HOME ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਹੋਏ ਲਾਠੀ ਚਾਰਜ ਦੀ ਸੀਵਰੇਜ ਬੋਰਡ ਦੇ...

ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਹੋਏ ਲਾਠੀ ਚਾਰਜ ਦੀ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਸਖਤ ਸ਼ਬਦਾਂ ਚ ਨਿਖੇਦੀ

1
,ਨਵਾਂਸ਼ਹਿਰ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ )  ਬੀਤੇ ਦਿਨੀ ਨਗਰ ਨਿਗਮ ਬਰਨਾਲਾ ਦੇ ਸਫਾਈ ਕਰਮਚਾਰੀਆਂ ਤੇ ਕੀਤੇ ਲਾਠੀ ਚਾਰਜ ਦੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਮੇਜਰ ਸਿੰਘ ਨਵਾਂਸ਼ਹਿਰ ਜਿਲਾ ਪ੍ਰਧਾਨ ਨੇ ਆਪਣੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਕਿਹਾ  ਕਿ ਬੀਤੇ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਅੰਦਰ ਸਫਾਈ ਸੇਵਕਾਂ ਦੇ ਵੱਲੋਂ ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ ਦੇ ਲਈ  ਮੁਕੰਮਲ ਹੜਤਾਲ ਚੱਲ ਰਹੀ ਹੈ।  ਉਸੇ ਕੜੀ ਦੇ ਤਹਿਤ ਨਗਰ ਨਿਗਮ ਬਰਨਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਵੀ ਮੁਕੰਮਲ ਹੜਤਾਲ ਕੀਤੀ ਹੋਈ ਸੀ। ਉਨਾਂ ਕਿਹਾ ਐਸ ਡੀ ਕਾਲਜ ਦੇ ਨਜਦੀਕ ਬਰਨਾਲਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲਕੇ  ਆਪਣੇ ਜ਼ੋਰ ਤੇ ਧੱਕੇ ਨਾਲ ਉਸ ਗੰਦਗੀ ਨੂੰ ਜੇਸੀਬੀ ਮਸ਼ੀਨ ਰਾਹੀਂ ਚੁਕਵਾ ਕੇ ਸਫਾਈ ਕਰਵਾਉਣੀ ਚਾਹੀ ਤਾਂ ਸਫਾਈ ਕਰਮਚਾਰੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ । ਉਨਾਂ ਦੇ ਵਿਰੋਧ ਨੂੰ ਵੇਖਦਿਆਂ ਸਫਾਈ ਕਰਮਚਾਰੀਆਂ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਗਿਆ। ਜਿਸ ਵਿੱਚ ਸਾਡੀਆਂ ਸਫਾਈ ਸੇਵਕ ਭੈਣਾਂ ਵੱਡੀ ਗਿਣਤੀ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹਨ। ਜਥੇਬੰਦੀ ਮੰਗ ਕਰਦੀ ਹੈ ਸਫਾਈ ਸੇਵਕ ਔਰਤਾਂ ਤੇ ਲਾਠੀ ਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਮਾਈ ਸੇਵਕਾਂ ਦੀਆਂ ਮੰਗਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫੌਰੀ ਤੌਰ ਤੇ ਹੱਲ ਕਰਨ ਤਾਂ ਕਿ ਸਫਾਈ ਸੇਵਕ ਮੁੜ ਆਪਣੇ ਕੰਮਾਂ ਤੇ ਜਾ ਸਕਣ। ਇਸ ਮੌਕੇ ਅਜ਼ਾਦ ਸਿੰਘ , ਪਰਮਜੀਤ ਸਿੰਘ, ਗੁਲਸ਼ਨ ਕੁਮਾਰ , ਬਲਬੀਰ ਸਿੰਘ,ਰੋਹਿਤੀ ਘਈ , ਹਨੀ ਘਈ , ਸੰਦੀਪ ਘਈ , ਲੱਕੀ ਘਈ , ਸੁਖਦੇਵ ਕੁਮਾਰ , ਰਾਜਾ , ਜਸਵੀਰ ਕੁਮਾਰ, ਹਰਕੇਸ਼ ਬੈਂਸ ,ਮਨਜਿੰਦਰ ਸਿੰਘ ,ਸੁਰਿੰਦਰ ਪਾਲ ਸਿੰਘ ,ਸੁਨੀਲ ਗੌਤਮ ਆਦਿ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਵਿਦਿਆਰਥੀਆਂ ਨੂੰ ਵੰਡੇ ਬੈਗ: ਆਪ ਦੇ ਸੀਨੀਅਰ ਅਸ਼ੋਕ ਕਟਾਰੀਆ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ
Next articleਪਿੰਡ ਜੀਉਵਾਲ ਵਿਖੇ ਗ੍ਰਾਮ ਪੰਚਾਇਤ ਦੇ ਉਪਰਾਲੇ ਸਦਕਾ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ ਰਾਸ਼ਨ ਕਿੱਟਾਂ