(ਸਮਾਜ ਵੀਕਲੀ)
ਜ਼ਿੰਦਗੀ “ਚ ਹਰ ਸੱਚ ਕੰਮ ਆਏ ਜੀ ਸੱਚ ਦੀ ਮੰਗ ਹੈ ਬੜੀ।
ਆਉਖ- ਸੌਖ ਕੱਟਣੀ ਇਕਲਪੁਣੇ ਦੀ ਹਾਂ ਜੀ ਤੰਗ ਹੈ ਬੜੀ।
ਜ਼ਿੰਦਗੀ ਮੁਕਾਮ ਮਿਲ਼ੇ ਇੱਕ ਵਾਰ ਜੀ ਸਮਝੀਂ ਭੰਗ ਹੈ ਬੜੀ।
ਮੈਂ – ਮੇਰੀ ਅੰਤ “ਚ ਡੁੱਬ ਜਾਂਵਦੀ ਅੜਾਉਂਦੀ ਟੰਗ ਹੈ ਬੜੀ।
ਚੱਲਦੀ ਨਾ ਏ ਪੇਸ਼ ਇਕੱਲੇ- ਕਹਿਰੇ ਦੀ ਅੱਗੋਂ ਦੰਗ ਹੈ ਬੜੀ।
ਸਾਂਝ ਦੇਖੋ ਜਾਏ ਧੂਲ ਪਾਂਵਦੀ ਚੇਤਨਤਾ ਪਿਛੰਗ ਹੈ ਬੜੀ।
ਮੇਲ – ਮਿਲਾਪ ਸਭ ਦਿਖਾਵੇ ਦੇ ਹਾਂ ਦੂਸਰ ਛਲਾਂਗ ਹੈ ਬੜੀ।
ਦੇਖ- ਸੁਣ ਅੱਗੇ ਜਾਕੇ ਠਾਹਕੇ ਲਾਉਣ ਦੀ ਝੂਠੀ ਸੰਗ ਹੈ ਬੜੀ।
ਆਖੋ ਕੋਈ ਨਾ ਜੀ ਕੋਈ ਗੱਲ ਨਹੀ ਬਣੇ ਰੂਹੀਂ ਜੰਗ ਹੈ ਬੜੀ।
ਅੱਗੋਂ ਧੱਕੇ- ਸ਼ਾਹੀ ਵਾਲਾ ਸ਼ਾਹ ਪੁਗਾਕੇ ਰੱਖੇ ਉਮੰਗ ਹੈ ਬੜੀ।
ਨਿਮਰਤਾ ਵੀ ਅੱਖੋਂ ਪਰੋਖੇ ਕਰੇ ਕਿਉਂਕਿ ਹਮੀ ਮੰਗ ਹੈ ਬੜੀ।
ਨਿਪਟਾ ਮਨ “ਚੋਂ ਇੱਕੋ ਵਾਰ ਹੀ ਸੱਚੀਂ ਸੱਚ ਦੀ ਮੰਗ ਹੈ ਬੜੀ।
ਸ਼ਮਿੰਦਰ ਕੌਰ ਭੁਮੱਦੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly