HOME ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਵਿਖੇ ਬੱਚਿਆਂ ਨੂੰ ‘ਬਰਡ ਫੀਡਰ ਬਣਾਉਣ ਦੀ ਦਿੱਤੀ...

ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਵਿਖੇ ਬੱਚਿਆਂ ਨੂੰ ‘ਬਰਡ ਫੀਡਰ ਬਣਾਉਣ ਦੀ ਦਿੱਤੀ ਸਿਖਲਾਈ।

3
ਕੈਪਸ਼ਨ :- ਬੱਚਿਆਂ ਨੂੰ ਬਰਡ ਫੀਡਰ ਬਣਾਉਣ ਦੀ ਸਿਖਲਾਈ ਦੇਣ ਤੋਂ ਬਾਅਦ ਪ੍ਰਥਮ ਜਿਲ੍ਹਾ ਸਹਾਇਕ ਕੌਆਰਡੀਨੇਟਰ ਮਨਪ੍ਰੀਤ ਕੌਰ ਰੁੜਕਾਂ ਕਲਾਂ, ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਅਤੇ ਸਮੂਹ ਸਟਾਫ਼।
 ਪ੍ਰਥਮ ਜਿਲ੍ਹਾ ਸਹਾਇਕ ਕੌਆਰਡੀਨੇਟਰ ਮਨਪ੍ਰੀਤ ਕੌਰ ਰੁੜਕਾਂ ਕਲਾਂ ਨੇ ਵਿਸ਼ੇਸ਼ ਤੌਰ ਤੇ ਦਿੱਤੀ ਸਿਖਲਾਈ
  ਰਾਏਕੋਟ   (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) : ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਦੇ ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਅਤੇ ਪ੍ਰਥਮ ਜ਼ਿਲਾ ਸਹਾਇਕ ਕੌਆਰਡੀਨੇਟਰ ਮਨਪ੍ਰੀਤ ਕੌਰ ਰੁੜਕਾਂ ਕਲਾਂ ਦੀ ਅਗਵਾਈ ਹੇਠ ਇਕ ਸ਼ਾਨਦਾਰ ਮਹੀਨਾਵਾਰ ਈਵੈਂਟ ਦਾ ਆਯੋਜਨ ਕੀਤਾ ਗਿਆ। ਇਸ ਮਹੀਨੇ ਦੀ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਕੁਦਰਤ ਅਤੇ ਜੀਵ-ਜੰਤੂਆਂ ਨਾਲ ਪਿਆਰ ਕਰਨਾ ਸਿਖਾਉਣਾ ਸੀ। ਇਸ ਈਵੈਂਟ ਦੌਰਾਨ ਬੱਚਿਆਂ ਨੂੰ ਕੌਆਰਡੀਨੇਟਰ ਮਨਪ੍ਰੀਤ ਕੌਰ ਵੱਲੋਂ ਬੇਜ਼ੁਬਾਨ ਪੰਛੀਆਂ ਲਈ ‘ਬਰਡ ਫੀਡਰ’ (ਦਾਣਾ-ਪਾਣੀ ਰੱਖਣ ਵਾਲੇ ਬਰਤਨ) ਬਣਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਬਦਲਦੇ ਮੌਸਮ ‘ਚ ਪੰਛੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਨਾ ਸਾਡੀ ਅਹਿਮ ਜ਼ਿੰਮੇਵਾਰੀ ਹੈ। ਕੂੜੇ-ਕਰਕਟ ਅਤੇ ਵਾਧੂ ਸਾਮਾਨ (ਵੇਸਟ ਮਟੀਰੀਅਲ) ਦੀ ਸੁਚੱਜੀ ਵਰਤੋਂ ਕਰਦਿਆਂ ਬੱਚਿਆਂ ਨੂੰ ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ, ਗੱਤੇ ਦੇ ਡੱਬਿਆਂ ਅਤੇ ਘਰ ਦੇ ਹੋਰ ਵਾਧੂ ਸਾਮਾਨ ਦੀ ਵਰਤੋਂ ਕਰਕੇ ਸੁੰਦਰ ਬਰਡ ਫੀਡਰ ਬਣਾਉਣੇ ਸਿਖਾਏ ਗਏ। ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰੈਕਟੀਕਲ ਗਤੀਵਿਧੀ ‘ਚ ਬਹੁਤ ਹੀ ਉਤਸ਼ਾਹ ਅਤੇ ਲਗਨ ਨਾਲ ਹਿੱਸਾ ਲਿਆ ਅਤੇ ਆਪਣੇ ਹੱਥਾਂ ਨਾਲ ਫੀਡਰ ਤਿਆਰ ਕੀਤੇ। ਇਸ ਮੌਕੇ ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਨ੍ਹਾਂ ਬਰਡ ਫੀਡਰਾਂ ‘ਚ ਰੋਜ਼ਾਨਾ ਦਾਣਾ-ਪਾਣੀ ਪਾ ਕੇ ਆਪਣੇ ਘਰਾਂ ਦੀਆਂ ਛੱਤਾਂ, ਦਰੱਖਤਾਂ ਜਾਂ ਵਿਹੜੇ ‘ਚ ਲਗਾਉਣ। ਅੰਤ ‘ਚ, ਸਕੂਲ ਦੇ ਸਟਾਫ਼ ਨੇ ਬੱਚਿਆਂ ਦੀ ਮਿਹਨਤ’ ਅਤੇ ਰਚਨਾਤਮਕਤਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਅਧਿਆਪਕ ਜਗਦੀਪ ਕੌਰ, ਨੀਰਾ ਭਨੌਟ, ਦੀਪਿੰਦਰ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡੋਨਾਲਡ ਟਰੰਪ ਦਾ ਵੱਡਾ ਐਲਾਨ: ਅਮਰੀਕਾ ਹੁਣ ਜਹਾਜ਼ਾਂ ਨੂੰ ਹੋਏ ਕਿਸੇ ਵੀ ਨੁਕਸਾਨ ਦਾ ਹਰ ਪੈਸਾ ਈਰਾਨ ਦੇ ਖਾਤੇ ਵਿੱਚੋਂ ਵਸੂਲ ਕਰੇਗਾ।
Next articleਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਿਸ਼ੇਸ਼ ਮੁਲਾਕਾਤ