(ਸਮਾਜ ਵੀਕਲੀ) ਅਧਿਆਪਕ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਮਾਰਗ ਦਰਸ਼ਕ ਹੁੰਦਾ ਹੈ। ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ। ਉਹ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਸਗੋਂ ਉਹਨਾਂ ਨੂੰ ਚੰਗੇ ਸੰਸਕਾਰ ,ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਵੀ ਦਿੰਦਾ ਹੈ। ਉਹ ਬੱਚਿਆਂ ਨੂੰ ਸੱਚਾਈ, ਇਮਾਨਦਾਰੀ, ਮਿਹਨਤ ਅਤੇ ਮਨੁੱਖਤਾ ਦਾ ਪਾਠ ਪੜਾਉਂਦਾ ਹੈ। ਅਧਿਆਪਕ ਸਮਾਜ ਨੂੰ ਸਿੱਖਿਆ ਯੁਕਤ ਅਤੇ ਜਾਗਰੂਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਸਹੀ ਰਸਤੇ ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਉਹਨਾਂ ਦੇ ਚਰਿੱਤਰ ਦਾ ਨਿਰਮਾਣ ਕਰਦਾ ਹੈ । ਅਧਿਆਪਕ ਹੀ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਯੋਗਤਾਵਾਂ ਨੂੰ ਪਛਾਣ ਕੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦਾ ਹੈ। ਇੱਕ ਸੱਭਿਆਚਾਰਿਕ ਅਤੇ ਵਿਕਸਿਤ ਸਮਾਜ ਦੀ ਨੀਹ ਇੱਕ ਚੰਗੇ ਅਧਿਆਪਕ ਤੇ ਟਿਕੀ ਹੁੰਦੀ ਹੈ । ਹਰ ਸਫਲ ਵਿਅਕਤੀ ਦੇ ਪਿੱਛੇ ਕਿਸੇ ਨਾ ਕਿਸੇ ਅਧਿਆਪਕ ਦੀ ਮਿਹਨਤ ਹੁੰਦੀ ਹੈ। ਇਸੇ ਲਈ ਅਧਿਆਪਕ ਨੂੰ ਸਮਾਜ ਵਿੱਚ ਸਭ ਤੋਂ ਵੱਡਾ ਮਾਰਗ ਦਰਸ਼ਕ ਮੰਨਿਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਅਧਿਆਪਕ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉਹ ਬੱਚਿਆਂ ਨੂੰ ਟੈਕਨੋਲਜੀ ਦੇ ਸਹੀ ਉਪਯੋਗ ,ਸਮਾਜਿਕ ਮੁੱਲਾਂ ਤੇ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕ ਕਰਦਾ ਹੈ । ਪੁਰਾਣੇ ਸਮੇਂ ਵਿੱਚ ਅਧਿਆਪਕ ਨੂੰ ਮਾਪਿਆਂ ਦੇ ਬਰਾਬਰ ਮਾਣ ਦਿੱਤਾ ਜਾਂਦਾ ਸੀ। ਵਿਦਿਆਰਥੀ ਆਪਣੇ ਗੁਰੂ ਦੀ ਹਰ ਗੱਲ ਨੂੰ ਸਤਿਕਾਰ ਨਾਲ ਮੰਨਦੇ ਸਨ। ਪਰ ਆਧੁਨਿਕ ਯੁੱਗ ਵਿੱਚ ਕੁਝ ਲੋਕ ਅਧਿਆਪਕਾਂ ਦੀ ਮਹੱਤਤਾ ਨੂੰ ਘੱਟ ਸਮਝਣ ਲੱਗ ਪਏ ਹਨ। ਸੋਸ਼ਲ ਮੀਡੀਆ ਤੇ ਮੋਬਾਈਲ ਫੋਨਾਂ ਦੇ ਵੱਧਦੇ ਪ੍ਰਭਾਵ ਕਾਰਨ ਵੀ ਬੱਚਿਆਂ ਵਿੱਚ ਅਨੁਸ਼ਾਸਨ ਦੀ ਘਾਟ ਆ ਰਹੀ ਹੈ ਪਰ ਜੇ ਅਸੀਂ ਅਧਿਆਪਕਾਂ ਨੂੰ ਅਣਗੌਲਿਆ ਕਰਾਂਗੇ ਤਾਂ ਸਿੱਖਿਆ ਦਾ ਮਿਆਰ ਵੀ ਘਟੇਗਾ। ਮਾਪਿਆਂ ਅਤੇ ਸਮਾਜ ਦਾ ਫਰਜ਼ ਹੈ ਕਿ ਅਧਿਆਪਕ ਨੂੰ ਅਣਗੌਰ ਨਾ ਕਰਨ ਅਤੇ ਅਧਿਆਪਕ ਦੀ ਸਮਾਜ ਵਿੱਚ ਭੂਮਿਕਾ ਨੂੰ ਸਮਝ ਦੇ ਹੋਏ ਇੱਕ ਚੰਗੇ ਅਤੇ ਸੰਸਕਾਰਵਾਨ ਸਮਾਜ ਦੀ ਸਿਰਜਣਾ ਕਰ ਸਕਦੇ ਹਨ ,ਕਿਉਂਕਿ ਅਧਿਆਪਕ ਹੀ ਸਾਡੇ ਭਵਿੱਖ ਦੇ ਅਸਲ ਨਿਰਮਾਤਾ ਹਨ।
ਰਾਜਬੀਰ ਕੌਰ ਅੰਗਰੇਜ਼ੀ ਮਿਸਟ੍ਰੈਸ
ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਬੂੜੇਵਾਲ (ਸੁਲਤਾਨਪੁਰ ਲੋਧੀ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






