HOME ਸ਼੍ਰੀ ਗੁਰੂ ਅਮਰਦਾਸ ਹਸਪਤਾਲ, ਲੁਧਿਆਣਾ ਵਿਖੇ ਮੁਫ਼ਤ ਵਿਸ਼ਾਲ ਮੈਡੀਕਲ ਅਤੇ ਡੈਂਟਲ ਚੈਕਅੱਪ...

ਸ਼੍ਰੀ ਗੁਰੂ ਅਮਰਦਾਸ ਹਸਪਤਾਲ, ਲੁਧਿਆਣਾ ਵਿਖੇ ਮੁਫ਼ਤ ਵਿਸ਼ਾਲ ਮੈਡੀਕਲ ਅਤੇ ਡੈਂਟਲ ਚੈਕਅੱਪ ਕੈਂਪ ਵਿੱਚ ਵੱਡੀ ਤਾਦਾਦ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਗਿਆ

4

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸ਼੍ਰੀ ਗੁਰੂ ਅਮਰਦਾਸ ਹਸਪਤਾਲ, ਸੈਕਟਰ-32, ਲੁਧਿਆਣਾ ਵਿਖੇ ਮੁਫ਼ਤ ਵਿਸ਼ਾਲ ਮੈਡੀਕਲ ਅਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਬਾਬਾ ਡਾ: ਅਨਹਦਰਾਜ ਸਿੰਘ ਜੀ ਨੇ ਵੀ ਹਾਜ਼ਰੀ ਭਰੀ। ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਕਿ ਹੱਡੀਆਂ, ਦਿਲ ਦੇ ਰੋਗ, ਅੱਖਾਂ ਦੇ ਰੋਗ, ਮੈਡੀਸਨ, ਨਿਊਰੋਲੋਜੀ ਅਤੇ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ 500 ਤੋਂ ਵੱਧ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਦੌਰਾਨ ਐਕਸਰੇ, ਅਲਟਰਾਸਾਊਂਡ ਸਕੈਨ, ਬਲੱਡ ਟੈਸਟ, ਸੀ.ਟੀ. ਸਕੈਨ ਵਰਗੀਆਂ ਸਹੂਲਤਾਂ ਮਰੀਜ਼ਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿੱਚ ਹਰ ਖਿੱਤੇ ਦੇ ਲੋਕਾਂ ਨੇ ਹਾਜ਼ਰੀ ਭਰੀ। ਇਸ ਦੇ ਨਾਲ ਹੀ ਬਾਬਾ ਜੀ ਨੇ ਹਸਪਤਾਲ ਵਿੱਚ ਇੱਕ ਨਵੇਂ ਓਪਰੇਸ਼ਨ ਥਿਏਟਰ ਦਾ ਉਦਘਾਟਨ ਵੀ ਕੀਤਾ ਅਤੇ ਡਾ: ਕੁਲਦੀਪ ਸਿੰਘ ਨੂੰ ਸਰਜਰੀ ਵਿਭਾਗ ਦੇ ਮੁੱਖੀ ਵਜੋਂ ਵਧਾਈ ਦਿੱਤੀ। ਹਸਪਤਾਲ ਦੇ ਪ੍ਰਬੰਧਨ ਨੇ ਸਾਰੇ ਵਿਭਾਗਾਂ ਦੀ ਜਲਦ ਸੁਚਾਰੂ ਕਾਰਜਸ਼ੀਲਤਾ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਵੱਡੀਆਂ ਸਰਜਰੀਆਂ ਅਤੇ ਹੋਰ ਮੈਡੀਕਲ ਸਹੂਲਤਾਂ ਨੂੰ ਘੱਟ ਤੋਂ ਘੱਟ ਰੇਟ ਤੇ ਲੋਕ ਭਲਾਈ ਦੇ ਖਿੱਤੇ ਵਿੱਚ ਕੰਮ ਕਰਨ ਦਾ ਕਦਮ ਚੁੱਕਿਆ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਨਾਲ ਮੱਤਭੇਦ ਕਰਨਾ ਨਿੰਦਣਯੋਗ : ਆਜਾਦ ਰਤਨ
Next article*ਐਸੋਚੈਮ ਵਲੋਂ ‘ਵਾਈਸ ਚਾਂਸਲਰ ਆਫ਼ ਦਿ ਯੀਅਰ’ ਦੇ ਵੱਕਾਰੀ ਸਨਮਾਨ ਨਾਲ ਪ੍ਰੋ. (ਡਾ.) ਰਾਜੀਵ ਸੂਦ ਸਨਮਾਨਿਤ।*