਟੀ ’ਚ ਸਿਰਫ਼ ਇੱਕ ਮਹਿਲਾ ਮੈਂਬਰ
Next articleਪੈਗਾਸਸ ਜਾਸੂਸੀ: ਸੁਪਰੀਮ ਕੋਰਟ ਦੀ ਕਮੇਟੀ ਨੇ ਲੋਕਾਂ ਤੋਂ ਮੰਗੇ ਵੇਰਵੇ