HOME ਇੰਦਣਾ ਕਲਸਕੇ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ...

ਇੰਦਣਾ ਕਲਸਕੇ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ

3
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਪਿੰਡ ਇੰਦਣਾਂ ਕਲਾਸਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਸਾਈਂ ਬਾਬਾ ਬੁਲੰਦੀ ਸ਼ਾਹ ਜੀ ਕਾਦਰੀ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਗਰ ਨਿਵਾਸੀਆਂ ਤੇ ਐੱਨ. ਆਰ. ਆਈਜ਼ ਵੀਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ। ਇਸ ਸਮੇਂ ਸੇਵਾਦਾਰ ਸੁੱਚਾ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਦੀ ਸਵੇਰੇ 11ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ, ਸ਼ਾਮ 4 ਵਜੇ ਖ਼ੁਆਜਾ ਜ਼ਿੰਦਾ ਪੀਰ ਜੀ ਦੇ ਪੰਜ ਬੇੜੇ ਤਾਰਨ ਦੀ ਰਸਮ ਅਦਾ ਕੀਤੀ ਗਈ, ਉਪਰੰਤ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਦੇਰ ਸ਼ਾਮ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਮੇਲੇ ਦੇ ਦੂਸਰੇ ਦਿਨ ਸਵੇਰੇ 11 ਵਜੇ ਸਾਈਂ ਬਾਬਾ ਬੁਲੰਦੀ ਸ਼ਾਹ ਜੀ ਕਾਦਰੀ ਦੇ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਚਾਦਰਾਂ ਚੜਾਉਣ ਦੀ ਰਸਮ ਅਦਾ ਕੀਤੀ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ ਜਿਸ ‘ਚ ਕਵਾਲਿਏ ਮਹਿਫ਼ਲ ਸਜਾਈ ਗਈ, ਜਿਸ ‘ਚ ਰੌਕੀ ਕਵਾਲ ਐਂਡ ਪਾਰਟੀ ਫਗਵਾੜੇ ਵਾਲੇ, ਗਾਇਕ ਲਵੀ ਪ੍ਰੀਤ ਲਵ ਬਸੰਤ ਨਗਰ ਫਗਵਾੜੇ ਵਾਲੇ, ਅਮਰੀਕ ਮਨੀ ਇੰਦਣਾਂ ਨੇ ਪੀਰਾਂ ਫ਼ਕੀਰਾਂ ਦੀਆਂ ਕਵਾਲਿਆ ਤੇ ਗੀਤ ਗਾਕੇ ਕੇ ਆਇਆ ਸੰਗਤਾਂ ਨੂੰ ਝੂਮਣ ਲਗਾ ਦਿੱਤਾ।ਮੇਲੇ ਦੁਰਾਨ ਸ਼ੀਤਲ ਮਹੰਤ ਦੁਸਾਂਝ ਕਲਾਂ ਵਾਲਿਆਂ ਦੀ ਪ੍ਰੀਤ ਨਕਾਲ ਐਂਡ ਪਾਰਟੀ ਵੱਲੋਂ ਨਕਲਾਂ ਕਰਕੇ ਆਇਆਂ ਸੰਗਤਾਂ ਨੂੰ ਹੱਸ-ਹੱਸ ਕੇ ਢਿੰਡੀ ਪੀੜਾਂ ਪਾਇਆ। ਮੇਲੇ ਦੁਰਾਨ ਵੱਖ-ਵੱਖ ਦਰਬਾਰਾਂ ਤੋਂ ਫ਼ੱਕਰ ਫ਼ਕੀਰਾਂ ਦੀ ਆਮਦ ਹੋਈ ਜਿਨ੍ਹਾਂ ‘ਚ ਤ੍ਰਿਵੈਣੀ ਮੰਦਰ ਰੋਜ਼ਾ ਰਾਮ ਦਿੱਤੇ ਸ਼ਾਹ ਜੀ ਕਾਦਰੀ ਦੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਪਿੰਡ ਇੰਦਣਾਂ ਕਲਾਸਕੇ ਵਾਲਿਆ ਨੇ ਆਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ। ਇਸ ਮੌਕੇ ਸੇਵਾਦਾਰ ਸੁੱਚਾ ਰਾਮ ਨੇ ਮੇਲੇ ਦੁਰਾਨ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਸਹਿਯੋਗੀ ਸੱਜਣ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮੇਲੇ ਦੇ ਦੋਨੋਂ ਦਿਨ ਸਵੇਰ ਤੋਂ ਚਾਹ-ਪਕੌੜਿਆਂ ਅਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਲਗਾਈਆਂ ਤੇ ਬਾਅਦ ਦੁਪਿਹਰ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਦਰਬਾਰ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ। ਸਟੇਜ਼ ਸਕੱਤਰ ਭੂਮਿਕਾ ਕੇ.ਐੱਲ. ਜੱਸੀ ਨੇ ਬਾਖੂਬੀ ਨਿਭਾਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਸੋਢੀ ਨੇ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲਿਆ
Next articleTwo-Day special SIR camp to be held across all polling booths on July 11 and 12: DC