HOME ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਸਹੀਦ ਭਗਤ ਸਿੰਘ ਨਗਰ ਵੱਲੋ ਸਥਾਈ ਲੋਕ...

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਸਹੀਦ ਭਗਤ ਸਿੰਘ ਨਗਰ ਵੱਲੋ ਸਥਾਈ ਲੋਕ ਅਦਾਲਤ ( ਜਨ-ਉਪਯੋਗੀ ਸੇਵਾਵਾਂ ) ਦੀ ਕਾਨੂੰਨੀ ਪ੍ਰਕਿਰਿਆ, ਸੁਲ੍ਹਾ ਦੇ ਆਦੇਸ਼ ਅਤੇ ਫੈਸਲਾ ਦੇਣ ਦੇ ਅਧਿਕਾਰਾਂ ਸਬੰਧੀ ਇੱਕ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

2
 ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ  ਜੀਆਂ ਦੀਆਂ ਹਦਾਇਤਾਂ ਤਹਿਤ ਅਤੇ   ਮਾਣਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ  ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ   ਜੀਆਂ  ਅਤੇ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ  ਡਾ. ਅਮਨਦੀਪ  ਜੀਆਂ  ਦੇ ਨਿਰਦੇਸ਼ਾਂ ਤਹਿਤ  ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਵੱਲੋ ਮਿਤੀ 07.07.2026 ਨੂੰ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  , ਸ.ਭ.ਸ ਨਗਰ ਵਿਖੇ ਸਥਾਈ ਲੋਕ ਅਦਾਲਤ ( ਜਨ-ਉਪਯੋਗੀ ਸੇਵਾਵਾਂ ) ਦੀ ਕਾਨੂੰਨੀ ਪ੍ਰਕਿਰਿਆ, ਸੁਲ੍ਹਾ ਦੇ ਆਦੇਸ਼ ਅਤੇ ਫੈਸਲਾ ਦੇਣ ਦੇ ਅਧਿਕਾਰਾਂ ਸਬੰਧੀ ਇੱਕ ਦਿਨ ਦਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ  ਕੀਤਾ ਗਿਆ ।  ਜਿਸ ਵਿੱਚ  ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸ਼੍ਰੀ ਅਸ਼ੋਕ ਕਪੂਰ ,ਸਥਾਈ ਲੋਕ ਅਦਾਲਤਾ ਦਾ ਸਟਾਫ, ਪੈਨਲ ਐਡਵੋਕੇਜ਼,  ਐਲ, ਏ.ਡੀ.ਸੀ.ਐਸ ਦਾ ਸਟਾਫ, ਪੈਰਾ ਲੀਗਲ ਵਲੰਟੀਅਰਜ਼ ਨੇ ਭਾਗ ਲਿਆ । ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਸਥਾਈ ਲੋਕ ਅਦਾਲਤਾਂ ਦੇ ਪ੍ਰਭਾਵਸ਼ਾਲੀ ਕੰਮਕਾਜ ਅਤੇ ਉਹਨਾਂ ਦੇ ਦੋਹਰੇ ਕੰਮ – ਸੁਲ੍ਹਾ ਅਤੇ ਫੈਸਲਾ ਦੇਣ ਵਾਲੀ ਭੂਮਿਕਾ ਬਾਰੇ ਜਾਗਰੂਕਤਾ ਕੀਤਾ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਸਥਾਈ ਲੋਕ ਅਦਾਲਤਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਅਤੇ ਲੋਕਾਂ ਨੂੰ ਉਹਨਾਂ ਦੇ ਕੰਮਾਂ ਬਾਰੇ ਜਾਗਰੂਕ ਕਰਨਾ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਰਦਰਸ਼ੀ ਢੰਗ ਨਾਲ ਹੋਵੇਗੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ
Next articleਮਿਲ ਦੇ ਗੰਦੇ ਪਾਣੀ ਦਾ ਮੁੱਦਾ ਫਿਰ ਭਖਿਆ, ਐਸ ਡੀ ਐਮ ਨੂੰ ਸੋਂਪਿਆ ਮੰਗ ਪੱਤਰ