HOME ਸੀਨੀਅਰ ਸਿਟੀਜਨਾ ਦੀ ਭਲਾਈ ਸੁਰੱਖਿਆ ਲਈ ਚੱਲ ਰਹੀ ਹੈ ਪੰਜਾਬ ਐਲਡਰਲਾਈਨ ...

ਸੀਨੀਅਰ ਸਿਟੀਜਨਾ ਦੀ ਭਲਾਈ ਸੁਰੱਖਿਆ ਲਈ ਚੱਲ ਰਹੀ ਹੈ ਪੰਜਾਬ ਐਲਡਰਲਾਈਨ ਹੈਲਪਲਾਈਨ 14567 : ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵਦੀਪ ਕੌਰ

3
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵਦੀਪ ਕੌਰ
ਨਵਾਂਸ਼ਹਿਰ   (ਸਮਾਜ ਵੀਕਲੀ)    (ਮਨੋਰੰਜਨ ਕਾਲੀਆ) ਪੰਜਾਬ ਵਿੱਚ ਸੀਨੀਅਰ ਸਿਟੀਜਨਾਂ ਦੀ ਤਲਾਈ ਸੁਰੱਖਿਆ ਅਤੇ ਸਨਮਾਨਯੋਗ ਜੀਵਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਐਲਡਰਲਾਈਨ ਹੈਲਪਲਾਈਨ 14567 ਚਲ ਰਹੀ ਹੈ। ਇਹ ਹੈਲਪ ਲਾਈਨ ਰਾਹੀ ਬਜ਼ੁਰਗਾਂ ਨੂੰ ਕਾਨੂੰਨੀ ਮਾਰਗਦਰਸਨ, ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ, ਕੌਂਸਲਿੰਗ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਅਤੇ ਹੋਰ ਲੋੜੀਂਦੀਆਂ ਸਹਾਇਤਾ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਮੁਫ਼ਤ (Toll Free) ਸੇਵਾ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਪ੍ਰਦਾਨ ਕਰਨਾ ਹੈ। ਮੁੱਖ ਸੇਵਾਵਾਂ ਅਤੇ ਸਹੂਲਤਾਂ- ਜਾਣਕਾਰੀ ਪ੍ਰਦਾਨ ਕਰਨਾ: ਬਜੁਰਗ ਨਾਗਰਿਕ ਇਸ ਨੰਬਰ ‘ਤੇ ਫੋਨ ਕਰਕੇ ਸਰਕਾਰੀ ਸਕੀਮਾਂ (ਜਿਵੇਂ ਕਿ ਪੈਨਸ਼ਨ, ਸਿਹਤ ਬੀਮਾ), ਬਿਰਧ ਆਸ਼ਰਮਾਂ ਅਤੇ ਹਸਪਤਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕਾਨੂੰਨੀ ਅਤੇ ਮਾਰਗਦਰਸ਼ਨ ਸਹਾਇਤਾ: ਮੇਨਟੇਨੇਸ ਐਕਟ ਅਤੇ ਜਾਇਦਾਦ ਨਾਲ ਸਬੰਧਤ ਵਿਵਾਦਾਂ ਦੇ ਮਾਮਲੇ ਵਿੱਚ ਬਜੁਰਗਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ।
ਤਾਵਨਾਤਮਕ ਸਪੋਰਟ: ਇੱਕਲਤਾ, ਚਿੰਤਾ ਜਾਂ ਮਾਨਸਿਕ ਤਣਾਅ ਨਾਲ ਜੂਝ ਰਹੇ ਬਜ਼ੁਰਗਾਂ ਨੂੰ ਮਾਹਰਾਂ ਵੱਲੋਂ ਕਾਉਸਲਿੰਗ ਪ੍ਰਦਾਨ ਕੀਤੀ ਜਾਂਦੀ ਹੈ। ਐਮਰਜੈਂਸੀ ਬਚਾਅ (Rescue): ਬੇਸਹਾਰਾ, ਸੜਕਾਂ ‘ਤੇ ਰਹਿ ਰਹੇ ਜਾਂ ਅੱਤਿਆਚਾਰ ਦਾ ਸ਼ਿਕਾਰ ਹੋ ਰਹੇ ਬਜੁਰਗਾਂ ਨੂੰ ਤੁਰੰਤ ਬਚਾ ਕੇ ਸੁਰੱਖਿਅਤ ਥਾਵਾਂ ਜਾਂ ਬਿਰਧ ਆਸ਼ਰਮਾਂ ਵਿੱਚ ਪਹੁੰਚਾਇਆ ਜਾਂਦਾ ਹੈ। ਜ਼ਰੂਰੀ ਨੋਟ: ਇਹ ਹੇਲਪਲਾਈਨ ਨੰਬਰ 14567 ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 8.00 ਵਜੇ ਤੋਂ ਰਾਤ 8.00 ਵਜੇ ਤੱਕ ਕੰਮ ਕਰਦਾ ਹੈ ਪ੍ਰਸ਼ਾਸਨ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਵੀ ਬਜ਼ੁਰਗ ਮੁਸੀਬਤ ਵਿੱਚ ਹੈ ਜਾਂ ਉਸ ਨੂੰ ਕਿਸੇ ਮਦਦ ਦੀ ਲੋੜ ਹੈ,ਤਾਂ ਤੁਰੰਤ ਇਸ ਨੰਬਰ ‘ਤ ਸੰਪਰਕ ਕਰੋ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ. ਬੀ.ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਰੱਤੂ ਰੰਧਾਵਾ ਜੀ ਦਾ ਆਸਟ੍ਰੇਲੀਆ ਵਿੱਚ ਗੋਲਡ ਮੈਡਲ ਨਾਲ ਸਨਮਾਨ
Next articleਮਾਤਾ ਕੁਲਵੀਰ ਕੌਰ, ਮੁਬਾਰਕਪੁਰ ਦਾ ਸ਼ਰੀਰ ਮੌਤ ਤੋਂ ਬਾਅਦ ਪਰਿਵਾਰ ਨੇ ਦਾਨ ਕੀਤਾ।