ਸਮਾਜ ਵੀਕਲੀ ਯੂ ਕੇ
ਜਲੰਧਰ- ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ:) ਵਲੋਂ ਅੱਜ 11 ਜੁਲਾਈ 2026 ਨੂੰ ਅੰਬੇਡਕਰ ਭਵਨ ਜਲੰਧਰ ਵਿਖੇ ਪ੍ਰਸਿੱਧ ਅੰਬੇਡਕਰੀ ਅਤੇ ਬੋਧੀ, ਸੰਪਾਦਕ ਅਤੇ ਸੰਸਥਾਪਕ ਭੀਮ ਪੱਤ੍ਰਿਕਾ ਸ੍ਰੀ ਲਾਹੌਰੀ ਰਾਮ ਬਾਲੀ ਦੀ ਤੀਜੀ ਬਰਸੀ ਉਪਰ ਰੱਖੇ ਗਏ ਸਮਾਗਮ ਦੌਰਾਨ ਸ੍ਰੀ ਹਰਮੇਸ਼ ਜੱਸਲ ਦੁਆਰਾ “ਪੰਜਾਬ ਦਾ ਬੋਧੀ ਇਤਿਹਾਸ” ਪੁਸਤਕ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭਾਣਜੇ ਡਾ. ਜਗਮੋਹਨ ਸਿੰਘ ਜੀ ਨੂੰ ਭੇਟ ਕੀਤੀ ਗਈ।
ਤਸਵੀਰ ਚ ਖੱਬਿਓਂ ਸੱਜੇ: ਸਰਵਸ੍ਰੀ ਮੁਹਿੰਦਰ ਸੰਧੂ, ਬਲਦੇਵ ਭਾਰਦਵਾਜ, ਪ੍ਰੋਫੈਸਰ ਬਲਵੀਰ, ਲੇਖਕ ਹਰਮੇਸ਼ ਜੱਸਲ, ਡਾਕਟਰ ਜਗਮੋਹਨ ਸਿੰਘ ਜੀ ਅਤੇ ਡਾਕਟਰ ਸੁਰੇਂਦਰ ਅਜਨਾਤ ਜੀ ਦਿਖਾਈ ਦੇ ਰਹੇ ਹਨ।…. ਹਰਮੇਸ਼ ਜੱਸਲ





