HOME ਬਾਬਾ ਬ੍ਰਹਮ ਦਾਸ ਜੀ ਮਹਾਰਾਜ ਫਿਲੌਰ ਵਿਖੇ ਨਤਮਸਤਕ ਹੋਏ ਸਾਬਕਾ ਕੇਂਦਰੀ ਮੰਤਰੀ...

ਬਾਬਾ ਬ੍ਰਹਮ ਦਾਸ ਜੀ ਮਹਾਰਾਜ ਫਿਲੌਰ ਵਿਖੇ ਨਤਮਸਤਕ ਹੋਏ ਸਾਬਕਾ ਕੇਂਦਰੀ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ

1

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਫਿਲੌਰ ਵਿਖੇ ਬਾਬਾ ਬ੍ਰਹਮ ਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਬਾਬਾ ਬ੍ਰਹਮ ਦਾਸ ਜੀ ਮਹਾਰਾਜ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਦਰਸ਼ਨਾਂ ਉਪਰੰਤ ਜਦੋਂ ਸ੍ਰੀ ਬਿੱਟੂ ਨੂੰ ਬਾਬਾ ਬ੍ਰਹਮ ਦਾਸ ਜੀ ਮਹਾਰਾਜ ਦਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਨਾਲ ਜੁੜਿਆ ਇਤਿਹਾਸ ਅਤੇ ਇਸ ਸਥਾਨ ਦੀ ਸਮਾਜਿਕ ਤੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਇਸ ਦੀ ਪ੍ਰਸ਼ੰਸਾ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਸ ਪਵਿੱਤਰ ਅਸਥਾਨ ਸਬੰਧੀ ਕੇਂਦਰ ਸਰਕਾਰ ਤੱਕ ਗੱਲ ਪਹੁੰਚਾਉਣਗੇ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਆਪਣਾ ਯੋਗਦਾਨ ਪਾਉਣ ਦੀ ਸੇਵਾ ਨਿਭਾਉਣਗੇ। ਇਸ ਮੌਕੇ ਭਾਜਪਾ ਦੇ ਆਗੂਆਂ ਵਿੱਚ ਰਣਜੀਤ ਸਿੰਘ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ, ਸ੍ਰੀ ਵਿਪਨ ਆਨੰਦ (ਪ੍ਰਧਾਨ, ਗੁਰਾਇਆ), ਸ੍ਰੀ ਰਾਮ ਰਾਜ ਬਿਰਦੀ (ਪ੍ਰਧਾਨ, ਪ੍ਰਤਾਪਪੁਰਾ), ਸ੍ਰੀ ਅਜੇ ਪੁੰਜ (ਇੰਚਾਰਜ, ਸੋਸ਼ਲ ਮੀਡੀਆ), ਸ੍ਰੀ ਰਘੂ ਅਰੋੜਾ ਫਿਲੌਰ ਸ. ਸੁਖਵਿੰਦਰ ਸਿੰਘ (ਯੁਵਾ ਮੋਰਚਾ ਪ੍ਰਧਾਨ), ਸ੍ਰੀ ਸੁਰਿੰਦਰ ਮਹਿਸਮਪੁਰੀ (ਐੱਸ.ਸੀ. ਮੋਰਚਾ), ਮੰਤਰੀ ਸ੍ਰੀ ਸ਼ਾਮ ਲਾਲ ਸ਼ਰਮਾ ਅਤੇ ਸੂਬਾ ਕਾਰਜਕਾਰਣੀ ਮੈਂਬਰ ਸ੍ਰੀ ਗੋਲਡੀ ਨਾਹਰ ਵੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੈਰਿਸ ਦੀ ਇੱਕ ਗਲੀ ‘ਤੇ ਇੱਕ ਪਾਗਲ ਚਾਕੂਧਾਰੀ ਨੇ ਇੱਕ ਗਰਭਵਤੀ ਔਰਤ ਸਮੇਤ ਤਿੰਨ ਔਰਤਾਂ ‘ਤੇ ਬੇਰਹਿਮੀ ਨਾਲ ਚਾਕੂ ਨਾਲ ਹਮਲਾ ਕਰ ਦਿੱਤਾ।
Next article1 ਅਗਸਤ ਤੋਂ ਤੁਹਾਡੀ ਜੇਬ ‘ਤੇ ਸਿੱਧਾ ਅਸਰ ਪਵੇਗਾ, ਇਨ੍ਹਾਂ 5 ਮੁੱਖ ਨਿਯਮਾਂ ਵਿੱਚ ਬਦਲਾਅ ਆਉਣ ਨਾਲ, ਜਿਨ੍ਹਾਂ ਵਿੱਚ LPG ਸਿਲੰਡਰ ਅਤੇ ਤਤਕਾਲ ਰੇਲ ਟਿਕਟਾਂ ਸ਼ਾਮਲ ਹਨ।