HOME ‘ਕੈਨੇਡਾ ਟੈਬਲਾਇਡ’ ਮੈਗਜ਼ੀਨ ਦੇ ਜੁਲਾਈ ਅੰਕ ਦੇ ਲੋਕ ਅਰਪਣ ਮੌਕੇ ਸਮਾਗਮ ਆਯੋਜਿਤ

‘ਕੈਨੇਡਾ ਟੈਬਲਾਇਡ’ ਮੈਗਜ਼ੀਨ ਦੇ ਜੁਲਾਈ ਅੰਕ ਦੇ ਲੋਕ ਅਰਪਣ ਮੌਕੇ ਸਮਾਗਮ ਆਯੋਜਿਤ

1
ਕੈਪਸ਼ਨ 'ਕੈਨੇਡਾ ਟੋਇਬਲੇਟ' ਦੇ ਲੋਕ ਅਰਪਣ ਦੀਆਂ ਵੱਖ-ਵੱਖ ਤਸਵੀਰਾਂ

ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ‘ਕੈਨੇਡਾ ਟੈਬਲਾਇਡ’ ਮੈਗਜ਼ੀਨ ਦੇ ਜੁਲਾਈ ਅੰਕ ਨੂੰ ਲੋਕ ਅਰਪਣ ਕਰਨ ਸਬੰਧੀ ਸਰੀ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ‘ਤੇ ਪੰਜਾਬੀ ਭਾਈਚਾਰੇ ਸਮੇਤ ਹੋਰਨਾ ਭਾਈਚਾਰਿਆਂ ਨਾਲ ਸੰਬੰਧਿਤ ਰਾਜਨੀਤਿਕ ਆਗੂਆਂ, ਸਮਾਜਿਕ ਸੇਵਾਵਾਂ ਲਈ ਕਾਰਜਸ਼ੀਲ ਅਤੇ ਮੀਡੀਆ ਨਾਲ ਜੁੜੇ ਪ੍ਰਮੁੱਖ ਵਿਅਕਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪੰਜਾਬੀ ਮੂਲ ਦੇ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖ਼ਸ ਸੈਣੀ, ਐਮ ਪੀ ਰਣਦੀਪ ਸਿੰਘ ਸਰਾਏ, ਐਮ.ਐਲ.ਏ. ਲਿੰਡਾ ਹੈਪਨਰ, ਐਮ.ਐਲ.ਏ. ਪੀਟਰ ਮਿਲੋਬਾਰ, ਮੇਅਰ ਬਰੈਂਡਾ ਲੋਕ, ਕੌਂਸਲਰ ਰੌਬ ਸਟੱਟ, ਕੌਂਸਲਰ ਉਮੀਦਵਾਰਾਂ ਰੋਨਾ ਟੈੱਪਰ, ਨਿਓਮੀ, ਗਗਨ ਨਾਹਨ ਅਤੇ ਕੌਂਸਲਰ ਉਮੀਦਵਾਰ ਪਵਨ ਜੋਸ਼ੀ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਤੇ ਚੜ੍ਹਦੀਕਲਾ ਬ੍ਰਦਰਹੁੱਡਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਗਜ਼ੀਨ ਦੇ ਐਡੀਟਰ ਜਸਵਿੰਦਰ ਸਿੰਘ ਦਿਲਾਵਰੀ ਤੋਂ ਇਲਾਵਾ ਹਰਪ੍ਰੀਤ ਸਿੰਘ ਮਨਕਟਾਲਾ, ਅਵਤਾਰ ਸਿੰਘ ਧਨੋਆ, ਐਡਵੋਕੇਟ ਗਗਨ ਨਾਹਨ, ਇੰਦਰਜੀਤ ਸਿੰਘ ਲੱਧੜ, ਸੰਦੀਪ ਸਿੰਘ ਧੰਜੂ, ਲਖਵੀਰ ਸਿੰਘ ਗਰੇਵਾਲ, ਜਗਪਾਲ ਸਿੰਘ ਲਿੱਟ, ਹਰਪ੍ਰੀਤ ਸਿੰਘ ਹੈਰੀ, ਜਸ਼ਨਜੀਤ ਸਿੰਘ ਥਿੰਦ, ਡਾ. ਅਸਲਾਜੂਰ ਰਹਮਾਨ, ਮਨਜੀਤ ਸਿੰਘ ਚੀਮਾ, ਅਮਰਤਪਾਲ ਸਿੰਘ ਤੋਠ, ਦਵਿੰਦਰ ਸਿੰਘ ਸ਼ੇਰਗਿਲ, ਗੌਰਵਦੀਪ ਵਾਲੀਆ, ਹਰਵਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ ਸਾਰੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਸੀ ਜੇ ਸਿੱਧੂ ਵੱਲੋਂ ਬਾਖੂਬੀ ਨਿਭਾਈ ਗਈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ 1 ਅਗਸਤ ਨੂੰ ਸਜਾਇਆ ਜਾਵੇਗਾ
Next articleਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀ ਦੇਸ਼ ਵਿਚ ਹਥਿਆਰਬੰਦ ਇਨਕਲਾਬ ਦੇ ਹਾਮੀ ਸਨ- ਅਮੋਲਕ ਸਿੰਘ