ਵਿੱਤ ਮੰਤਰੀ ਚੀਮਾ ਵੱਲੋਂ ਦਿੱਤੀ ਗਈ ਜੁਮੇਵਾਰੀ
ਦਿੜ੍ਹਬਾ ਮੰਡੀ, (ਸਮਾਜ ਵੀਕਲੀ) ( ਹਰਜਿੰਦਰ ਛਾਬੜਾ ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਕੁਮੈਂਟੇਟਰ ਖੇਡ ਲੇਖਕ ਸਤਪਾਲ ਸਿੰਘ ਮਾਹੀ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਸਪੋਰਟਸ ਵੈਲਫੇਅਰ ਬੋਰਡ ਵਿੱਚ ਸਾਮਿਲ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿੱਚ ਹਲਕਾ ਦਿੜ੍ਹਬਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ । ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਬਲਬੀਰ ਸਿੰਘ ਪਾਲਾ ਹੋਰਾਂ ਦੀ ਟੀਮ ਵਿੱਚ ਵਾਧਾ ਕਰਦਿਆਂ ਪੰਜਾਬ ਸਰਕਾਰ ਨੇ ਜ਼ਮੀਨੀ ਪੱਧਰ ਤੇ ਖੇਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾ ਨੂੰ ਇਹ ਸਨਮਾਨ ਦਿੱਤਾ ਹੈ ।ਸਤਪਾਲ ਖਡਿਆਲ ਪਿਛਲੇ ਲਗਪਗ ਤਿੰਨ ਦਹਾਕਿਆਂ ਤੋਂ ਕਬੱਡੀ ਖੇਡ ਨਾਲ ਜੁੜੀ ਹੋਈ ਸਖ਼ਸ਼ੀਅਤ ਹਨ । ਉਹਨਾਂ ਦੇਸ਼ ਵਿਦੇਸ਼ ਵਿੱਚ ਕਬੱਡੀ ਖੇਡ ਦੀ ਬੇਹਤਰੀ ਲਈ ਕੰਮ ਕੀਤਾ ਹੈ । ਸੈਂਕੜੇ ਖਿਡਾਰੀਆਂ ਨੂੰ ਵਿਦੇਸ਼ ਖੇਡਣ ਲਈ ਮੌਕੇ ਲੈ ਕੇ ਦਿੱਤੇ ਹਨ । ਉਹਨਾਂ ਬੜੀ ਬੇਬਾਕੀ ਨਾਲ ਕਬੱਡੀ ਮੰਚ ਤੇ ਆਪਣੀ ਗੱਲ ਰੱਖੀ ਹੈ ।ਇਲਾਕੇ ਦੀ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ।ਇਸ ਮੌਕੇ ਉਨ੍ਹਾਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਬੱਡੀ ਅਤੇ ਹੋਰਨਾਂ ਖੇਡਾਂ ਅਤੇ ਖਿਡਾਰੀਆਂ ਦੀ ਭਲਾਈ ਲਈ ਕੰਮ ਕਰਨਗੇ । ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਇਮਾਨਦਾਰੀ ਮਿਹਨਤ ਸਿਦਕ ਨਾਲ ਨਿਭਾਉਣਗੇ ।ਯਾਦ ਰਹੇ ਖਡਿਆਲ ਇਸ ਸਮੇਂ ਸੂਬੇ ਦੀਆਂ ਵੱਖ-ਵੱਖ ਖੇਡ ਸੰਸਥਾਵਾਂ ਵਿੱਚ ਕੰਮ ਕਰ ਰਹੇ ਹਨ । ਉਹ ਪੰਜਾਬ ਸਿੱਸਟੋਬਾਲ ਐਸੋਸੀਏਸ਼ਨ, ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ । ਸੰਗਰੂਰ ਜਿਲੇ ਦੀ ਕਬੱਡੀ ਨੂੰ ਉਸਾਰੂ ਰੂਪ ਦੇਣ ਲਈ ਊਨਾ ਸੰਗਰੂਰ ਕਬੱਡੀ ਲੀਗ ਵਿੱਚ ਵੀ ਪੂਰਨ ਸਹਿਯੋਗ ਦਿੱਤਾ ਹੈ । ਚੰਗੇ ਖੇਡ ਪ੍ਰਬੰਧਕ ਸਤਪਾਲ ਖਡਿਆਲ ਦੀ ਨਵੀਂ ਜ਼ੁੰਮੇਵਾਰੀ ਨਾਲ ਇਲਾਕੇ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮਜ਼ਬੂਤੀ ਮਿਲੇਗੀ । ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਓ ਐਸ ਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਚੇਅਰਪਰਸਨ ਸ੍ਰੀਮਤੀ ਜਸਵੀਰ ਕੌਰ ਸ਼ੇਰਗਿੱਲ, ਵਿਜੇ ਕੁਮਾਰ ਬਿੱਟੂ ਦਿੜ੍ਹਬਾ, ਰਣਜੀਤ ਸਿੰਘ ਖੇਤਲਾ ਦਫ਼ਤਰ ਇੰਚਾਰਜ, ਨਿਰਬੇ ਸਿੰਘ ਖਨਾਲ, ਰਵਿੰਦਰ ਸਿੰਘ ਮਾਨ ਸਰਪੰਚ ਮਹਿਲਾ, ਸਰਪੰਚ ਲਾਭ ਸਿੰਘ ਖਡਿਆਲ, ਕੁਲਦੀਪ ਸਿੰਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਛਾਹੜ, ਚਮਕੌਰ ਚੌਧਰੀ, ਗੋਲੂ ਟਿਵਾਣਾ, ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਡਾ ਜਨਕ ਰਾਜ ਸ਼ਰਮਾ , ਚੇਅਰਮੈਨ ਡਾ ਮੱਘਰ ਸਿੰਘ ਸਿਹਾਲ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਬਲਜੀਤ ਸਿੰਘ ਮਾਨ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਬੱਡੀ ਐਸੋ, ਗੁਰਪਿਆਰ ਸਿੰਘ ਚੱਠਾ, ਸ਼ਿਵ ਜਿੰਦਲ, ਹਰਦੇਵ ਸਿੰਘ ਮਹਿਲਾ, ਮਿੰਟੂ ਮੌੜ, ਸਿੰਗਾਰਾ ਸਿੰਘ ਢੀਂਡਸਾ ਖਡਿਆਲ, ਪ੍ਰਗਟ ਸਿੰਘ ਪੰਚ, ਡਾ ਗੁਰਪ੍ਰੀਤ ਸਿੰਘ ਔਜਲਾ, ਨਸੀਬ ਸਿੰਘ ਕੌਹਰੀਆਂ, ਰਿੰਪੀ ਸਰਪੰਚ ਤਰੰਜੀ ਖੇੜਾ, ਸੁਖਦੇਵ ਸਿੰਘ ਸਰਪੰਚ ਗੁੱਜਰਾਂ, ਮੈਡਮ ਪਰਮ ਜਸਪਾਲ ਮਾਨ ਬਲਾਕ ਸੰਮਤੀ ਮੈਂਬਰ, ਗੁਰਦੀਪ ਸਿੰਘ ਸਰਪੰਚ ਤਕੀਪੁਰ, ਪਿੰਦਰ ਤਕੀਪੁਰ, ਦਲਵੀਰ ਸਿੰਘ ਤੂਰ ਕੈਨੇਡਾ,, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੋਮਾ ਘਰਾਚੋਂ, ਫ਼ੌਜੀ ਰੌਂਤਾ, ਮਨਜੀਤ ਸਿੰਘ ਗਰੇਵਾਲ , ਪ੍ਰਸਿੱਧ ਕੁਮੈਂਟੇਟਰ ਕੁਲਵੀਰ ਸਿੰਘ ਥੂਹੀ, ਦਿਲਸ਼ਾਦ ਈਸੀ,ਜਸ਼ਨ ਮਹਿਲਾ, ਜਗਦੀਸ਼ ਘਰਾਟ, ਫਿੱਡੂ ਘੱਗਾ , ਬੀਰਬਲ ਸਿੰਘ ਨਿੰਮਾ ਖਡਿਆਲ ਆਦਿ ਨੇ ਖਡਿਆਲ ਨੂੰ ਵਧਾਈ ਦਿੱਤੀ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






