ਦਿਵਾਲੀ

(ਸਮਾਜ ਵੀਕਲੀ)

ਦਿਵਾਲੀ ਅੰਮ੍ਰਿਤਸਰ ਦੀ , ਸ਼ੋਭਾ ਗੁਰੂ ਘਰ ਦੀ,
ਹਨੇਰੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਸੰਦੇਸ਼।
ਹਿੰਦੂ , ਸਿੱਖ, ਜੈਨ ,ਬੋਧੀ ਤੇ ਹੋਰਾਂ ਦਾ ਅਹਿਮਤਰੀਨ ਤਿਉਹਾਰ,
ਕੱਤਕ ਮਹੀਨੇ ਵਿੱਚ ਰਲ-ਮਿਲ ਕੇ ਖੁਸ਼ੀਆਂ ਦਾ ਲੈਂਦੇ ਉਪਦੇਸ਼।

ਤਿਉਹਾਰਾਂ, ਮੇਲਿਆਂ, ਵਿਆਹ ਸ਼ਾਦੀਆਂ ਦੇ ਜਸ਼ਨਾਂ ਤੇ
ਲੋਕ ਖੁਸ਼ੀਆਂ ਚ ਖੀਵੇ ਹੋਏ ਵਜਾਉਂਦੇ ਸੀ ਪਟਾਕੇ।
ਅੱਜ ਕਲ੍ਹ ਤਾਂ ਪਿੰਡਾਂ, ਬਜ਼ਾਰਾਂ ਚ ਹਰ ਵੇਲੇ ਲੱਗਣ ਰੌਣਕਾਂ,
ਪ੍ਰਦੂਸ਼ਣ, ਧੂਆਂ , ਵਿਅਰਥ ਖ਼ਰਚੇ ਬੰਦਿਆਂ ਦੇ ਪੈਣ ਛਟਾਕੇ,

ਪਟਾਕਿਆਂ ਦੇ ਇਸ ਮੌਸਮ ਵਿਚ ਪਰਾਲੀ ਵੀ ਲੋਕ ਸਾੜਦੇ,
ਪੇਂਡੂ ਤੇ ਸ਼ਹਿਰੀ ਵਾਤਾਵਰਣ ਨੂੰ ਧੂੰਏਂ ਨਾਲ ਵਿਗਾੜਦੇ।
ਸਰਕਾਰਾਂ ਰੋਕਣ ਲਈ ਕਰ ਰਹੀਆਂ ਸਹਿਯੋਗ,
ਪਰ ਕੁਝ ਵਿਗੜੇ ਹੋਏ ਅਨਸਰ ਸਥਿਤੀ ਨੂੰ ਨਿਘਾਰਦੇ ।

ਕੁਝ ਤਾਂ ਆਮ ਲੋਕਾਂ ਦੀ ਸਿਹਤ ਪਹਿਲਾਂ ਹੀ ਠੀਕ ਨ੍ਹੀਂ
ਡੇਂਗੂ,ਬੀਪੀ,ਸ਼ੂਗਰ ਸਾਹ ਬਿਮਾਰੀਆਂ ਚ ਹੁੰਦਾ ਵਾਧਾ
ਗਰੀਨ ਦੀਵਾਲੀ ਥੋੜ੍ਹੇ ਸਮੇਂ ਲਈ ਸੀਮਤ ਕਰਕੇ ਮਨਾਓ,
ਪਰਾਲੀ ਨਾੜ ਨੂੰ ਖੇਤ ਚ ਵਾਹ ਕੇ ਪ੍ਰਦੂਸ਼ਣ ਦਾ ਮੁਕਾਓ ਸਿਆਪਾ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 17-10-2022

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋ ਰੋਜ਼ਾ 44 ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਸੈਂਟਰ ਮੁਹੱਬਲੀਪੁਰ ਵਿਖੇ 20 ਤੋਂ
Next articleਜਗਤ-ਤਮਾਸ਼ਾ