HOME ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਨਾਲ ਮੱਤਭੇਦ ਕਰਨਾ ਨਿੰਦਣਯੋਗ :...

ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਨਾਲ ਮੱਤਭੇਦ ਕਰਨਾ ਨਿੰਦਣਯੋਗ : ਆਜਾਦ ਰਤਨ

3

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰ ਮਾਵਾਂ ਧੀਆਂ ਵਿੱਚ ਐਸ.ਸੀ. ਅਤੇ ਜਨਰਲ ਕੈਟੇਗਰੀ ਵਿੱਚ ਮਤਭੇਦ ਕਰ ਜਾਤੀਵਾਦ ਮਤਭੇਦ ਨੂੰ ਹੁੰਗਾਰਾ ਦਿੱਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜਾਦ ਕੌਮੀ  ਚੇਅਰਮੈਨ ਚੇਤ ਰਾਮ ਰਤਨ ਨੇ ਆਪਣੇ ਸਾਂਝੇ ਬਿਆਨ ਵਿੱਚ ਕੀਤਾ । ਉਹਨਾਂ ਕਿਹਾ ਕਿ ਹੁਣ ਦੇ ਸਮੇਂ ਵਿੱਚ ਲੋਕ ਜਾਤ-ਪਾਤ ਦੇ ਮਤਭੇਦ ਭੁੱਲਦੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਐਸ.ਸੀ. ਮਹਿਲਾਵਾਂ ਨੂੰ 4500 ਰੁਪਏ ਅਤੇ ਜਨਰਲ ਕੈਟਾਗਰੀ ਦੀਆਂ ਮਹਿਲਾਵਾਂ ਨੂੰ 3000 ਰੁਪਏ ਦੇ ਕੇ ਮਤ ਭੇਦ ਨੂੰ ਫਿਰ ਤੋਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਦਿੱਤੀ ਹੈ। ਆਜ਼ਾਦ ਨੇ ਕਿਹਾ ਕਿ ਡਾ: ਭੀਮ ਰਾਉ ਅੰਬੇਡਕਰ ਜੀ ਨੇ ਮਹਿਲਾਵਾਂ ਨੂੰ ਬਰਾਬਰ ਦਾ ਹੱਕ ਦਿੱਤਾ ਸੀ ਪਰ ਅੱਜ ਦੀਆਂ ਸਰਕਾਰਾਂ ਨੇ ਫਿਰ ਜਾਤ-ਪਾਤ ਦੇ ਨਾਂ ਤੇ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਲੋਕ ਜਾਤ-ਪਾਤ ਨੂੰ ਭੁੱਲ ਕੇ ਇਕੱਠੇ ਇੱਕ ਥਾਲੀ ਵਿੱਚ ਰੋਟੀ ਖਾਂਦੇ ਹਨ। ਪਰ ਸਰਕਾਰ ਵੱਲੋਂ ਕੀ ਸੋਚ ਕੇ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਜੋ ਕਿ ਬਹੁਤ ਹੀ ਕੋਝੀ ਰਾਜਨੀਤੀ ਹੈ । ਇਸ ਮੌਕੇ ਉਨਾਂ ਦੇ ਨਾਲ  ਕੌਮੀ ਪ੍ਰਧਾਨ ਹੈਲਥ ਵਿੰਗ ਦੀਪਕ ਪਾਂਡੇ, ਪੰਜਾਬ ਚੀਫ ਪੈਟਰਨ ਲੀਗਲ ਸੈਲ ਐਡਵੋਕੇਟ ਵਿਸਾਲ ਸਰਮਾ, ਹਿਮਾਚਲ ਪ੍ਰਦੇਸ਼ ਪ੍ਰਧਾਨ ਐਡਵੋਕੇਟ ਵਿਕਰਮ ਸਰਮਾ, ਪੰਜਾਬ ਚੇਅਰਮੈਨ ਆਰ ਟੀ ਆਈ ਵਿੰਗ ਗੁਰਪ੍ਰੀਤ ਸਿੰਘ ਮੋਹਾਲੀ ਮੌਜੂਦ ਰਹੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦੀਆਂ ਜੇਲ੍ਹਾਂ ਵਿੱਚੋਂ ਵਿਦੇਸ਼ਾਂ ਵਿੱਚ ਕਾਰੇ ਕਰਵਾ ਰਹੇ ਗੈਂਗਸਟਰਾਂ ਬਾਰੇ ਐਫ ਬੀ ਆਈ ਦੇ ਖੁਲਾਸੇ ਤੇ ਭਾਰਤ ਸਰਕਾਰ ਆਪਣਾ ਰਵੱਈਆ ਸਪਸ਼ਟ ਕਰੇ,- ਸੀਪੀਆਈ
Next articleਸ਼੍ਰੀ ਗੁਰੂ ਅਮਰਦਾਸ ਹਸਪਤਾਲ, ਲੁਧਿਆਣਾ ਵਿਖੇ ਮੁਫ਼ਤ ਵਿਸ਼ਾਲ ਮੈਡੀਕਲ ਅਤੇ ਡੈਂਟਲ ਚੈਕਅੱਪ ਕੈਂਪ ਵਿੱਚ ਵੱਡੀ ਤਾਦਾਦ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਗਿਆ