ਮਹਿਤਪੁਰ ਵਿੱਚ ਕਿਸਾਨਾ ਦੀ ਇਤਿਹਾਸਕ ਜਿੱਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ।

ਮਹਿਤਪੁਰ ਵਿੱਚ ਕਿਸਾਨਾ ਦੀ ਇਤਿਹਾਸਕ ਜਿੱਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ।

ਮਹਿਤਪੁਰ/12ਦਸੰਬਰ/ਹਰਜਿੰਦਰ ਸਿੰਘ ਚੰਦੀ/ਬਲੱਡ ਡੋਨਰਜ ਕਲੱਬ ਮਹਿਤਪੁਰ ਵਲੋਂ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਨੂੰ ਸਮਰਪਿਤ ਸਲਾਨਾ ਖੂਨਦਾਨ ਕੈਂਪ ਮਹਿਤਪੁਰ ਬੱਸ ਸਟੈਂਡ ਉਪਰ 11 ਦਸੰਬਰ 2021 ਨੂੰ ਲਗਾਇਆ ਗਿਆ।ਕੈਂਪ ਦੌਰਾਨ 105 ਯੂਨਿਟ ਖ਼ੂਨਦਾਨ ਹੋਇਆ। ਲਗਭਗ 350 ਲੋਕਾਂ ਦੇ ਗਰੁੱਪ ਅਤੇ ਐਚ ਬੀ ਟੈਸਟ ਫਰੀ ਕੀਤੇ ਗਏ। ਸਾਰੇ ਖੂਨਦਾਨੀਆਂ ਨੂੰ ਮੋਮੈਂਟੋ ਅਤੇ ਬੂਟਿਆਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਮਹਿਸਮਪੁਰੀ ਨੇ ਦੱਸਿਆ ਕਿ ਕਲੱਬ ਵਲੋਂ 1986 ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ , ਸਿੰਘੂ ਬਾਰਡਰ ਦਿੱਲੀ ਅਤੇ ਨਿਪਾਲ ਦੀ ਰਾਜਧਾਨੀ ਕਾਠਮੰਡੂ ਤਕ ਲਗਭਗ 300 ਕੈਂਪ ਲਗਾਏ ਜਾ ਚੁੱਕੇ ਹਨ। ਇਸ ਇਲਾਵਾ ਕਲੱਬ ਵੱਲੋਂ ਇਲਾਕੇ ਵਿਚ ਬੂਟੇ ਵੰਡਣ ਅਤੇ ਲਗਾਉਣ ਦੀ ਸੇਵਾ ਲਗਾਤਾਰ ਜਾਰੀ ਹੈ। ਅੱਜ ਦਾ 105 ਯੂਨਿਟ ਦਾ ਖੂਨ ਦਾਨ ਕੈਂਪ ਮਹਿਤਪੁਰ ਇਲਾਕੇ ਵਿਚ ਸਭ ਤੋਂ ਵੱਡਾ ਅਤੇ ਕਾਮਯਾਬ ਕੈਂਪ ਹੈ। ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਮਹਿੰਦਰ ਪਾਲ ਸਿੰਘ ਟੁਰਨਾ, ਜਸਕਰਨ ਸਿੰਘ ਸੋਹਲ, ਗੁਰਦਿਆਲ ਸਿੰਘ ਬਾਜਵਾ, ਸਤਨਾਮ ਸਿੰਘ ਬਾਜਵਾ, ਇਕਬਾਲ ਸਿੰਘ ਸਮੈਲਪੁਰ, ਚਰਨਜੀਤ ਸਿੰਘ ਪੇਪਰ ਮਿੱਲ ਵਾਲੇ, ਸੁਖਵਿੰਦਰ ਸਿੰਘ ਚੀਮਾ,ਬੂਟਾ ਸਿੰਘ ਮੱਟੂ, ਸੇਵਾ ਸਿੰਘ ਥਿੰਦ, ਜਸਵੰਤ ਸਿੰਘ USA , ਲਖਬੀਰ ਸਿੰਘ ਨਿੱਝਰ, ਪਰਮਜੀਤ ਸਿੰਘ ਭੋਡੀਪੁਰ, ਰਾਜਬੀਰ ਕੌਰ ਕਾਂਗਣਾ, ਨਿਰਮਲ ਸਿੰਘ ਚੰਦੀ ਸੰਗੋਵਾਲ,ਪਰਸਣ ਸਿੰਘ ਪਰਧਾਨ,ਬਲਵਿੰਦਰ ਸਿੰਘ ਕਾਹਲੋਂ, ਲਾਡੀ ਮਰੋਕ, ਲਵਲੀ ਟੈਂਟ ਹਾਊਸ, ਪਿੱਲੂ ਕਾਮਰੇਡ, ਜਨਕ ਰਾਜ ਸਰੋਆ, ਸਾਂਤੀ ਸਾਗਰ, ਕੰਵਲਜੀਤ ਸਿੰਘ ਲਾਡੀ, ਏਕ ਨੂਰ ਸੰਸਥਾ ਪਿੰਡ ਭੋਡੇ, ਸ਼ਰਮਾ ਕਰਿਆਨਾ ਸਟੋਰ, ਕਸ਼ਮੀਰ ਲਾਲ MC , ਅਮਨਪ੍ਰੀਤ ਸਿੰਘ ਮਰੋਕ ਅਰਪਿਤ ਸਿੰਘ ਮਰੋਕ ਨੇ ਵਿਸ਼ੇਸ਼ ਸਹਿਯੋਗ ਦਿੱਤਾ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਧਾਈ ਵੀ ਸ਼ਰਧਾਂਜਲੀ ਵੀ
Next article16 ਦਸੰਬਰ ਨੂੰ ਮਹਿਤਪੁਰ ਵਿੱਚ ਹੋਵੇਗੀ ਕੁੱਲ ਹਿੰਦ ਕਿਸਾਨ ਸਭਾ ਦੀ ਜੇਤੂ ਰੈਲੀ,ਚੰਦੀ,ਅਰੋੜਾ