ਪਿੰਡ ਕੰਗਜਗੀਰ ਵਿਖੇ  ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੂੰ 20 ਕਿਲੋਵਾਟ ਦਾ ਜਨਰੇਟਰ ਭੇਂਟ

ਜਲੰਧਰ, ਫਿਲੌਰ, ਅੱਪਰਾ (ਜੱਸੀ)-ਸ਼੍ਰੀਮਤੀ ਸਾਰਾ ਸੰਧੂ ਪਤਨੀ ਬਲਵੀਰ ਸੰਧੂ ਇਟਲੀ ਨਿਵਾਸੀ ਨੇ ਆਪਣੀ ਸਵ:ਮਾਤਾ ਸ਼੍ਰੀਮਤੀ ਗਿਆਨ ਕੌਰ ਜੀ ਦੀ ਯਾਦ ਵਿੱਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕੰਗ ਜਗੀਰ ਨੂੰ 20 ਕਿਲੋਵਾਟ ਦਾ ਜਨਰੇਟਰ ਭੇਂਟ ਕੀਤਾ
ਮਾਸਟਰ ਜਸਪਾਲ ਸੰਧੂ ਨੇ ਦੱਸਿਆ ਕਿ ਇਹ ਪਰਿਵਾਰ ਲਗਾਤਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਅਤੇ ਹਰੇਕ ਸਾਲ ਗੁਰੂ ਘਰ ਦੀ ਕੋਈ ਨਾ ਕੋਈ ਸੇਵਾ ਜਰੂਰ ਕਰਦੇ ਹਨ
 ਪਰਿਵਾਰ ਦੇ ਇਸ ਕੀਤੇ ਨੇਕ ਉਪਰਾਲੇ ਲਈ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਨੇਕ ਦਿਲ ਪਰਿਵਾਰ ਦਾ ਬਹੁਤ ਧੰਨਵਾਦ ਕੀਤਾ ਅਤੇ ਪ੍ਰਬੰਧਕ ਕਮੇਟੀ ਨੇ ਸਾਰਾ ਸੰਧੂ ਅਤੇ ਬਲਵੀਰ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ /ਅੱਜ ਦੇ ਸਮਾਗਮ ਵਿੱਚ ਮੌਜੂਦਾ ਸਰਪੰਚ ਰਮੇਸ਼ਵਰ ਨਾਥ, ਸਾਬਕਾ ਸਰਪੰਚ ਭਜਨ ਲਾਲ ਸੰਧੂ, ਕਮੇਟੀ ਪ੍ਰਧਾਨ ਰਾਮ ਜੀ ਸੰਧੂ, ਮਹਿੰਦਰ ਸਿੰਘ ਸੰਧੂ, ਰਜੇਸ਼ ਕੁਮਾਰ ਸੰਧੂ,  ਡਾਕਟਰ ਬਿਕਰ ਸਿੰਘ ਸੰਧੂ,ਗੁਰਚਰਨ ਦਾਸ ਸੰਧੂ ਆਦਿ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਬੱਡੀ ਦੇ ਰਹਿਬਰ ਦੇਵੀ ਦਿਆਲ ਨੂੰ ਨਹੀਂ ਮਿਲੀ ਸੱਚੀ ਸਰਧਾਜਲੀ ।
Next article   ‘ਬੀਬੀ ਭੀਖਣ ਕੌਰ’