HOME ਇਹ ਕੋਣ ਹੈ ਜੋ ਬੂਹਾ ਖੜਕਾ ਰਿਹਾ ?

ਇਹ ਕੋਣ ਹੈ ਜੋ ਬੂਹਾ ਖੜਕਾ ਰਿਹਾ ?

2

ਸਮਾਜ ਵੀਕਲੀ ਯੂ ਕੇ

ਐੱਸ.ਪੀ. ਸਿੰਘ-

ਐੱਸ.ਪੀ. ਸਿੰਘ ਲੈਕਚਰਾਰ ਫਿਜ਼ਿਕਸ

ਬਰਸਾਤ ਦੇ ਦਿਨ ਚੱਲ ਰਹੇ ਸਨ, ਥੋੜੀ-ਥੋੜੀ ਬਾਰਿਸ਼ ਹੋ ਰਹੀ ਸੀ ਅਚਾਨਕ ਠੱਕ-ਠੱਕ ਦਰਵਾਜਾ ਖੜਕਣ ਦੀ ਆਵਾਜ ਮੇਰੇ ਕੰਨਾ ਵਿੱਚ ਪਈ। ਕੌਣ ਏ? ਆਉਨਾ, ਬੋਲ ਕੇ ਮੈਂ ਦਰਵਾਜੇ ਵੱਲ ਤੁਰ ਪਿਆ, ਸ਼ਾਇਦ ਕੋਈ ਅਜਨਬੀ ਹੋਵੇਗਾ, ਰਸਤਾ ਭੁੱਲ ਗਿਆ ਹੋਣਾ, ਮੈਂ ਅੱਗੇ ਆ ਕੇ ਜਦ ਬੂਹਾ ਖੋਲਿਆ ਤਾਂ ਇੱਕ ਬਹੁਤ ਹੀ ਸੁੰਦਰ ਪਹਿਰਾਵੇ ਵਿੱਚ ਸੁੰਦਰ ਔਰਤ ਜਿਸਦਾ ਠਾਠਾਂ ਮਾਰਦਾ ਹੁਸਨ ਸਾਹਮਣੇ ਤਕ ਕੇ ਮੈਥੋਂ ਰਿਹਾ ਨਾ ਗਿਆ, ਕੋਣ ਹੋ ਤੁਸੀਂ? ਕਿਸਨੂੰ ਮਿਲਣਾ? ਉਸਨੇ ਆਪਣੇ ਹਸੀਨ ਮੁੱਖੜੇ ਤੋਂ ਆਖਿਆ ਐੱਸ.ਪੀ ਨੂੰ ਮਿਲਣਾ, ਕੀ ਇਹ ਐੱਸ.ਪੀ ਦਾ ਹੀ ਘਰ ਹੈ? ਮੈਂ ਆਖਿਆ ਜੀ ਐੱਸ.ਪੀ ਦਾ ਹੀ ਹੈ। ਮੈਂ ਹੀ ਐੱਸ.ਪੀ ਹਾਂ ਹੁਕਮ ਕਰੋ ਜੀ, ਕੀ ਹੁਕਮ ਕਰਨ ਲਈ ਮੈਂਨੂੰ ਦਰਵਾਜੇ ਵਿੱਚ ਹੀ ਖੜਨਾ ਪਊ ਜਾਂ ਅੰਦਰ ਬੁਲਾ ਕੇ ਚਾਹ ਪਾਣੀ ਨਾ ਪਿਲਾਉਣ ਦਾ ਕੋਈ ਵੱਖਰਾ ਹੀ ਰਿਵਾਜ ਹੈ ਤੁਹਾਡੇ ਵੱਲ ਉਸ ਨੇ ਹਸਦੇ ਆਖਿਆ। ਮੈਂ ਥੋੜਾ ਸੋਚੀਂ ਪਿਆ ਅਤੇ ਅੰਦਰ ਬੁਲਾਕੇ ਆਪਣੀ ਬੈਠਕ ਵਿੱਚ ਬਿਠਾਇਆ, ਚਾਹ ਪਾਣੀ ਦੇ ਇੰਤਜਾਮ ਕੀਤਾ ਪਰ ਮਨ ਵਿੱਚ ਸਵਾਲਾਂ ਨੇ ਘੇਰਿਆ ਹੋਇਆ ਸੀ, ਕਿ ਕੋਣ ਹੈ, ਕਿਵੇਂ ਆਈ ਹੈ, ਕੀ ਕੰਮ ਹੋ ਸਕਦਾ ਇਸਨੂੰ ਐੱਸ.ਪੀ ਨਾਲ। ਇਹਨਾ ਸਵਾਲਾਂ ਦੇ ਘੇਰੇ ਵਿੱਚ ਮੈਂ ਉਸ ਲਈ ਇੱਕ ਕੱਪ ਚਾਹ ਦਾ ਤਿਆਰ ਕੀਤਾ ਤੇ ਉਸਦੇ ਸਾਹਮਣੇ ਕੁਝ ਬਿਸਕੁਟਾਂ ਨਾਲ ਪ੍ਰੋਸਿਆ, ਉਸਨੇ ਬਣੇ ਸਵਾਦ ਨਾਲ ਚਾਹ ਪੀਣੀ ਸ਼ੁਰੂ ਕੀਤੀ ਤੇ ਬਿਸਕੁਟਾਂ ਦਾ ਵੀ ਮਜਾ ਲੈਣਾ ਸ਼ੁਰੂ ਕੀਤਾ, ਚਾਹ ਪੀਂਦੇ ਪੀਂਦੇ ਮੈਂ ਆਖਿਆ ਜੀ ਹੁਕਮ ਕਰੋ ਕਿਵੇਂ ਐੱਸ.ਪੀ ਨੂੰ ਕਿਉਂ ਮਿਲਣਾ ਚਾਹੁੰਦੇ ਹੋ?

ਐਨੀ ਵੀ ਕੀ ਕਾਹਲੀ ਹੈ? ਸਭ ਦੱਸਦੀ ਹਾਂ ਜਦ ਉਸਨੇ ਇਹ ਕਿਹਾ ਤਾਂ ਮੇਰੇ ਕੋਲ ਕੋਈ ਅਲਫਾਜ਼ ਨਹੀਂ ਸੀ। ਮੈਂ ਚੁੱਪ ਚਾਪ ਬੈਠਾ ਸੋਚ ਰਿਹਾ ਸੀ ਕਿ ਅਜਿਹਾ ਕੀ ਖਾਸ ਹੈ? ਜੋ ਐਸੱ.ਪੀ ਨੂੰ ਐਨੀ ਦੁਰੌਂ ਕੋਈ ਮਿਲਣ ਆਇਆ। ਚਾਹ ਖਤਮ ਹੋਈ ਤਾਂ ਉਸਨੇ ਕਿਹਾ ਹੁਣ ਮੈਂ ਦੱਸਦੀ ਹਾਂ ਕਿ ਮੈਂ ਕਮਲ ਪਟਿਆਲੇ ਤੋਂ ਜੋ ਤੁਹਾਡੀ ਅਧੂਰੀ ਕਹਾਣੀ ਨੂੰ ਕੁੱਝ ਚਾਨਣ ਅਤੇ ਸੁਨਿਹਰੀ ਅੰਤ ਦੇਣ ਆਈ ਹਾਂ। ਉਸਦੀਆਂ ਗੱਲਾਂ ਮੈਂਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਰਹੀਆਂ ਸਨ ਕਿ ਕੋਣ ਐਨੀ ਚੰਗੀ ਤਰਾਂ ਮੈਨੂੰ ਜਾਣ ਸਕਦਾ? ਜਦ ਮੈਂ ਪੁੱਛਿਆ ਕਿ ਤੁਹਾਨੂੰ ਮੇਰੇ ਬਾਰੇ ਐਨਾ ਕੀ ਪਤਾ ਤਾਂ ਫਿਰ ਉਸਨੇ ਮਜਾਕੀਆ ਅੰਦਾਜ਼ ਵਿੱਚ ਕਿਹਾ ਐਸ.ਪੀ ਕਾਹਲੀ ਬਹੁਤ ਕਰਦੈਂ ਸ਼ਾਇਦ ਇਹੀ ਇੱਕ ਤੇਰੇ ਚ ਨੁਕਸ ਹੈ ਜੋ ਤੂੰ ਕਦੇ ਦੂਰ ਨੀ ਕਰ ਪਾਇਆ। ਮੈਂ ਫਿਰ ਖਾਮੋਸ਼ ਸੀ, ਕਿਸੇ ਵੀ ਅਲਫਾਜ਼ ਤੋਂ ਵਾਂਝਾ ਸੀ, ਚੁੱਪ ਚਾਪ ਚਾਹ ਦੇ ਖਾਲੀ ਕੱਪਾਂ ਵੱਲ ਵੇਖ ਰਿਹਾ ਸੀ। ਮਨ ਵਿੱਚ ਬੇਚੈਨੀ ਸੀ ਕਿ ਕੁੱਝ ਬੋਲਿਆ ਤਾਂ ਸੁਣਨਾ ਹੀ ਪਊ ਵੀ ਜੇ ਨਾ ਬੋਲਿਆ ਤਾਂ ਪ੍ਰੇਸ਼ਾਨੀ ਹੋਰ ਵਧੂ।

ਮੇਰੇ ਚਿਹਰੇ ਦੇ ਹਾਵ-ਭਾਵ ਪੜ੍ਹਕੇ ਉਹ ਬੋਲੀ ਕਮਲ ਹਾਂ ਮੈਂ। ਕੋਣ ਕਮਲ? ਮੈਥੋਂ ਰਿਹਾ ਨਾ ਗਿਆ। ਪਰ ਫਿਰ ਚੁੱਪ ਹੋ ਗਿਆ। ਤੇਰੀ ਐੱਮ.ਐਸ.ਸੀ ਵਾਲੀ ਮਨਿੰਦਰ ਦੀ ਸਹੇਲੀ। ਮਨ ‘ਚ’ ਸਵਾਲ ਆਇਆ ਕਿ ਇਹ ਮਨਿੰਦਰ ਨੂੰ ਕਿਵੇਂ ਜਾਣਦੀ ਹੈ? ਕੌਣ ਮਨਿੰਦਰ? ਮੈਂ ਉਸ ਤੋਂ ਇੱਕਦਮ ਪੁੱਛਿਆ। ਜਿਆਦਾ ਭੋẈਾ ਨਾ ਬਣ ਐਨਾ ਭੋẈਾ ਤੂੰ ਹੈ ਨੀ, ਮੈਂ ਫਿਰ ਚੁੱਪ ਹੋ ਗਿਆ, ਪਰ ਮਨ ਵਿੱਚ ਲੱਖਾਂ ਸਵਾਲਾਂ ਨੇ ਮੈਨੂੰ ਘੇਰਾ ਪਾਇਆ ਹੋਇਆ ਸੀ। ਮੈਂ ਕਮਲ ਹਾਂ ਮਨਿੰਦਰ ਦੀ ਬਹੁਤ ਨਜ਼ਦੀਕੀ ਦੋਸਤ ਸਭ ਜਾਣਦੀ ਹਾਂ ਮੈਂ ਤੇਰੇ ਤੇ ਮਨਿੰਦਰ ਬਾਰੇ। ਮੈਂ ਫਿਰ ਚੁੱਪ ਸੀ। ਮੈਂ ਫਿਰ ਚੁੱਪ ਸੀ ਕੀ ਬੋਲ ਸਕਦਾ ਸੀ? ਮੈਂ ਕਿਹਾ ਜੀ

ਹਾਂ ਮਨਿੰਦਰ ਮੇਰੀ ਬਹੁਤ ਵਧੀਆ ਦੋਸਤ ਸੀ ਐੱਮ.ਐੱਸ.ਸੀ ਵਿੱਚ ਅਸੀਂ ਇੱਕਠਿਆਂ ਨੇ ਯੂਨੀਵਰਸਿਟੀ ਦੀਆਂ ਐਕਟੀਵਿਟੀਜ਼ ਵਿੱਚ ਭਾਗ ਲਿਆ। ਮੈਂ ਅਤੇ ਮਨਿੰਦਰ, ਡੀ.ਡੀ. ਐਮ.ਸੀ. ਪੀ.ਏ.ਯੂ ਦੇ ਮੈਂਬਰ ਸਾਂ ਅਤੇ ਮੈਂਬਰ ਹੋਣ ਕਾਰਨ ਅਸੀਂ ਬਹੁਤ ਹੀ ਵਧੀਆਂ ਦੋਸਤ
ਸਾਂ।

ਇਕੱਲੇ ਦੋਸਤ ਜਾਂ ਕੁੱਝ ਹੋਰ ਵੀ, ਕਮਲ ਨੇ ਮੈਂਨੂੰ ਮਜਾਕੀਆ ਅੰਦਾਜ ਵਿੱਚ ਪੁੱਛਿਆ,

ਮੈਂ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਕੁਝ ਨਾ ਬੋਲ ਸਕਿਆ। ਐਸ.ਪੀ ਤੇਰੀ ਇੱਕ ਗਲਤੀ ਨੇ ਪਤਾ ਨੀ ਕੀ ਕੁੱਝ ਬਰਬਾਦ ਕੀਤਾ, ਮੈਂ ਆਪਣੀਆਂ ਅੱਖਾਂ ਸ਼ਰਮ ਨਾਲ ਉੱਪਰ ਨਹੀਂ ਚੁੱਕ ਪਾ ਰਿਹਾ ਸੀ। ਹੁਣ ਤੂੰ ਆਪ ਦੱਸੇਂਗਾ ਜਾਂ ਮੈਂ ਦੱਸਾਂ। ਨਹੀਂ ਮੈਂ ਹੀ ਦੱਸਦਾਂ ਕਹਿ ਕੇ, ਮੇਰੇ ਅਤੇ ਮਨਿੰਦਰ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਅਸੀਂ ਐੱਮ.ਐਸ.ਸੀ ਦੇ ਦਿਨਾਂ ਵਿੱਚ ਬਹੁਤ ਹੀ ਵਧੀਆ ਦੋਸਤ ਹੋਣ ਤੋਂ ਬਾਅਦ ਇੱਕ ਦੂਸਰੇ ਨੂੰ ਬਹੁਤ ਪਸੰਦ ਕਰਨ ਲੱਗੇ ਅਤੇ ਜੀਵਨ ਸਾਥੀ ਬਣਨ ਦੀਆਂ ਕਸਮਾਂ ਖਾਧੀਆਂ ਅਤੇ ਸੋਚਿਆ ਸੀ ਕਿ ਐਮ.ਐੱਸ.ਸੀ ਤੋਂ ਬਾਅਦ ਅਸੀਂ ਵਿਆਹ ਦੇ ਬੰਧਨ ਵਿੱਚ ਬੱਝ ਜਾਵਾਂਗੇ।

ਫਿਰ ਪ੍ਰੋਬਲਮ ਕਿੱਥੇ ਆਈ ਕਮਲ ਨੇ ਮੈਂਨੂੰ ਬੜੇ ਗੰਭੀਰ ਲਹਿਜੇ ਵਿੱਚ ਪੁੱਛਿਆ, ਪ੍ਰੋਬਲਮ ਬਸ ਸਮਾਜ ਦੀ ਸੋਚ ਵਿੱਚ ਸੀ, ਮੈਂ ਇੱਕ ਗਰੀਬ ਮਿਹਨਕਸ਼ ਪਰਿਵਾਰ ਵਿੱਚੋਂ ਸੀ ਅਤੇ ਮੇਰੀ ਜਾਤ ਵੀ ਕੁਝ ਜਿਆਦਾ ਉੱਚੀ ਨਹੀਂ ਸੀ, ਪਰ ਮਨਿੰਦਰ ਅਮੀਰ ਘਰਾਣੇ ਅਤੇ ਉੱਚੀ ਕੁੱਲ ਨਾਲ ਸੰਬੰਧਤ ਸੀ । ਇਹ ਅਮੀਰੀ ਗਰੀਬੀ, ਊਚ ਨੀਚ, ਜਾਤ ਪਾਤ ਦੇ ਉਲਝੇਵਿਆਂ ਵਿੱਚ ਮੈਂ ਬੁਰੀ ਤਰਾਂ ਫੱਸ ਚੁੱਕਾ ਸੀ ਅਤੇ ਮਨਿੰਦਰ ਅਮੀਰ ਦੇ ਪਿਤਾ ਜੀ ਨੇ ਮੇਰੇ ਪਿਤਾ ਜੀ ਨੂੰ ਬੁਲਾਕੇ ਸਾਫ ਆਖਿਆ ਕਿ ਅਸੀਂ ਕੁੜੀ ਆਪਣੀ ਜਾਤ ਅਤੇ ਬਰਾਬਰ

ਵਾਲਿਆਂ ਦੇ ਘਰ ਦਿਆਂਗੇ। ਇਹ ਸੁਣਕੇ ਸ਼ਾਇਦ ਮੈਂ ਅੰਦਰੋਂ ਅੰਦਰੀਂ ਟੁੱਟ ਚੁੱਕਾ ਸੀ। ਜਦ ਮਨਿੰਦਰ ਨੇ ਆਪਣੇ ਪਿਤਾ ਤੇ ਦਬਾਅ ਪਾਇਆ ਤਾਂ ਉਸਨੇ ਸਾਡੀਆਂ ਕੁੰਡਲੀਆਂ ਮਿਲਾਕੇ ਉਹਨਾਂ ਵਿੱਚ ਕਈ ਤਰਾਂ ਦੀਆਂ ਸਮੱਸਿਆਵਾਂ ਕੱਢ ਲਈਆਂ ਕਿ ਆਖਿਰਕਾਰ ਸਾਨੂੰ ਹਾਰਨਾ ਪਿਆ ਅਤੇ ਮੈਂ ਸਭ ਹਲਾਤਾਂ ਤੇ ਛੱਡ ਦਿੱਤਾ।

ਅਸੀਂ ਦੋਨਾਂ ਨੇ ਐੱਮ.ਐਸ.ਸੀ ਕੰਪਲੀਟ ਕੀਤੀ। ਮਨਿੰਦਰ ਦੇ ਪਿਤਾ ਨੇ ਮਨਿੰਦਰ ਨੂੰ ਇੰਗਲੈਂਡ ਉਸਦੀ ਭੈਣ ਕੋਲ ਭੇਜ਼ ਦਿੱਤਾ, ਮੈਂ ਆਪਣੀ ਐਮ.ਐਸ.ਸੀ ਫਿਜ਼ਿਕਸ ਪੂਰੀ ਕਰਕੇ ਇੱਕ ਬਹੁਤ ਹੀ ਵੱਡੇ ਅਤੇ ਇੱਜਤਦਾਰ ਸਕੂਲ ਵਿੱਚ ਪੀ.ਜੀ.ਟੀ ਫਿਜ਼ਿਕਸ ਲੱਗ ਗਿਆ ੳਤੇ ਬਹੁਤ ਮਿਹਨਤ ਕਰਕੇ ਚੰਗਾ ਪੈਸਾ ਅਤੇ ਨਾਮ ਕਮਾਇਆ। ਏਥੇ ਹੀ ਬੱਸ ਨਹੀਂ ਮੈਂ ਵਿਆਹ ਨਹੀਂ ਕਰਵਾਇਆ ਕਿਉਂਕਿ ਸ਼ਾਇਦ ਮੈਂ ਮਨਿੰਦਰ ਤੋਂ ਬਾਅਦ ਕਿਸੇ ਹੋਰ ਨੁੰ ਅਪਣਾ ਨਹੀਂ ਪਾ ਰਿਹਾ ਸੀ।

ਹ੍ਹੁਣ ਮੈਂ ਬੋਲਦੀ ਹਾਂ ਕਮਲ ਬੋਲੀ, ਪਤਾ ਤੈਨੂੰ ਕਿਉਂ ਮਿਲਣ ਆਈ ਐਸ.ਪੀ ਕਿਉਂਕਿ ਤੂੰ ਇਕ ਸਾਫ ਦਿਲ ਇਨਸਾਨ ਹੈ, ਤੂੰ ਰਿਸ਼ਤਿਆਂ ਦੀ ਕਦਰ ਕਰਦਾ ਹੈਂ। ਸ਼ਾਇਦ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਕੀ ਮਨਿੰਦਰ ਨੇ ਵੀ ਕਾਫੀ ਸਾਲ ਇਸ ਭੁਲੇਖੇ ਵਿੱਚ ਕੱਢੇ ਕਿ ਸ਼ਾਇਦ ਘਰਦੇ ਮੰਨ ਜਾਣ, ਵਿਆਹ ਨਹੀਂ ਕਰਾਇਆ ਪਰ ਇੱਕ ਦਿਨ ਜਦ ਉਸਦੇ ਪਿਤਾ ਜੀ ਦੀ ਤਬੀਅਤ ਕੁੱਝ ਜਿਆਦਾ ਖਰਾਬ ਹੋਈ ਤਾਂ ਪਿਛਲੇ ਸਾਲ ਉਸਨੇ ਵਿਆਹ ਕਰਵਾ ਲਿਆ।

ਮੈਂ ਮਨਿੰਦਰ ਨੂੰ ਤਾ ਮਿਲਦੀ ਰਹਿੰਦੀ ਸੀ ਗੱਲ ਬਾਤ ਹੁੰਦੀ ਰਹਿੰਦੀ ਸੀ, ਬਸ ਤੈਨੂੰ ਹੀ ਨਹੀਂ ਮਿਲ ਪਾ ਰਹੀ ਸੀ। ਤੈਨੂੰ ਮਿਲਣ ਦਾ ਬਹੁਤ ਮਨ ਸੀ, ਬਸ ਇਹ ਇੱਕ ਇਤਫਾਕ ਸੀ ਕਿ ਮੈਂ ਤੇਰੇ ਨਾਲ ਦੇ ਪਿੰਡ ਵਿੱਚ ਵਿਆਹ ਕੇ ਆਈ ਹਾਂ ਅਤੇ ਮੇਰੇ ਪਤੀ, ਜਿੱਥੇ ਤੁਸੀਂ ਪੜਾ

ਰਹੇ ਹੋ ਉੱਥੇ ਹੀ ਪੀ.ਜੀ.ਟੀ ਮੈਥ ਦਰਸ਼ਨ ਸਿੰਘ ਪਠਾਣੀਆਂ ਨੇ ਉਹਨਾਂ ਨੇ ਜਦ ਐੱਸ.ਪੀ ਕਿਹਾ ਤਾਂ ਮੈਨੂੰ ਲੱਗਿਆ ਕਿ ਇਹ ਤੂੰਹੀ ਹੋ ਸਕਦਾ, ਤੇ ਮੈਂ ਤੇਰੇ ਬਾਰੇ ਪਤਾ ਕਰਕੇ ਤੈਨੂੰ ਮਿਲਣ ਆ ਗਈ। ਤੈਨੂੰ ਮਿਲਕੇ ਅੱਜ ਵਾਕਿਆ ਹੀ ਬਹੁਤ ਵਧੀਆ ਲੱਗਿਆ ਕਿ ਰਿਸ਼ਤੇ ਕਿੰਨੇ ਜਰੂਰੀ ਹੁੰਦੇ ਨੇ ਸ਼ਾਇਦ ਉਹ ਤੇਰੇ ਤੇ ਮਨਿੰਦਰ ਕੋਲੋਂ ਸਿੱਖਿਆ ਜਾਵੇ, ਕਿ ਕਿਸੇ ਵੀ ਰਿਸ਼ਤੇ ਦੀ ਪਵਿੱਤਰਤਾ ਕੀ ਹੁੰਦੀ ਹੈ, ਉਹ ਸ਼ਾਇਦ ਥੋਡੇ ਦੋਨਾਂ ਦਾ ਰਿਸ਼ਤੇ ਨੂੰ ਜਾਣ ਕੇ ਹੀ ਪਤਾ ਚੱਲੇਗਾ। ਚੰਗਾ ਹੁਣ ਮੈਂ ਚੱਲਦੀ ਹਾਂ ਬਹੁਤ ਵਧੀਆ ਲੱਗਿਆ ਤੈਨੂੰ ਮਿਲਕੇ।

ਨਾਲੇ ਤੂੰ ਚਾਹ ਬਹੁਤ ਵਧੀਆ ਬਾਉਂਦਾ ਹੈ। ਫਿਰ ਕਿਸੇ ਦਿਨ ਜਰੂਰ ਪੀਣ ਆਊਂ ਇਹਨਾਂ ਗੱਲਾ ਨਾਲ ਮੈਂ ਬਹੁਤ ਹੱਸਿਆ ਅਤੇ ਮਹਿਸੂਸ ਹੋਇਆ ਕਿ ਜਿਵੇਂ ਕਮਲ ਨੇ ਜਨਮਾਂ ਜਨਮਾਂ ਦਾ ਭਾਰ ਮੇਰੇ ਉੱਪਰੋਂ ਲਾਹ ਦਿੱਤਾ ਹੋਵੇ ਅਤੇ ਮੈਂ ਬਹੁਤ ਹੋẈਾ ਮਹਿਸੂਸ ਕਰ ਰਿਹਾ
ਸੀ।

ਵਿਆਹ ਕਰਵਾ ਲੀਂ ਹੁਣ ਕਿਸੇ ਚੰਗੀ ਜਹੀ ਕੁੜੀ ਨਾਲ, ਉਸਨੇ ਮਜਾਕੀਏ ਅਲਫਾਜ਼ਾਂ ਨਾਲ ਕਿਹਾ। ਮੁੰਡਾ ਹੈ ਇੱਕ ਮਨਿੰਦਰ ਕੋਲ, ਉਸਨੇ ਉਸਦਾ ਨਾਮ ਲਿਟਲ ਐੱਸ.ਪੀ ਰੱਖਿਆ, ਸ਼ਾਇਦ ਹਰ ਵਕਤ ਤੈਨੂੰ ਯਾਦ ਰੱਖਣ ਲਈ।

ਅੱਜ ਫਿਰ ਸ਼ਾਇਦ ਉਹੀ ਐੱਸ.ਪੀ ਜਿਉਂਦਾ ਹੋ ਗਿਆ ਸੀ ਜਿਸਨੂੰ ਸ਼ਾਇਦ ਮੈਂ ਮਾਰ ਚੁੱਕਾ ਸੀ। ਕਮਲ ਦੀ ਤਕਰੀਬਨ ਇਹ ਇੱਕ ਘੰਟੇ ਦੀ ਮੁਲਾਕਾਤ ਮੇਰੀ ਜਿੰਦਗੀ ਵਿੱਚ ਸਵੇਰਾ ਬਣਕੇ ਆਈ। ਅੱਜ ਉਹੀ ਐੱਸ.ਪੀ ਆਪ ਵੀ ਜਿੰਦਗੀ ਵਿੱਚ ਫਿਰ ਮਸਤ ਸੀ।

ਧੰਨਵਾਦ,
ਐੱਸ.ਪੀ. ਸਿੰਘ ਲੈਕਚਰਾਰ ਫਿਜ਼ਿਕਸ
ਮੋਬ : 98880-45355

Previous article​The Power of Unity: How People Supported the Student Protest