HOME ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕ ਕੀਤਾ

ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕ ਕੀਤਾ

1

ਸ਼੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਾਤਾਵਰਨ – ਪ੍ਰੇਮੀ ਈਕੋ ਕਲੱਬ ਇੰਚਾਰਜ ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕੂੜਾ – ਪ੍ਰਬੰਧਨ , ਪਾਣੀ ਦੀ ਸੰਭਾਲ਼ , ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਲਗਾਏ ਗਏ ਪੌਦਿਆਂ ਦੀ ਸੰਭਾਲ਼ ਕਰਨ , ਪਰਾਲ਼ੀ ਨਾ ਸਾੜਨ , ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਦੀ ਥਾਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਤੇ ਪਲਾਸਟਿਕ ਦੇ ਨੁਕਸਾਨ , ਬਿਜਲੀ ਦੀ ਬੱਚਤ ਕਰਨ , ਚਾਈਨਾ ਡੋਰ ਦੀ ਵਰਤੋਂ ਨਾ ਕਰਨ , ਪੈਦਲ ਚੱਲਣ , ਸਾਈਕਲ ਦੀ ਵਰਤੋਂ ਕਰਨ , ਵਿਹੜਿਆਂ , ਗੱਡੀਆਂ ਤੇ ਫਰਸ਼ਾਂ ਨੂੰ ਨਲਕੇ ਦੇ ਪਾਣੀ ਨਾਲ਼ ਧੋਣ ਦੀ ਥਾਂ ਪੋਚੇ ਤੇ ਗਿੱਲੇ ਕੱਪੜੇ ਦੇ ਨਾਲ਼ ਸਾਫ਼ ਕਰਨ ,  ਰਾਤ ਨੂੰ ਬੇਲੋੜੀਆਂ ਲਾਈਟਾਂ ਨਾ ਜਗਾਉਣ , ਸ਼ਾਕਾਹਾਰੀ ਭੋਜਨ ਦੀ ਵਰਤੋਂ ਕਰਨ , ਭੋਜਨ ਦੀ ਬੇਕਦਰੀ ਨਾ ਕਰਨ , ਕੂੜਾ ਕੂੜੇਦਾਨ ਵਿੱਚ ਪਾਉਣ ਆਦਿ ਵਿਸ਼ਿਆਂ ਬਾਰੇ ਜਾਗਰੂਕ ਕੀਤਾ। ਇਸੇ ਦੇ ਤਹਿਤ ਵਿਦਿਆਰਥੀਆਂ ਪਾਸੋਂ ਵਾਤਾਵਰਨ ਸੁਰੱਖਿਆ ਜਾਗਰੂਕਤਾ ਬਾਰੇ ਪੇਂਟਿੰਗਜ਼ ਤੇ ਲੇਖ ਮੁਕਾਬਲੇ ਕਰਵਾਏ ਗਏ। ਮਾਸਟਰ ਸੰਜੀਵ ਧਰਮਾਣੀ ਨੇ ਬੱਚਿਆਂ ਨੂੰ ਸਮਝਾਇਆ ਕਿ ਧਰਤੀ – ਮਾਤਾ ਨੂੰ ਸਾਫ਼ – ਸੁਥਰਾ ਤੇ ਹਰਾ – ਭਰਾ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀਆਂ ਵੱਲੋਂ ਮਿਹਨਤ ਨਾਲ ਕਮਾਏ ਪੈਸੇ ਦੀ ਅੰਨੀ ਲੁੱਟ ਚਿੰਤਾਜਨਕ, ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ‘ਆਪ’ ਤੇ ਭਾਜਪਾ ਕਰ ਰਹੀਆਂ ਨੇ ਪਖੰਡ ਦੀ ਰਾਜਨੀਤੀ: ਕਰਨ ਸਿੰਘ ਰਾਣਾ
Next articleਨਹਿਰ ‘ਚ ਡੁੱਬੇ ਨੌਜਵਾਨ ਦੀ ਭਾਲ ਨਾ ਹੋਣ ‘ਤੇ ਪ੍ਰਸ਼ਾਸਨ ਖ਼ਿਲਾਫ਼ ਭੜਕਿਆ ਰੋਸ