HOME ਕਾਠਗੜ੍ਹ ਦੀ ਕਈ ਪਿੰਡਾਂ ਨੂੰ ਜਾਣ ਵਾਲੀ ਸੜਕ ਬਣੀ ਛੱਪੜ ਦਾ ਰੂਪ...

ਕਾਠਗੜ੍ਹ ਦੀ ਕਈ ਪਿੰਡਾਂ ਨੂੰ ਜਾਣ ਵਾਲੀ ਸੜਕ ਬਣੀ ਛੱਪੜ ਦਾ ਰੂਪ ਘਰਾਂ ਅਤੇ ਮੀਹ ਦਾ ਪਾਣੀ ਹੋਇਆ ਇਕੱਠਾ ਘਰਾਂ ਚ ਵੜਿਆ ਪਾਣੀ

1
ਬਲਾਚੌਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਤੋਂ ਹਾਈਵੇ ਮਾਰਗ ਨੂੰ ਜਾਂਦੀ ਮੁੱਖ ਸੜਕ ਉੱਤੇ ਸਥਿਤ ਪਿੰਡ ਚਾਹਲਾਂ ਦੇ ਸ਼ਿਵ ਮੰਦਿਰ ਨੇੜੇ ਘਰਾਂ ਵਿੱਚ ਅੱਜ ਮੀਂਹ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੇ ਘਰਾਂ ਦਾ ਸਮਾਨ ਖਰਾਬ ਹੋ ਗਿਆ।ਘਰ ਵਿੱਚ ਦਾਖਲ ਹੋਏ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨਿੰਦਰ ਕੁਮਾਰ ਨੇ ਦੱਸਿਆ ਕਿ ਘਰਾਂ ਅਤੇ ਮੀਂਹ ਦੇ ਗੰਦੇ ਪਾਣੀ ਦੀ ਨਿਕਾਸੀ ਅੱਗੇ ਬੰਦ ਹੋਣ ਕਾਰਨ ਇਹ ਪਾਣੀ ਜਿੱਥੇ ਮਾਰਗ ਉੱਤੇ ਜਮਾਂ ਹੋ ਰਿਹਾ ਹੈ ਉਥੇ ਹੀ ਅੱਜ ਉਹਨਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ। ਉਹਨਾਂ ਦੱਸਿਆ ਕਿ ਪਹਿਲਾਂ ਗੰਦਾ ਪਾਣੀ ਇੱਕ ਪੁਲੀ ਰਾਹੀਂ ਹੁੰਦਾ ਹੋਇਆ ਸ਼ਿਵ ਮੰਦਿਰ ਵਾਲੇ ਪਾਸੇ ਇੱਕ ਚੋਅ ਵਿੱਚ ਜਾਂਦਾ ਸੀ ਪ੍ਰੰਤੂ ਹੁਣ ਬਣਾਈ ਜਾ ਰਹੀ ਸੜਕ ਕਾਰਨ ਪਾਣੀ ਦਾ ਨਿਕਾਸ ਅੱਗੇ ਬੰਦ ਹੋ ਗਿਆ ਹੈ ਜਿਸ ਕਾਰਨ ਘਰਾਂ, ਦੁਕਾਨਾਂ ਅਤੇ ਮੀਂਹ ਦਾ ਪਾਣੀ ਸੜਕ ਉੱਤੇ ਜਮਾਂ ਹੋਣ ਦੇ ਨਾਲ-ਨਾਲ ਘਰਾਂ ਵਿੱਚ ਵੀ ਦਾਖਲ ਹੋਣ ਲੱਗ ਪਿਆ ਹੈ। ਨਿੰਦਰ ਕੁਮਾਰ ਨੇ  ਦੱਸਿਆ ਕਿ ਸੜਕ ਬਣਾਉਣ ਵਾਲੇ ਵਿਭਾਗ ਵੱਲੋਂ ਇਸ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਪਾਣੀ ਦਾ ਸਹੀ ਨਿਕਾਸ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੰਮਤੀ ਮੈਂਬਰ ਦੇਸਰਾਜ ਹੱਕਲਾ ਅਤੇ ਦੁਕਾਨਦਾਰਾਂ ਨੇ ਮਾਰਗ ਵਿੱਚ ਜਮਾਂ ਪਾਣੀ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਜਦੋਂ ਵੀ ਕੋਈ ਸੜਕ ਬਣਾਈ ਜਾਂਦੀ ਹੈ ਤਾਂ ਸੰਬੰਧਿਤ ਵਿਭਾਗ ਨੂੰ ਪਾਣੀ ਦੇ ਨਿਕਾਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਰਾਹਗੀਰ, ਵਾਹਨ ਚਾਲਕ ਤੇ ਵਸਨੀਕ ਪਰੇਸ਼ਾਨ ਨਾ ਹੋਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleकेविएस राष्ट्रीय खेलकूद प्रतियोगिता: तीसरे दिन मैदानों में उतरे छात्र, खो-खो, कबड्डी और मुक्केबाज़ी में दिखा जीत का ज़बरदस्त जुनून
Next articleਆਪ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ, ਗਰੀਬਾਂ ਤੇ ਮਜ਼ਦੂਰਾਂ ਨਾਲ ਕਾਂਗਰਸ ਪਾਰਟੀ ਚੱਟਾਨ ਵਾਂਗ ਖੜ੍ਹੀ ਹੈ : ਧਰਮਪਾਲ ਭਰਥਲਾ