ਸੰਸਾਰ ਦੇ ਸਾਰੇ ਪੁੰਨ ਦਾਨਾ ਤੋਂ ਉਤਮ ਖੂਨ-ਦਾਨ ਮਹਾਂਦਾਨ ਹੈ- ਸਿੰਘ ਸਾਹਿਬ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਧਰਮ ਸਿੰਘ ਬਰਸੀ ਅਤੇ ਸਮੂਹ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆ ਦੀ ਪ੍ਰੇਰਣਾ ਸਦਕਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 604ਵਾਂ ਮਹਾਨ ਖੂਨਦਾਨ ਕੈਂਪ ਗੁ:ਡੇਰਾ ਬਾਬਾ ਭਾਈ ਹਰਜੀ ਸਾਹਿਬ ਪਿੰਡ ਖੁਖਰੈਣ ਵਿਖੇ ਲਗਾਇਆ ਗਿਆ। ਇਸ ਸਮੇਂ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੰਤ ਬਾਬਾ ਲੀਡਰ ਸਿੰਘ ਜੀ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਲੰਗਰ ਦਾਨ, ਦਵਾਈਆਂ ਦੇ ਦਾਨ, ਕਪੜਾ ਦਾਨ, ਪੈਸਾ ਦਾਨ ਅਤੇ ਸੰਸਾਰ ਦੇ ਹੋਰ ਅਨੇਕਾਂ ਪ੍ਰਕਾਰ ਦੇ ਦਾਨ ਰੋਜ਼ਾਨਾਂ ਹੋ ਰਹੇ ਹਨ। ਸਾਰੇ ਦਾਨ ਚੰਗੇ ਹਨ ਪਰ ਇਕ ਯੂਨਿਟ ਖੂਨਦਾਨ ਸੰਸਾਰ ਦੇ ਸਾਰੇ ਦਾਨਾ ਤੋਂ ਉਪਰ ਪੁੰਨ ਦਾ ਮਹਾਂਦਾਨ ਹੈ।
ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੇ ਖੂਨਦਾਨ ਕਰਨ ਵਾਲੀਆ ਸੰਗਤਾਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖੂਨਦਾਨ ਕੈਂਪ ਦੋਰਾਨ 30 ਬਲੱਡ ਯੂਨਿਟ ਸਤਿਅਮ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿੱਤਾ ਜਾਵੇਗਾ।ਇਸ ਮੌਕੇ ਤੇ ਬਾਬਾ ਸ਼ਮਸ਼ੇਰ ਸਿੰਘ ਨਰੈਣਸਰ,ਭਾਈ ਅਮੋਲਕ ਸਿੰਘ ਸੰਧੂ, ਭਾਈ ਤਰਸੇਮ ਸਿੰਘ, ਬਲਕਾਰ ਸਿੰਘ,ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ,ਭਾਈ ਅਮਰੀਕ ਟੀਟੂ, ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ,ਜਵਿੰਦਰ ਸਿੰਘ ਵਿਰਕ, ਕੁਲਵਿੰਦਰ ਸਿੰਘ ਹਾਜ਼ਰ ਸਨ।