(ਸਮਾਜ ਵੀਕਲੀ)
ਨਾ ਰਿਹਾ ਉਹ ਵਿਰਸਾ,
ਨਾ ਉਹ ਸਾਂਝਾ ਪਿਆਰੀਆਂ
ਘੱਟੀਆਂ ਕੁਦਰਤ ਦੀਆਂ ਵੀ ਪਰਉਪਕਾਰੀਆਂ
ਕੁਝ ਬਦਲਿਆ ਮਹੌਲ,ਸਭ ਬਦਲਾਉਂਦਾ ਕੌਣ ਹੈ?
ਇਹਨਾ ਬੱਦਲਾਂ ਦੇ ਰੰਗਾਂ ਦਾ ਰੰਗ
ਕਿਤੇ ਹਲਕਾ ਕਿਤੇ ਗੂੜ੍ਹਾ
ਕਾਇਨਾਤ ਦੀ ਚਿਤਰਕਾਰੀ ਚ ਰੰਗ ਭਰਾਉਂਦਾ ਕੌਣ ਹੈ?
ਦਿਖਣ ਕਿਆਰੀਆਂ
ਜਿਵੇਂ ਸਦਰਾਂ ਪਿਆਰੀਆਂ
ਕਿਤੇ ਦਿਸਣ ਬਾਗੀਚੇ ਕਿਤੇ ਫ਼ੁੱਲਵਾੜੀਆਂ,
ਆਖ਼ਿਰ ਇਹ ਗੁਲ-ਏ-ਗੁਲਸ਼ਨ ਉਗਾਉਂਦਾ ਕੌਣ ਹੈ?
ਜਿਨ੍ਹਾਂ ਰਗਾਂ ਚ ਆਜ਼ਾਦੀ ਲਹਿਰ ਵੱਸੇ
ਕਿਉਂ , ਲੋਕਤੰਤਰਿਕ ਤਰਕ ਸੱਚ ਤੇ ਤਾਨਾਸ਼ਾਹੀ ਹੱਸੇ
ਬੁੱਧੀਮਤਾ ਨੇ ਕ੍ਰਾਂਤੀ ਤੀਰ ਕੱਸੇ
ਆਖਿਰ ਗ਼ੁਲਾਮ ਯੁੱਗ ਨੂੰ ਬਚਾਉਣ ਆਉਂਦਾ ਕੌਣ ਹੈ?
ਬਾਖ਼ੂਬੀ ਜਾਣਾ,ਜ਼ਰੇ ਜ਼ਰੇ ਚ ਤੂੰ
ਪਰ ਦਿਖ਼ਦਾ ਨਹੀਂ
ਹਰ ਚੌਗਿਰਦਾ ਮਹਿਕੇ ਇਹ ਤੇਰੀ ਹੋਂਦ ਹੈ
ਤੇਰੇ ਹੋਣ ਦਾ ਅਹਿਸਾਸ,ਆਖ਼ਿਰ ਮਹਿਸੂਸ ਕਰਵਾਉਂਦਾ ਕੌਣ ਹੈ?
ਨਵਜੋਤਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly