HOME ਰਾਮਜੀ ਗੌਤਮ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਦਾ ਵਿਪੁਲ ਕੁਮਾਰ ਤੇ ਡਾ. ਕਰੀਮਪੁਰੀ...

ਰਾਮਜੀ ਗੌਤਮ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਦਾ ਵਿਪੁਲ ਕੁਮਾਰ ਤੇ ਡਾ. ਕਰੀਮਪੁਰੀ ਨੇ ਸਵਾਗਤ ਕੀਤਾ

1
ਰਾਮਜੀ ਗੌਤਮ

ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਨਾਲ ਨਾਲ ਮੱਧ ਪ੍ਰਦੇਸ਼ ਦੇ ਵੀ ਮੁੱਖ ਕੇਂਦਰੀ ਇੰਚਾਰਜ ਬਣੇ ਰਾਮਜੀ ਗੌਤਮ

ਡਾ. ਅਵਤਾਰ ਸਿੰਘ ਕਰੀਮਪੁਰੀ
ਵਿਪੁਲ ਕੁਮਾਰ

ਜਲੰਧਰ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ (ਬਸਪਾ) ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਕੇਂਦਰੀ ਇੰਚਾਰਜ ਤੇ ਰਾਜ ਸਭਾ ਮੈਂਬਰ ਇੰਜ. ਰਾਮਜੀ ਗੌਤਮ ਨੂੰ ਮੱਧ ਪ੍ਰਦੇਸ਼ ਦਾ ਵੀ ਮੁੱਖ ਇੰਚਾਰਜ ਲਗਾਏ ਜਾਣ ‘ਤੇ ਬਸਪਾ ਦੇ ਕੇਂਦਰੀ ਪੰਜਾਬ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਰਾਮਜੀ ਗੌਤਮ ਨੂੰ ਪਹਿਲਾਂ ਹੀ ਪਾਰਟੀ ਵੱਲੋਂ ਰਾਸ਼ਟਰੀ ਪੱਧਰ ‘ਤੇ ਸੈਕਟਰ ਦੋ ਦਾ ਮੁੱਖ ਇੰਚਾਰਜ ਲਗਾਇਆ ਹੋਇਆ ਹੈ ਤੇ ਇਸ ਜ਼ਿੰਮੇਵਾਰੀ ਤਹਿਤ ਉਹ ਪਹਿਲਾਂ ਹੀ ਪਾਰਟੀ ਦੇ ਮਹੱਤਵਪੂਰਨ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਇੰਚਾਰਜ ਹਨ। ਹੁਣ ਉਨ੍ਹਾਂ ਨੂੰ ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਇੰਚਾਰਜ ਦੀ ਵੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਬਸਪਾ ਕੇਡਰ ਵੱਲੋਂ ਵੀ ਇਸਦਾ ਸਵਾਗਤ ਕੀਤਾ ਗਿਆ ਹੈ, ਕਿਉਂਕਿ ਰਾਮਜੀ ਗੌਤਮ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲਗਾਤਾਰ ਪਾਰਟੀ ਦੇ ਹੱਕ ਵਿੱਚ ਚੰਗੇ ਨਤੀਜ਼ੇ ਦਿੱਤੇ ਜਾ ਰਹੇ ਹਨ। ਇਸ ਕਰਕੇ ਭੈਣ ਕੁਮਾਰੀ ਮਾਇਆਵਤੀ ਦਾ ਆਸ਼ੀਰਵਾਦ ਉਨ੍ਹਾਂ ਨੂੰ ਲਗਾਤਾਰ ਮਿਲ ਰਿਹਾ ਹੈ ਤੇ ਪਾਰਟੀ ਵਿੱਚ ਉਨ੍ਹਾਂ ਦਾ ਕੱਦ ਵਧ ਰਿਹਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇੰਗਲੈਂਡ ਵੱਸਦੇ ਐਨ.ਆਰ.ਆਈ ਭਾਈਚਾਰੇ ਨੇ ਜਸਬੀਰ ਸਿੰਘ ਗਿੱਲ ਡਿੰਪਾ ਦੀ ਉਮੀਦਵਾਰੀ ਦੀ ਕੀਤੀ ਜ਼ੋਰਦਾਰ ਵਕਾਲਤ