(ਸਮਾਜ ਵੀਕਲੀ)
ਦੇਣ ਲਈ ਨਾ ਪਾਣੀ ਜਦ ਕੋਲ ਸਾਡੇ,
ਫਿਰ ਕਰੀਏ ਕਾਸਤੋਂ ਹਾਂ ਮੀਆਂ।
ਪਾਣੀ ਪਹਿਲਾਂ ਹੀ ਸਾਡੇ ਦੂਰ ਹੋਏ,
ਖੁਸ਼ਕ ਹੋਈ ਜਾਵੇ ਧਰਤੀ ਮਾਂ ਮੀਆਂ।
ਪਾਣੀ ਨਹਿਰਾਂ ਵਿੱਚਲੇ ਵੀ ਸੁੱਕ ਚੱਲੇ,
ਖਾਲ ਖਾਲੀ ਹੋਏ ਸ਼ਹਿਰ ਗਰਾਂ ਮੀਆਂ।
ਖੇਤੀ ਪ੍ਰਧਾਨ ਸੂਬਾ ਸਾਡਾ ਕੁੱਲ ਜਾਣੇ,
ਪਰ ਇਸ ਮੁੱਦੇ ਤੇ ਕੋਰੀ ਨਾਂਹ ਮੀਆਂ।
ਨਾ ਕਿਸੇ ਕੀਮਤ ਤੇ ਪਾਣੀ ਦੀ ਬੂੰਦ ਦੇਣੀ,
ਹੱਟਣਾ ਕਦਮ ਵੀ ਨਹੀਂ ਪਛਾਂਹ ਮੀਆਂ।
ਨਹੀਂ ਡਰਦੇ ਇਨਾਂ ਝੂਠੇ ਡਰਾਵਿਆਂ ਤੋਂ,
ਚਾਹੇ ਬਾਪ ਵੀ ਆਜੇ ਅਗਾਂਹ ਮੀਆਂ।
ਖੜਾ ਕਰ ਮਸਲਾ ਭਾਖੜੇ ਸਤਲੁਜ ਵਾਲਾ,
ਕਿਉਂ ਮਰੋੜਦੇ ਸਾਡੀ ਬਾਂਹ ਮੀਆਂ।
ਹੱਥ ਧੋ ਕੇ ਕਿਉਂ ਸਾਡੇ ਪਏ ਪਿੱਛੇ,
ਪੱਤੋ, ਕੀ ਹੋਇਆ ਸਾਥੋਂ ਗੁਨਾਹ ਮੀਆਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly