HOME ਦਰਬਾਰ ਪੀਰ ਬਾਬਾ ਮੁਲੱਖ ਸ਼ਾਹ ਜੀ ਦਾ 48 ਵਾਂ ਸਲਾਨਾ ਜੋੜ ਮੇਲਾ...

ਦਰਬਾਰ ਪੀਰ ਬਾਬਾ ਮੁਲੱਖ ਸ਼ਾਹ ਜੀ ਦਾ 48 ਵਾਂ ਸਲਾਨਾ ਜੋੜ ਮੇਲਾ ਪਿੰਡ ਖੱਸਣ, ਕਪੂਰਥਲਾ ਵਿਖੇ ।

1

ਕਪੂਰਥਲਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਦਰਬਾਰ ਪੀਰ ਬਾਬਾ ਮੁਲੱਖ ਸ਼ਾਹ ਜੀ ਦੇ ਮੁੱਖ ਸੇਵਾਦਾਰ ਸ੍ਰੀ ਧਰਮਵੀਰ ਕਾਲੀਆ ਜੀ ( ਬਾਬਾ ਕਾਲੂ ਜੀ ) ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਤਰ੍ਹਾ ਦੀ ਤਰ੍ਹਾ ਇਸ ਸਾਲ ਵੀ ਮਿਤੀ 3 ਅਤੇ 4 ਜੁਲਾਈ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੀਰ ਬਾਬਾ ਮੁਲਖ ਸ਼ਾਹ ਜੀ ਦਾ 48 ਵਾਂ ਸਲਾਨਾ ਜੋੜ ਮੇਲਾ ਪਿੰਡ ਖੱਸਣ, ਲਿੱਟਾਂ ਵਾਲਾ ਰੋਡ , ਕਪੂਰਥਲਾ ਵਿਖੇ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾਵੇਗਾ । ਮੇਲੇ ਵਿਚ ਅਲਗ ਅਲਗ ਦਰਬਾਰ ਤੋ ਸੰਤ ਮਹਾਂਪੁਰਸ਼ ਪਹੁੰਚਣਗੇ । ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਵੇਂ ਕਿ ਪੰਜਾਬੀ ਦੋਗਾਣਾ ਗਾਇਕ ਜੋੜੀ ਅਮਰੀਕ ਮਾਈਕਲ ਅਤੇ ਨੂਰ ਸਿੱਧੂ, ਦੋਗਾਣਾ ਗਾਇਕ ਜੋੜੀ ਆਰ ਕੇ ਮਹਿੰਦੀ ਅਤੇ ਮਾਹੀ ਖ਼ਾਨ , ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ , ਸ਼ਿੰਗਾਰ ਨਿਮਾਣਾ , ਸਾਬਰੀ ਬ੍ਰਦਰਜ਼, ਜਸਵਿੰਦਰ ਗੁਲਾਮ, ਸੁਰੰਜਨਾ ਸ਼ੀਮਾਰ, ਕੇ ਕੇ ਸਿੰਘ , ਰਮਜ਼ਾਨਾ ਹੀਰ, ਰਾਜੂ ਸ਼ਾਹ ਮਸਤਾਨਾ ਅਤੇ ਹੈਰੀ ਬਾਦਸ਼ਾਹ ,ਰਹਿਮਤ ਸੂਫ਼ੀ ਅਤੇ ਹੋਰ ਕਲਾਕਾਰ ਹਾਜ਼ਰੀ ਲਗਵਾਉਣਗੇ । ਸਟੇਜ ਸਕੱਤਰ ਦੀ ਭੂਮਿਕਾ ਸਾਬੀ ਬਰਾੜ ਵਲੋ ਨਿਭਾਈ ਜਾਵੇਗੀ । ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ । ਬਾਬਾ ਕਾਲੂ ਜੀ ਵਲੋ ਸਾਰੀ ਸਾਧ ਸੰਗਤ ਅਤੇ ਨਗਰ ਨਿਵਾਸੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਗਈ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article​The Manufactured Saint: How the Corporate Elite Sanitized MLK to Stop Revolution