ਆਪ ਆਗੂ ਰਜਿੰਦਰ ਸੰਧੂ ਦੀ ਅਗਵਾਈ ਹੇਠ 51 ਮੈਂਬਰੀ ਟੀਮ ਕਾਂਗਰਸ ਪਾਰਟੀ ਚ ਸ਼ਾਮਲ 

*ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਏ ਸ਼ਾਮਲ*
ਫਿਲੌਰ/ਅੱਪਰਾ  ( ਜੱਸੀ)-ਹਲਕਾ ਫਿਲੌਰ ਵਿਖੇ ਅੱਜ ‘ਆਪ’ ਦੀਆ ਜੜਾ ਉਸ ਵੇਲੇ ਪੁੱਟੀਆ ਗਈਆ ਜਦੋਂ ਅੰਨਾ ਅੰਦੋਲਣ ਤੋਂ ਪਾਰਟੀ ਨਾਲ ਜੁੜੇ ਟਕਸਾਲੀ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਅਲਵਿਦਾ ਆਖ ਨੌਜਵਾਨ ਆਗੂ ਰਜਿੰਦਰ ਸੰਧੂ ਦੀ ਅਗਵਾਈ ‘ਚ 51 ਮੈਂਬਰੀ ਮੁੱਖ ਟੀਮ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਸ.ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ‘ਚ ਸ਼ਾਮਿਲ ਕੀਤਾ।ਅੱਜ ਹਲਕਾ ਫਿਲੌਰ ਵਿਖੇ ਰਜਿੰਦਰ ਸੰਧੂ ਦੇ ਦਫਤਰ ਪਹੁੰਚੇ ਸ. ਚੰਨੀ ਨੇ ਫਿਲੌਰ ਤੋਂ ਆਪ ਦੇ ਮੁੱਖ ਆਗੂ ਸਮੇਤ ਦਰਜਨ ਦੇ ਕਰੀਬ ਸਰਪੰਚਾਂ, ਪੰਚਾਂ, ਲੰਬੜਦਾਰਾਂ ਤੋਂ ਇਲਾਵਾ ਪਿੰਡਾਂ ਤੇ ਵਾਰਡਾਂ ਦੇ ਸੈਕਟਰੀਆਂ ਸਣੇ ਹਲਕੇ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ, ਭਾਜਪਾ ਤੇ ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਕਰਦਿਆ ਕਿਹਾ ਕਿ ਅੱਜ ਉਨਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਿਲਆ ਹੈ ਕਿਉਕਿ ਅੱਜ ਦੀ ਵੱਡੀ ਸ਼ਮੂਲੀਅਤ ਨੇ ਸਾਡੀ ਜਿੱਤ ਨੂੰ ਯਕੀਨੀ ਤੇ ਰਿਕਾਰਡ ਤੋੜ ਬਣਾ ਦਿੱਤਾ।ਇਸੇ ਦੌ੍ਰਾਨ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਸਹੋਤਾ ਬੜਾ ਪਿੰਡ ਨੇ ਕਿਹਾ ਕਿ ਅੱਜ ਦੇ ਇਸ ਫੇਰ ਬਦਲ ਨੇ ਆਪ ਪਾਰਟੀ ਦੀ ਰੀੜ ਦੀ ਹੱਡੀ ਕਹਾਉਣ ਵਾਲੇ ਧੜੇ ਨੇ ਕਾਂਗਰਸ ‘ਚ ਸ਼ਮੂਲੀਅਤ ਕਰਕੇ ਇਹ ਸਾਬਿਤ ਕਰ ਦਿੱਤਾ ਕਿ 1 ਜੂਨ ਨੂੰ ਚੋਣਾ ਵੇਲੇ ਹਲਕੇ ਦੇ ਬਹੁ ਗਿਣਤੀ ਪਿੰਡਾਂ ਵਿੱਚ ਝਾੜੂ ਦੇ ਬੂਥ ਤੱੱਕ ਲੱਗਣੇ ਔਖੇ ਹੋ ਜਾਣਗੇ।ਆਪ ਛੱਡਣ ਮੌਕੇ ਸੰਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਨੇ ਆਪ ਦੀਆਂ ਨੀਤੀਆਂ ਤੇ ਲੋਕਲ ਲੀਡਰ ਸ਼ਿਪ ਦੀ ਮਾੜੀ ਕਾਰਗੁਜਾਰੀ ਤੋਂ ਤੰਗ ਆ ਕੇ ਇਸ ਵੱਡੇ ਧੜੇ ਸਣੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਜਦ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਵੱਖ ਵੱਖ ਪਾਰਟੀਆ ਦੇ ਤਸੀਹੇ ਝੱਲ ਰਹੇ ਸਨ ਤੇ ਹੁਣ ਉਨਾਂ ਦੀ ਪਾਰਟੀ ਵਲੋ ਵੀ ਉਨਾਂ ਦੀ ਬਾਂਹ ਨਹੀ ਫੜੀ ਗਈ ਜਿਸ ਕਾਰਨ ਉਨਾਂ ਨੂੰ ਇਹ ਫੈਸਲਾ ਲੈਣਾ ਪਿਆ।
ਕਾਂਗਰਸ ‘ਚ ਸ਼ਾਮਿਲ ਹੋਣ ਮੌਕੇ ਲੰਬੜਦਾਰ ਅਮਰੀਕ ਸਿੰਘ ਥਲਾ, ਪ੍ਰੇਮ ਲਾਲ ਲੰਬੜਦਾਰ ਢੱਕ ਮਜ਼ਾਰਾ, ਹਰਚਰਨ ਸਿੰਘ ਲਸਾੜਾ, ਰਣਵੀਰ ਕਦੌਲਾ, ਕਮਲ ਕਟਾਣੀਆ, ਡਾ.ਅਜੈਬ ਸਿੰਘ ਤੇਹਿੰਗ, ਮਨਜੀਤ ਸਿੰਘ ਖਾਲਸਾ, ਧਰਮਿੰਦਰ ਨਗਰ, ਬੂਟਾ ਪੰਚ ਮੁੱਠਡਾ, ਮਨੋਹਰ ਲਸਾੜਾ, ਬਲਵੀਰ ਪੁਆਰੀ, ਪਲਵਿੰਦਰ ਦੁਸਾਝ ਸਾਬਕਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸਰਪੰਚ ਅਵਤਾਰ ਕੌਰ ਛੋਕਰਾ, ਸਰਪੰਚ ਜਸਵਿੰਦਰ ਕੌਰ ਢੱਕ ਮਜ਼ਾਰਾ, ਸਰਪੰਚ ਮਨਜੀਤ ਕੌਰ ਥਲਾ, ਸਰਪੰਚ ਸੋਮ ਲਾਲ ਅਨੀਹਰ, ਜੀਤੀ ਪੰਚ ਢੱਕ ਮਜ਼ਾਰਾ, ਨਰਿੰਦਰ ਰਾਏਪੁਰ, ਸੁਖਵਿੰਦਰ ਬ੍ਰਹਮਪੁਰੀ ਕਾਰਗੁਜਾਰੀ ਮੈਂਬਰ ਐਸ.ਸੀ.ਵਿੰਗ ਪੰਜਾਬ, ਮਦਨ ਲਾਲ, ਜਸਵਿੰਦਰ ਕੌਰ ਮਜ਼ਾਰਾ ਢੱਕ ਸਰਪੰਚ, ਹੁਸਨ ਲਾਲ ਬਿੱਲਾ, ਦੀਪਾ ਦਿਆਲ ਪੁਰ, ਧਰਮਿੰਦਰ ਨਗਰ, ਹਰਜੀਤ ਬੇਦੀ, ਵਿਨੋਦ ਭਾਰਦਵਾਜ, ਮਨੀਸ਼ਾਂ ਐਡਵੋਕੇਟ, ਮਨਦੀਪ ਸ਼ਾਹਪੁਰ, ਮੁਲਖ ਰਾਮ, ਮੋਹਣ ਸਿੰਘ, ਸ਼ਿਵ ਸੈਨਾ ਸੰਗਠਣ ਮੰਤਰੀ ਗੁਰਿੰਦਰ ਸਿੰਘ ਰਾਣਾ ਤੇ ਹੋਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Bootan Mandi: Nerve Centre of Dalit Chetna’ – Just Released book of Ambassador Ramesh Chander
Next article“ਘਰ”