ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸੁੰਦਰ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਚੌਥੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਸੁੰਦਰ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਬਲਜੀਤ ਕੌਰ ਜੋਸਨ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਸਨਮਾਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਵਿਚ ਚੌਥੀ ਜਮਾਤ ਵਿੱਚੋਂ ਯੁਵਰਾਜ ਸਿੰਘ ਪਹਿਲੇ ਤੇ ਗੁਰਨੂਰ ਕੌਰ ਦੂਸਰੇ ਸਥਾਨ ‘ਤੇ ਰਹੀ। ਪੰਜਵੀਂ ਜਮਾਤ ਵਿੱਚੋਂ ਪੀਊਸ਼ ਗਿੱਲ ਪਹਿਲੇ ਤੇ ਜਸਕੀਰਤ ਸਿੰਘ ਦੂਸਰੇ ਸਥਾਨ ‘ਤੇ ਰਿਹਾ। ਛੇਵੀਂ ਜਮਾਤ ਵਿੱਚੋਂ ਏਕਮਦੀਪ ਕੌਰ ਪਹਿਲੇ ਤੇ ਖੁਸ਼ਦੀਪ ਕੌਰ ਦੂਜਾ ਸਥਾਨ ਹਾਸਲ ਕਰਨ ਵਿੱਚ ਸਫਲ ਰਹੀ । ਸੱਤਵੀਂ ਵਿਚੋਂ ਗੁਰਸੀਰਤ ਕੌਰ ਨੇ ਪਹਿਲਾ ਅਤੇ ਹਰਮਿਲਨ ਸਿੰਘ ਨੇ ਦੂਜੇ ਸਥਾਨ ‘ਤੇ ਕਬਜ਼ਾ ਕੀਤਾ । ਅੱਠਵੀਂ ਵਿਚੋਂ ਭਗਵਤੀ ਨੇ ਪਹਿਲਾ ਤੇ ਸ੍ਰਿਸ਼ਟੀ ਨੇ ਦੂਜਾ ਸਥਾਨ ਹਾਸਲ ਕੀਤਾ ।

ਇਸੇ ਤਰ੍ਹਾਂ ਨੌਵੀਂ ਵਿੱਚੋਂ ਤਨਿਸ਼ਕਾ ਪਹਿਲੇ ਅਤੇ ਮਨਰੀਤ ਤੇ ਸਿਮਰਨ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਰਹੀਆਂ, ਜਦਕਿ ਦਸਵੀਂ ਜਮਾਤ ਵਿੱਚੋਂ ਜੋਬਨਪ੍ਰੀਤ ਸਿੰਘ ਨੇ ਪਹਿਲੇ ਅਤੇ ਕਾਜਲਪ੍ਰੀਤ ਕੌਰ ਨੇ ਦੂਜੇ ਸਥਾਨ ‘ਤੇ ਕਬਜ਼ਾ ਕੀਤਾ । ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਫਾਲਕਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਅਤੇ ਡਾਇਰੈਕਟਰ ਮੈਡਮ ਨਵਦੀਪ ਢਿੱਲੋਂ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ । ਇਸ ਮੌਕੇ ਕੋਆਰਡੀਨੇਟਰ ਮੈਡਮ ਰਵਿੰਦਰਜੀਤ ਕੌਰ, ਐਕਟੀਵਿਟੀ ਇੰਚਾਰਜ ਮੀਰਾ ਪੁਰੀ, ਐੱਨ ਸੀ ਸੀ ਇੰਚਾਰਜ ਗੁਰਬਚਨ ਸਿੰਘ, ਆਰਟ ਐਂਡ ਕਰਾਫਟ ਅਧਿਆਪਕ ਜਤਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ, ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ*
Next articleਪਿਛਲੇ 4 ਸਾਲਾਂ ਤੋਂ ਨਹੀਂ ਮਿਲ ਰਹੀ ਉਸਾਰੀ ਕਿਰਤੀ ਭਲਾਈ ਸਕੀਮਾਂ ਦੀ ਵਿੱਤੀ ਸਹਾਇਤਾ-ਬਲਦੇਵ ਭਾਰਤੀ