ਵਾਤਾਵਰਨ ਦੀ ਸ਼ੁੱਧਤਾ ਲਈ ਹਰ ਵਿਅਕਤੀ ਵੱਡੇ ਪੱਧਰ ਤੇ ਰੁੱਖ ਲਗਾਵੇ – ਮਨਿੰਦਰਜੀਤ ਸਿੰਘ ਬੈਨੀਪਾਲ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਉੱਘੇ ਵਾਤਾਵਰਨ ਪ੍ਰੇਮੀ ਸ੍ਰ: ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਵਿਅਕਤੀ ਆਪੋ ਆਪਣੇ ਤੌਰ ਤੇ ਵੱਡੇ ਪੱਧਰ ਤੇ ਰੁੱਖ ਲਗਾਵੇ ਤਾਂ ਕਿ ਸਮੁੱਚੇ ਚੌਗਿਰਦੇ ਨੂੰ ਹਰਿਆ- ਭਰਿਆ ਬਣਾਇਆ ਜਾ ਸਕੇ। ਬੀਤੇ ਦਿਨੀਂ ਮੱਤੇਵਾੜਾ ਜੰਗਲ ਬਚਾਉ ਦੀ ਚੌਥੀ ਵਰ੍ਹੇਗੰਢ ਨੂੰ ਸਮਰਪਿਤ ਮੱਤੇਵਾੜਾ ਦੇ ਜੰਗਲ ਵਿੱਚ ਬੁੱਢਾ ਦਰਿਆ ਐਕਸ਼ਨ ਕਮੇਟੀ,ਪਬਲਿਕ ਐਕਸ਼ਨ ਕਮੇਟੀ ਤੇ ਸਮੂਹ ਵਾਤਾਵਰਨ ਪ੍ਰੇਮੀਆਂ ਦੇ ਨਿੱਘੇ ਸਹਿਯੋਗ ਨਾਲ ਮਨਾਏ ਗਏ ਵਣ ਮਹਾਂ ਉਤਸਵ 2026 ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਦੇ ਨਿੱਘੇ ਸਹਿਯੋਗ ਨਾਲ ਵੱਡੇ ਪੱਧਰ ਤੇ ਆਰੰਭ ਕੀਤੀ ਗਈ ਪੌਦੇ ਲਗਾਉਣ ਦੀ ਮੁਹਿੰਮ ਨੂੰ ਭਰਵਾਂ ਹੁੰਗਰਾ ਮਿਲਿਆ ਹੈ। ਸ੍ਰ: ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਮਨੁੱਖ ਦੀ ਲਾਹਪ੍ਰਵਾਹੀ ਸਦਕਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ। ਜਿਸ ਤੋਂ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ। ਉਹਨਾਂ ਮੱਤੇਵਾੜਾ ਦੇ ਜੰਗਲ ਵਿੱਚ ਮਨਾਏ ਗਏ ਵਣ ਮਹਾਂ ਉਤਸਵ ਨੂੰ ਸਫਲ ਬਣਾਉਣ ਵਿੱਚ ਆਪਣਾ ਨਿੱਘਾ ਸਹਿਯੋਗ ਦੇਣ ਵਾਲੇ ਉੱਘੇ ਸਮਾਜ ਸੇਵੀ ਸ੍ਰ: ਬਲਬੀਰ ਸਿੰਘ ਭਾਟੀਆ ਤੇ ਉਨ੍ਹਾਂ ਦੇ ਸਮੂਹ ਸਾਥੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਇਸ ਮੁਹਿੰਮ ਨੂੰ ਸਫਲ ਕਰਨ ਵਿੱਚ ਜੋ ਨਿੱਘਾ ਸਹਿਯੋਗ ਉਨ੍ਹਾਂ ਨੇ ਪਾਇਆ ਹੈ। ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਇਸ ਦੌਰਾਨ ਸ੍ਰ: ਮਨਿੰਦਰਜੀਤ ਸਿੰਘ ਬੈਨੀਪਾਲ ਨੇ ਮੱਤੇਵਾੜਾ ਜੰਗਲ ਬਚਾਉ ਕਮੇਟੀ, ਬੁੱਢਾ ਦਰਿਆ ਐਕਸ਼ਨ ਕਮੇਟੀ ਤੇ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਸ੍ਰ: ਬਲਬੀਰ ਸਿੰਘ ਭਾਟੀਆ ਨੂੰ ਪ੍ਰਸੰਸਾ ਪੱਤਰ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਕਰਨਲ ਚੰਦਰ ਮੋਹਨ ਲੱਖਣਪਾਲ, ਮਹਿੰਦਰ ਸਿੰਘ ਸੇਖੋਂ, ਐਡਵੋਕੇਟ ਯੂਗੇਸ਼ ਖੰਨਾ, ਦਾਨ ਸਿੰਘ ਉਸਾਹਣ, ਇੰਦਰਬੀਰ ਸਿੰਘ ਬੱਤਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






