HOME ਇੰਜੀ. ਸਵਰਨ ਸਿੰਘ ਨੂੰ ਹਲਕਾ ਇੰਚਾਰਜ ਬਣਾਉਣ ਦੀ ਉੱਠੀ ਮੰਗ

ਇੰਜੀ. ਸਵਰਨ ਸਿੰਘ ਨੂੰ ਹਲਕਾ ਇੰਚਾਰਜ ਬਣਾਉਣ ਦੀ ਉੱਠੀ ਮੰਗ

14
ਜੈਕਾਰਿਆਂ ਦੀ ਗੂੰਜ ਵਿਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਕੀਤੀ ਆਵਾਜ਼ ਬੁਲੰਦ
24 ਦੀ ਵਹੀਰ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਕਰੇਗਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ – ਇੰਜੀ. ਸਵਰਨ ਸਿੰਘ 
ਕਪੂਰਥਲਾ   (ਸਮਾਜ ਵੀਕਲੀ)   ( ਕੌੜਾ  ) – ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਦਲ ਦੇ ਟਕਸਾਲੀ ਆਗੂਆਂ , ਸਰਗਰਮ ਅਕਾਲੀ ਵਰਕਰਾਂ , ਸਰਪੰਚਾਂ,ਪੰਚਾਂ, ਨੰਬਰਦਾਰਾਂ ਆਦਿ ਦੀ ਵਿਸ਼ੇਸ਼ ਮੀਟਿੰਗ  ਹੋਈ । ਜਿਸਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ । ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਸਬੰਧੀ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ , ਉੱਥੇ ਹਲਕਾ ਸੁਲਤਾਨਪੁਰ ਲੋਧੀ ਦੀ ਸਮੁੱਚੇ ਆਗੂਆਂ ਤੇ ਸਰਗਰਮ ਵਰਕਰਾਂ ਵੱਲੋਂ ਜੈਕਾਰੇ ਗੂੰਜਾ ਕੇ ਇੰਜ. ਸਵਰਨ ਸਿੰਘ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀ ਵਾਗਡੋਰ ਸੰਭਾਲਣ ਲਈ ਮਤਾ ਪਾਸ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਸਵਰਗੀ ਸਰਦਾਰ ਆਤਮਾ ਸਿੰਘ ਜੀ ਸਾਬਕਾ ਖਜਾਨਾ ਮੰਤਰੀ ਦੇ ਪਰਿਵਾਰ ਨੂੰ ਪਾਰਟੀ ਦੀ ਟਿਕਟ ਦੇ ਕੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਜੋ ਪਾਰਟੀ ਦੀ ਜਿੱਤ ਹੋ ਸਕੇ ।
 ਇਸ ਸਮੇ ਵੱਖ ਵੱਖ ਬੁਲਾਰਿਆਂ ਨੇ ਪਾਰਟੀ ਪ੍ਰਧਾਨ ਨੂੰ ਇਹ ਵੀ ਅਪੀਲ ਕੀਤੀ ਕਿ ਹਲਕੇ ਤੋਂ ਬਾਹਰੀ ਉਮੀਦਵਾਰ ਸਾਡੇ ਤੇ ਪਿਛਲੀ ਇਲੈਕਸ਼ਨ ਵਾਂਗ ਨਾ ਥੋਪਿਆ ਜਾਵੇ ਤੇ ਹਲਕੇ ਵਿਚ ਪਾਰਟੀ ਵਰਕਰਾਂ ਨਾਲ ਸਦਾ ਖੜ੍ਹੇ ਹੋ ਸਕਣ ਵਾਲੇ ਸਰਦਾਰ ਆਤਮਾ ਸਿੰਘ ਦੇ ਪਰਿਵਾਰ ਚੋ ਇੰਜ. ਸਵਰਨ ਸਿੰਘ ਨੂੰ ਹਲਕਾ ਇੰਚਾਰਜ ਬਣਾਇਆ ਜਾਵੇ ।ਇਸ ਸਮੇ ਮੀਟਿੰਗ ਦੌਰਾਨ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੇ ਦੋਵੇਂ ਹੱਥ ਖੜੇ ਕਰਕੇ ਇੰਜ. ਸਵਰਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਬਿਨਾ ਦੇਰੀ ਐਲਾਨ ਕਰਵਾਉਣ ਲਈ ਪਾਰਟੀ ਪ੍ਰਧਾਨ ਸਰਦਾਰ ਬਾਦਲ ਨੂੰ ਮਿਲਣ ਲਈ ਮਤਾ ਵੀ ਪਾਸ ਕੀਤਾ ਗਿਆ । ਪਾਰਟੀ ਪ੍ਰਧਾਨ ਤੋਂ ਇਹ ਵੀ ਮੰਗ ਕੀਤੀ ਕਿ ਪਾਰਟੀ ਵੱਲੋਂ ਪਿੰਡ ਪਿੰਡ ਅਕਾਲੀ ਵਰਕਰਾਂ ਕੋਲੋ ਪੁੱਛ ਪੜਤਾਲ ਕੀਤੀ ਜਾਵੇ ਤੇ ਸਾਫ ਸੁਥਰੇ ਅਕਸ਼ ਵਾਲੇ ਪੜ੍ਹੇ ਲਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਰਿਟਾ. ਐਡੀਸ਼ਨਲ ਐਸ.ਈ. ਨੂੰ ਹੀ ਹਲਕੇ ਦੀ ਕਮਾਂਡ ਦਿੱਤੀ ਜਾਵੇ । ਬੁਲਾਰਿਆਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਸਾਬਕਾ ਖਜਾਨਾ ਮੰਤਰੀ  ਸਵ. ਸਰਦਾਰ ਆਤਮਾ ਸਿੰਘ ਜੀ ਦੀ ਦੋਹਤੀ ਹੈ ਤੇ ਇੰਜ. ਸਵਰਨ ਸਿੰਘ ਬੀਬੀ ਗੁਰਪ੍ਰੀਤ ਕੌਰ ਦੇ ਪਤੀ ਹਨ ਤੇ ਬਹੁਤ ਹੀ ਮਿੱਠ ਬੋਲੜੇ ਈਮਾਨਦਾਰ ਅਕਾਲੀ ਆਗੂ ਹਨ ਤੇ ਪਾਰਟੀ ਲਈ ਸਾਬਕਾ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਦੀ ਅਗਵਾਈ ਹੇਠਾਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ ।
ਇਸ ਸਮੇ ਮੀਟਿੰਗ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ , ਚੇਅਰਮੈਨ ਜਥੇ ਸੁਰਜੀਤ ਸਿੰਘ ਢਿੱਲੋਂ , ਜਥੇ ਹਰਜਿੰਦਰ ਸਿੰਘ ਲਾਡੀ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਜਥੇ ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜੋਨ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ , ਜਥੇ ਗੁਰਦਿਆਲ ਸਿੰਘ ਬੂਹ ਸਾਬਕਾ ਸਰਪੰਚ ਮੈਂਬਰ ਪੀ.ਏ.ਸੀ. ਅਕਾਲੀ ਦਲ, ਜਥੇ ਸੁਰਿੰਦਰ ਸਿੰਘ ਦੇਸਲ ਦਿਹਾਤੀ ਜਿਲਾ ਪ੍ਰਧਾਨ ਅਕਾਲੀ ਦਲ ਐਸ ਸੀ ਵਿੰਗ, ਸਰਪੰਚ ਮੋਹਨ ਸਿੰਘ ਮਿਰਜਾਪੁਰ , ਸੀਨੀਅਰ ਆਗੂ ਜਥੇ ਬਲਬੀਰ ਸਿੰਘ ਮੱਲ ਗੁਜਾਰ, ਸੀਨੀਅਰ ‍ਅਕਾਲੀ ਆਗੂ ਜਥੇ ਸਰਵਣ ਸਿੰਘ ਚੰਦੀ ਬੂਲਪੁਰ , ਮੈਨੇਜਰ ਜਥੇ ਜਰਨੈਲ ਸਿੰਘ ਬੂਲੇ , ਜਥੇ ਭਜਨ ਸਿੰਘ ਫੌਜੀ ਕਾਲੌਨੀ, ਨੰਬਰਦਾਰ ਮਾਸਟਰ ਰਣਜੀਤ ਸਿੰਘ ਬਿਧੀਪੁਰ ਸੀਨੀਅਰ ਅਕਾਲੀ ਆਗੂ, ਜਥੇ ਜਸਬੀਰ ਸਿੰਘ ਸਾਬਕਾ ਸਰਪੰਚ , ਨੰਬਰਦਾਰ ਮਨਜੀਤ ਸਿੰਘ ਜੰਮੂ , ਆਰ.ਏ. ਜਥੇ ਦਿਆਲ ਸਿੰਘ ਦੀਪੇਵਾਲ, ਜਥੇਦਾਰ ਜਸਵੀਰ ਸਿੰਘ, ਜਥੇਦਾਰ ਇੰਦਰ ਸਿੰਘ ਲਾਟੀਆਂਵਾਲ, ਜਥੇ ਪਰਮਜੀਤ ਸਿੰਘ ਦੁਰਗਾਪੁਰ ,ਜਥੇ ਚਰਨਜੀਤ ਸਿੰਘ ਸਹੋਤਾ ਤਲਵੰਡੀ ਚੌਧਰੀਆਂ ਸਲਾਹਕਾਰ ਐਸ.ਸੀ. ਵਿੰਗ ਪੰਜਾਬ ,  ਪ੍ਰਿੰਸੀਪਲ ਮੋਹਨ ਸਿੰਘ ਸੁਲਤਾਨਪੁਰ , ਜਥੇ. ਅਜਾਇਬ ਸਿੰਘ ਫੱਤੂਵਾਲ, ਜਥੇਦਾਰ ਗੁਰਚਰਨ ਸਿੰਘ ਆਹਲੀ , ਜਥੇ ਅਜੀਤ ਸਿੰਘ ਤੋਤੀ,  ਪ੍ਰਿੰਸੀਪਲ ਕਰਨੈਲ ਸਿੰਘ , ਜਥੇ ਮਨਜੀਤ ਸਿੰਘ, ਬਲਵੀਰ ਸਿੰਘ , ਜਥੇ ਪ੍ਰਗਟ ਸਿੰਘ ਸ਼ਾਲਾਪੁਰ,ਚੇਅਰਮੈਨ ਬਲਬੀਰ ਸਿੰਘ ਪੱਕੇ ਕੋਠੇ, ਸੁਰਜੀਤ ਸਿੰਘ ਕੋਠੇ, ਸਰਵਣ ਸਿੰਘ ਚੰਦੀ, ਬਲਦੇਵ ਸਿੰਘ ਫੱਤੂਢਿੰਗਾ,  ਬੀਬੀ ਸਤਵੰਤ ਕੌਰ ,ਬੀਬੀ ਸਿਮਰਨ ਧੀਰ ਸਾਬਕਾ ਕੌਂਸਲਰ ਸੁਲਤਾਨਪੁਰ, ਬੀਬੀ ਨੀਲਮ ਖੁਰਦਾ ਸਾਬਕਾ ਸਰਪੰਚ, ਬੀਬੀ ਬਲਜੀਤ ਕੌਰ ਕਮਾਲਪੁਰ, ਜਥੇਦਾਰ ਬਲਵੀਰ ਸਿੰਘ, ਜਥੇ ਜੋਗਿੰਦਰ ਸਿੰਘ ਦੰਦੂਪੁਰ, ਹਰਨੇਕ ਸਿੰਘ ਸੂਫੀਆ ਨੰਗਲ , ਗੁਰਤੇਜ ਸਿੰਘ ਨੰਬਰਦਾਰ , ਬਲਵਿੰਦਰ ਸਿੰਘ ਦੇਸਲ, ਸੁਰਿੰਦਰ ਸਿੰਘ , ਕਾਰਜ ਸਿੰਘ ਸਰਪੰਚ ਤਕੀਆ , ਰਘਬੀਰ ਸਿੰਘ ਪ੍ਰਧਾਨ ਮਾਤਾ ਸੁਲੱਖਣੀ ਸੇਵਾ ਸੋਸਾਇਟੀ , ਜਥੇ ਗੁਰਦਿਆਲ ਸਿੰਘ, ਜਥੇ ਸੋਹਣ ਸਿੰਘ ਖਿੰਡਾ, ਜਥੇਦਾਰ ਬਲਦੇਵ ਸਿੰਘ ਬੂਲਪੁਰ ਸਰਪੰਚ, ਜਥੇ ਅਜੀਤ ਸਿੰਘ, ਜਸਵਿੰਦਰ ਸਿੰਘ , ਹਰਚਰਨ ਸਿੰਘ ਉੱਚਾ , ਮਨਦੀਪ ਸਿੰਘ ਉੱਚਾ,ਤਰਲੋਚਨ ਸਿੰਘ ਉੱਚਾ, ਕੁਲਦੀਪ ਸਿੰਘ ਉੱਚਾ, ਜਰਨੈਲ ਸਿੰਘ ਨਵਾਂ ਠੱਟਾ, ਸੀਨੀਅਰ ਯੂਥ ਆਗੂ ਜਥੇ  ਭੁਪਿੰਦਰ ਸਿੰਘ ਮਾਛੀਜੋਆ, ਜਥ ਸੰਪੂਰਨ ਸਿੰਘ, ਜਥੇ ਜਸਵਿੰਦਰ ਸਿੰਘ, ਜਥੇ ਹਰਜਿੰਦਰ ਸਿੰਘ , ਜਥੇ ਕੁਲਵੀਰ ਸਿੰਘ ਸ਼ੇਰਪੁਰ ਸਿੱਧਾ, ਜਤਿੰਦਰ ਸਿੰਘ ਡੇਰਾ ਸ਼ਹੀਦਾਂ , ਸੁਖਦੇਵ ਸਿੰਘ ਲਾਡੀ ਮਹੀਜੀਤਪੁਰ ਸਾਬਕਾ ਮੈਂਬਰ ਬਲਾਕ ਸੰਮਤੀ ਸੁਲਤਾਨਪੁਰ ਲੋਧੀ ,ਨੰਬਰਦਾਰ ਸੁਰਿੰਦਰਪਾਲ ਸਿੰਘ ਨੇ ਸੰਬੋਧਨ ਕੀਤਾ ਤੇ ਸਾਰੇ ਹੀ ਬੁਲਾਰਿਆਂ ਨੇ ਇੰਜ. ਸਵਰਨ ਸਿੰਘ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਡਟ ਕੇ ਮੂਹਰੇ ਹੋ ਕੇ ਕੰਮ ਕਰਨ ਤੇ ਪਾਰਟੀ ਲਈ ਆਪਣਾ ਸਾਰਾ ਸਮਾਂ ਦੇਣ ਦੀ ਵੀ ਅਪੀਲ ਕੀਤੀ । ਸਮੂਹ ਅਕਾਲੀ ਆਗੂਆਂ ਨੇ ਕਿਹਾ ਕਿ ਜਲਦੀ ਹੀ ਉਹ ਸਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਨਗੇ ਤੇ ਆਪਣੀਆਂ ਭਾਵਨਾਵਾਂ ਬਾਰੇ ਜਾਣਕਾਰੀ ਦੇਣਗੇ । ਇਸ ਸਮੇ ਇੰਜ. ਸਵਰਨ ਸਿੰਘ ਨੇ ਸਮੂਹ ਪਾਰਟੀ ਆਗੂਆਂ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਲਈ ਟਿਕਟ ਦੀ ਮੰਗ ਕਰਨਾ ਸਾਰੇ ਹੀ ਆਗੂਆਂ ਦਾ ਅਧਿਕਾਰ ਹੈ ਤੇ ਇਹ ਵੀ ਕਿਹਾ ਕਿ ਮੈ ਪਹਿਲਾਂ ਵੀ ਮੀਟਿੰਗਾਂ ਵਿਚ ਕਹਿ ਚੁੱਕਾ ਹਾਂ ਜਿਸਨੂੰ ਵੀ ਪਾਰਟੀ ਟਿਕਟ ਦੇਵੇਗੀ ਅਸੀ ਉਸਨੂੰ ਹੀ ਜਿਤਾਉਣ ਲਈ ਸਾਰੇ ਇੱਕਜੁਟ ਹੋ ਕੇ ਮਿਹਨਤ ਕਰੀਏ । ਇੰਜ. ਸਵਰਨ ਸਿੰਘ ਨੇ ਆਪਣੇ ਸੰਬੋਧਨ ਵਿਚ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀ ਸਖਤ ਨਿਖੇਧੀ ਕਰਦੇ ਕਿਹਾ ਕਿ ਜੋ ਗੁਰੂ ਦੋਖੀ ਭਗਵੰਤ ਮਾਨ ਨੇ ਕੀਤਾ ਹੈ ਉਸਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੀ ਅਗਵਾਈ ਵਿੱਚ 24 ਤਾਰੀਖ਼ ਨੂੰ ਜੋ ਵਹੀਰ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਤੋਂ ਪੂਰਾ ਸਹਿਯੋਗ ਵੀ ਦੇਵੇਗਾ ਅਤੇ ਸ਼ਮੂਲੀਅਤ ਵੀ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਾਂ ਕੇਲੇ ਵੇਚਣ ਵਾਲਾ ਗਰੀਬ ਕਿਰਤੀ ਕਾਮਾ ਵੀ ਲੁੱਟਿਆ ਜਾ ਰਿਹਾ ਹੈ ਤੇ ਸਾਡੀਆਂ ਮਾਵਾਂ-ਭੈਣਾਂ ਵੀ ਸੁਰੱਖਿਅਤ ਨਹੀ ਹਨ। ਗ਼ੈਰ ਸਮਜਿਕ ਤੱਤਾਂ ਵੱਲੋਂ ਸ਼ਰੇਆਮ ਦਿਨ-ਦਿਹਾੜੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਜਾ ਰਹੀ ਹੈ, ਕੰਨਾਂ ਦੀਆਂ ਵਾਲੀਆਂ, ਮੋਬਾਈਲ ਫ਼ੋਨ ਅਤੇ ਪਰਸ ਤੇ ਵਹੀਕਲ ਆਦਿ ਹੋਰ ਸਮਾਨ ਖੋਹ ਕੇ ਲੁਟੇਰੇ ਫ਼ਰਾਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਔਰਤਾਂ ਦੀ ਹਿਫ਼ਾਜ਼ਤ ਤੇ ਗਰੀਬਾਂ ਦੀ ਰੋਟੀ ਖਤਰੇ ਵਿੱਚ ਹੈ, ਉੱਥੇ ਕਾਨੂੰਨ ਵਿਵਸਥਾ ਅਤੇ ਸਰਕਾਰੀ ਪ੍ਰਸ਼ਾਸਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਸ ਸਮੇ ਇੰਜ. ਸਵਰਨ ਸਿੰਘ ਨੇ ਅਕਾਲੀ ਆਗੂਆਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਮੈ ਮੰਨ ਬਣਾ ਲਿਆ ਹੈ ਕਿ ਹਰ ਹਾਲਤ ਵਿਚ ਆਖਰੀ ਸਾਹ ਤੱਕ ਅਕਾਲੀ ਦਲ ਦੀ ਮਜਬੂਤੀ ਲਈ ਤੇ ਆਪਣੇ ਵਰਕਰਾਂ ਨੂੰ ਇਨਸਾਫ਼ ਦਿਵਾਉਣ ਲਈ ਡਟ ਕੇ ਕੰਮ ਕਰਾਂਗਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਵਤਾਰ ਸਿੰਘ ਖੰਡਾ ਦੇ ਮਾਤਾ ਬੀਬੀ ਚਰਨਜੀਤ ਕੌਰ ਦਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਭਰਵਾਂ ਸਨਮਾਨ
Next articleਆਰ ਸੀ ਐੱਫ਼ ਇੰਪਲਾਈਜ਼ ਯੂਨੀਅਨ ਵੱਲੋਂ ਵਿਦਿਆਰਥੀਆਂ ਉੱਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ