HOME ਸਮੁੰਦਰੀ ਕਿਨਾਰਿਆਂ ਨੇੜੇ ਭੂਰੇ ਪੈਲਿਕਨਾਂ ਦੀ ਵਧੀ ਆਮਦ ਨੇ ਪੰਛੀ ਪ੍ਰੇਮੀਆਂ ਦੀ...

ਸਮੁੰਦਰੀ ਕਿਨਾਰਿਆਂ ਨੇੜੇ ਭੂਰੇ ਪੈਲਿਕਨਾਂ ਦੀ ਵਧੀ ਆਮਦ ਨੇ ਪੰਛੀ ਪ੍ਰੇਮੀਆਂ ਦੀ ਦਿਲਚਸਪੀ ਵਧਾਈ

3
ਕੈਪਸ਼ਨ ਭੂਰੇ ਪੈਲਿਕਨਾਂ ਦੀ ਇੱਕ ਖੂਬਸੂਰਤ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਮੈਟਰੋ ਵੈਨਕੂਵਰ ਦੇ ਸਮੁੰਦਰੀ ਤੱਟਾਂ ਅਤੇ ਜਲ-ਖੇਤਰਾਂ ਵਿੱਚ ਇਨ੍ਹਾਂ ਦਿਨਾਂ ਭੂਰੇ ਪੈਲਿਕਨਾਂ ਦੀ ਗਿਣਤੀ ਆਮ ਨਾਲੋਂ ਵੱਧ ਨਜ਼ਰ ਆ ਰਹੀ ਹੈ, ਜਿਸ ਕਾਰਨ ਪੰਛੀ ਪ੍ਰੇਮੀਆਂ ਅਤੇ ਜੰਗਲੀ ਜੀਵਾਂ ਦੇ ਮਾਹਿਰਾਂ ਵਿੱਚ ਖਾਸ ਦਿਲਚਸਪੀ ਵੇਖੀ ਜਾ ਰਹੀ ਹੈ। ਇਹ ਵੱਡੇ ਆਕਾਰ ਦੇ ਸਮੁੰਦਰੀ ਪੰਛੀ ਆਮ ਤੌਰ ‘ਤੇ ਕੈਲੀਫੋਰਨੀਆ, ਅਮਰੀਕਾ ਦੇ ਪੱਛਮੀ ਤੱਟ ਅਤੇ ਮੈਕਸੀਕੋ ਦੇ ਇਲਾਕਿਆਂ ਵਿੱਚ ਵੱਧ ਮਿਲਦੇ ਹਨ, ਪਰ ਗਰਮੀਆਂ ਦੌਰਾਨ ਕੁਝ ਪੈਲਿਕਨ ਬ੍ਰਿਟਿਸ਼ ਕੋਲੰਬੀਆ ਦੇ ਤੱਟੀ ਖੇਤਰਾਂ ਤੱਕ ਵੀ ਪਹੁੰਚ ਜਾਂਦੇ ਹਨ। ਪੰਛੀ ਮਾਹਿਰਾਂ ਦਾ ਕਹਿਣਾ ਹੈ ਕਿ ਸਮੁੰਦਰੀ ਪਾਣੀਆਂ ਦੇ ਤਾਪਮਾਨ ਵਿੱਚ ਤਬਦੀਲੀਆਂ, ਮੱਛੀਆਂ ਦੀ ਉਪਲਬਧਤਾ ਅਤੇ ਮੌਸਮੀ ਹਾਲਾਤਾਂ ਕਾਰਨ ਇਹ ਪੰਛੀ ਆਪਣੇ ਰਵਾਇਤੀ ਖੇਤਰਾਂ ਤੋਂ ਉੱਤਰ ਵੱਲ ਆ ਰਹੇ ਹਨ। ਹਾਲੀਆ ਹਫ਼ਤਿਆਂ ਵਿੱਚ ਡੈਲਟਾ, ਸਰੀ ਅਤੇ ਵੈਨਕੂਵਰ ਦੇ ਤੱਟੀ ਇਲਾਕਿਆਂ ਵਿੱਚ ਇਹਨਾਂ ਦੀ ਬਹੁਤਾਤ ਵੇਖੀ ਗਈ ਹੈ। ਜੰਗਲੀ ਜੀਵ ਮਾਹਿਰਾਂ ਦਾ ਕਹਿਣਾ ਹੈ ਕਿ ਭੂਰੇ ਪੈਲਿਕਨਾਂ ਨੂੰ ਨੇੜਿਓਂ ਦੇਖਣਾ ਬਹੁਤ ਹੀ ਦੁਰਲੱਭ ਤਜਰਬਾ ਹੁੰਦਾ ਹੈ। ਇਨ੍ਹਾਂ ਦੇ ਲੰਬੇ ਚੁੰਝ, ਗਲੇ ਹੇਠਾਂ ਵੱਡੀ ਥੈਲੀ ਅਤੇ ਪਾਣੀ ਵਿੱਚ ਗੋਤਾ ਲਗਾ ਕੇ ਮੱਛੀ ਫੜਨ ਦਾ ਢੰਗ ਲੋਕਾਂ ਨੂੰ ਖੂਬ ਆਕਰਸ਼ਿਤ ਕਰ ਰਿਹਾ ਹੈ। ਜੰਗਲੀ ਜੀਵ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਭੂਰੇ ਪੈਲਿਕਨ ਵੇਖਣ ਤਾਂ ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ, ਉਨ੍ਹਾਂ ਨੂੰ ਖਾਣਾ ਨਾ ਪਾਉਣ ਅਤੇ ਕੁਦਰਤੀ ਮਾਹੌਲ ਵਿੱਚ ਹੀ ਰਹਿਣ ਦੇਣ, ਤਾਂ ਜੋ ਪੰਛੀਆਂ ਦੇ ਵਿਹਾਰ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleमैदान में दम, मंच पर सम्मान: 55वीं केविएस राष्ट्रीय खेलकूद प्रतियोगिता का भव्य समापन
Next articleਪ੍ਰਾਚੀਨ ਜੰਗਲਾਂ ਦੀ ਖੂਬਸੂਰਤੀ ਨੂੰ ਦਰਸਾਉਂਦੀ ਵਿਲੱਖਣ ਪ੍ਰਦਰਸ਼ਨੀ