ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਸ਼੍ਰੇਣੀ ਵਰਗ ਦੀ ਮੁੜ ਸਮਿਖਿਆ ਲਈ ਹਲਕੇ ਦੇ ਲੋਕਾਂ ਵਲੋਂ ਚੋਣ ਕਮਿਸ਼ਨ ਪੰਜਾਬ ਨੂੰ ਇੱਕ ਦਿੱਤਾ ਮੰਗ ਪੱਤਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ ਵਾਸੀ ਪਿੰਡ ਮੋਰੋਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਪਿਛਲੇ ਕਾਫੀ ਸਮੇਂ ਤੋਂ ਅਨੁਸੂਚਿਤ ਜਾਤੀ ਲਈ ਰਾਖਵਾਂ ਚੱਲਦਾ ਆ ਰਿਹਾ ਹੈ। ਵਰਤਮਾਨ ਸਮੇਂ ਵਿੱਚ ਹਲਕੇ ਦੀ ਆਬਾਦੀ, ਵੋਟਰਾਂ ਦੀ ਬਣਤਰ ਤੇ ਸਥਿਤੀ ਅਤੇ ਸਮਾਜਿਕ ਹਾਲਤਾਂ ਵਿੱਚ ਕਾਫੀ ਬਦਲਾਅ ਆਇਆ ਹੈ।ਇਸ ਲਈ ਉਨਾਂ ਸੰਵਿਧਾਨ ਦੇ ਆਰਟੀਕਲ 82, ਆਰਟੀਕਲ 330 ਤੇ 332 ਦੇ ਤਹਿਤ ਹਲਕੇ ਦੀ ਹੱਦਬੰਦੀ ਤੇ ਰਾਖਵੀਂ ਸਥਿਤੀ ਲਈ ਮੁੜ ਸਮੀਖਿਆ ਦੀ ਮੰਗ ਕਰਦਿਆਂ ਚੋਣ ਕਮਿਸ਼ਨ ਜਲੰਧਰ ਦੇ ਰਾਹੀਂ ਚੋਣ ਕਮਿਸ਼ਨ ਭਾਰਤ ਤੇ ਚੋਣ ਕਮਿਸ਼ਨ ਪੰਜਾਬ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਹੈ। ਇਸ ਮੌਕੇ ਜਗਮੇਲ ਸਿੰਘ ਜੱਗੀ, ਬਲਕਾਰ ਸਿੰਘ ਨਿੱਝਰ, ਪੰਡਿਤ ਬਿੱਟੂ, ਕੁਲਦੀਪ ਸਿੰਘ ਜੌਹਲ, ਕਾਲਾ ਐਮ ਸੀ, ਹਰਦੀਪ ਸਿੰਘ ਗੁਲਾਟੀ, ਨਵਜੀਤ ਸਿੰਘ ਮੋਰੋਂ, ਫੀਰਾ ਮੋਰੋਂ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






