ਵਫ਼ਦ ਵੱਲੋਂ ਟੁਟੀਆਂ ਸੜਕਾਂ ਬਣਾਉਣ, ਲੈਂਡ ਪੁਲਿੰਗ ਪਾਲਸੀ ਰੱਦ ਕਰਨ ਦੀ ਕੀਤੀ ਮੰਗ
ਮਹਿਤਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ,ਭਾਰਤੀ ਕਿਸਾਨ ਯੂਨੀਅਨ ਦੋਆਬਾ, ਮਨਰੇਗਾ ਯੂਨੀਅਨ ਪੰਜਾਬ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਇੱਕ ਵਫਦ ਐਸ.ਡੀ.ਐਮ ਸਾਹਿਬ ਨਕੋਦਰ ਨੂੰ ਮਿਲਿਆ ਅਤੇ ਇੱਕ ਲਿਖਤੀ ਮੰਗ ਪੱਤਰ ਦਿੱਤਾ । ਵਫਦ ਨੇ ਮੰਗ ਪੱਤਰ ਦਿੰਦਿਆਂ ਕਿਹਾ ਗੱਤਾ ਮਿਲ ਮਹਿਤਪੁਰ ਵੱਲੋ ਹਰ ਰੋਜ ਪਿਛਲੇ ਕਈ ਸਾਲਾਂ ਤੋ ਮਿਲ ਦਾ ਕੈਮੀਕਲ ਅਤੇ ਬਹੁਤ ਗੰਦਾ ਪਾਣੀ ਧਰਤੀ ਵਿੱਚ ਪਾ ਰਹੇ ਹਨ। ਕਈ ਵਾਰੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪਰ ਉਹ ਪਾਣੀ ਪੌਣੋ ਨਹੀ ਹਟੇ। ਵਫਦ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋ ਜੋ ਲੈਡ ਪੂਲਿੰਗ ਪਾਲਿਸੀ ਬਣਾਈ ਗਈ ਹੈ ਉਸ ਨਾਲ ਪੰਜਾਬ ਦੀ ਕਿਸਾਨੀ ਅਤੇ ਸਮੂਹ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਨੂੰ ਵੀ ਤੁਰੰਤ ਰੋਕਿਆ ਜਾਵੇ। ਵਫਦ ਨੇ ਕਿਹਾ ਮਹਿਤਪੁਰ ਬਜਾਰ ਵਿੱਚ ਹਰ ਰੋਜ ਟਰੈਫਿਕ ਜਾਮ ਰਹਿੰਦਾ ਹੈ ਅਤੇ ਸੜਕਾਂ ਵੀ ਬਹੁਤ ਟੁੱਟੀਆਂ ਹੋਈਆਂ ਹਨ ਜਿਹਨਾਂ ਦੀ ਮੁਰੰਮਤ ਕਰਨਾ ਬਹੁਤ ਹੀ ਜਰੂਰੀ ਹੈ।ਪ੍ਰਸ਼ਾਸ਼ਨ ਕੋਈ ਧਿਆਨ ਨਹੀ ਦੇ ਰਿਹਾ। ਵਫਦ ਨੇ ਐਸ.ਡੀ.ਐਮ ਸਾਹਿਬ ਨੂੰ ਮਿਲਣ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਾਡੀਆਂ ਜੱਥੇਬੰਦੀਆ ਵੱਲੋ ਉਕਤ ਮੰਗਾਂ ਹਲ ਕਰਾਉਣ ਲਈ ਇੱਕ ਸੰਘਰਸ਼ ਵਿਡਿੱਆ ਜਾਵੇਗਾ । ਵਫਦ ਦੀ ਅਗਵਾਈ ਨਰਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਪੰਜਾਬ, ਬੀ.ਕੇ.ਯੂ ਪੰਜਾਬ,ਜਿਲਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕਸ਼ਮੀਰ ਸਿੰਘ ਪੰਨੂ, ਬੀ.ਕੇ.ਯੂ ਦੋਆਬਾ ਪ੍ਰਧਾਨ, ਮਨਰੇਗਾ ਯੂਨੀਅਨ ਆਗੂ ਪੰਜਾਬ ਚਰਨਜੀਤ ਸਿੰਘ ਥੱਮੂਵਾਲ, ਗੁਰਦੀਪ ਸਿੰਘ ਪ੍ਰਚਾਰ ਸਕੱਤਰ, ਨਰਿੰਦਰ ਸਿੰਘ ਉਧੋਵਾਰ, ਸਤਨਾਮ ਸਿੰਘ ਮੰਡਿਆਲਾ, ਕਿਸਾਨ ਮਜਦੂਰ ਸੰਘਰਸ਼ ਕਮੇਟੀ, ਇਕਬਾਲ ਸਿੰਘ, ਕੁਲਜੀਤ ਸਿੰਘ ਸਲੇਮਾ ਜਿਲਾ ਪ੍ਰਧਾਨ ਬੀ.ਕੇ.ਯੂ, ਬਾਬਾ ਪਲਵਿੰਦਰ ਸਿੰਘ, ਜਗਜੀਤ ਸਿੰਘ ਬਘੇਲਾ, ਕੁਲਵੰਤ ਸਿੰਘ ਵਿਹਰਾਂ,ਲਾਡੀ ਲਾਹੌਰੀਆ,ਸ਼ਿੰਗਾਰਾ ਸਿੰਘ ਖੁਰਲਾਪੁਰ,ਸ਼ੇਰ ਸਿੰਘ ਖੁਰਲਾਪੁਰ,ਭੁਪਿੰਦਰ ਸਿੰਘ ਬਿੱਲਾ, ਜਗਦੀਪ ਸਿੰਘ ਕਾਹਲੋ, ਪਾਲ ਸਿੰਘ ਬਿਟਲਾਂ, ਬਲਵੀਰ ਸਿੰਘ ਉਧੋਵਾਲ,ਕੁਲਵੀਰ ਸਿੰਘ ਕਾਇਮਵਾਲਾ, ਮਹਿੰਦਰ ਸਿੰਘ, ਗੁਰਦੇਵ ਸਿੰਘ, ਜਸਵੀਰ ਸਿੰਘ ਅਕਬਰਪੁਰ, ਸੁਰਿੰਦਰ ਸਿੰਘ ਰਾਮੂਵਾਲ, ਮਲਕੀਤ ਸਿੰਘ, ਬਲਵਿੰਦਰ ਸਿੰਘ, ਮੋਤਾ ਸਿੰਘ ਸਰਪੰਚ,ਰਣਜੀਤ ਸਿੰਘ ਕੁਹਾੜ, ਨਗਿੰਦਰ ਸਿੰਘ ਪਰਜੀਆਂ, ਅਮਰੀਕ ਸਿੰਘ ਬਿੱਲਾ ਆਦਿ ਕਰ ਰਹੇ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






