HOME ਅੱਜ ਮਿਤੀ 30 ਜੂਨ 2026 ਨੂੰ ਓਨਟਾਰੀਓ ਖਾਲਸਾ ਦਰਬਾਰ ਵਿਖੇ ਛੇਵੇਂ ਪਾਤਿਸ਼ਾਹ...

ਅੱਜ ਮਿਤੀ 30 ਜੂਨ 2026 ਨੂੰ ਓਨਟਾਰੀਓ ਖਾਲਸਾ ਦਰਬਾਰ ਵਿਖੇ ਛੇਵੇਂ ਪਾਤਿਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੌਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਸਮਾਗਮ ਕਰਵਾਏ ਗਏ ।

2

ਕੈਨੇਡਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਕੈਨੇਡਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਵਿਖੇ ਛੇਵੇਂ ਪਾਤਿਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੌਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਸਮਾਗਮ ਕਰਵਾਏ ਗਏ ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਢਾਡੀ ਅਤੇ ਰਾਗੀ ਜੱਥਿਆ ਵੱਲੋਂ ਹਾਜ਼ਰੀ ਭਰੀ ਗਈ ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਅਤੇ ਦੂਜੇ ਗ੍ਰੰਥੀ ਸਿੰਘਾਂ ਵਲੋਂ ਆਰੰਭ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਤੇ ਸਾਰਾ ਦਿਨ ਕੀਰਤਨ ਦਰਬਾਰ ਸਜਾਏ ਗਏ ॥ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਜੀ ਨੇ ਛੇਵੇਂ ਪਾਤਿਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੌਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਪੇਸ਼ ਕੀਤੀਆਂ ਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਇਤਹਾਸਕ ਵਿਚਾਰਾਂ ਦੀ ਸਾਂਝ ਪਾਈ ਦੱਸਿਆ ਕਿ ਕਿਵੇ ਸ੍ਰੀ ਗੁਰੂ ਅਰਜੁਨ ਦੇਵ ਜੀ ਸ਼ਹੀਦੀ ਤੋ ਬਾਅਦ ਕਿਵੇ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਮੀਰੀ ਤੇ ਪੀਰੀ ਦੀਆ 2 ਤਲਵਾਰਾ ਧਾਰਨ ਕੀਤੀਆ । ਤੇ ਉਨਾ ਨੇ ਜਾਣਕਾਰੀ ਦਿੱਤੀ ਕੇ ਗੁਰੂਦੁਆਰਾ ਓਨਟਾਰੀਓ ਖਾਲਸਾ ਦਰਬਾਰ ਵਿਖੇ 06 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਗੁਰਬਾਣੀ ਕੰਠ ਕੈਂਪ ਲਗਾਏ ਜਾ ਰਹੇ ਹਨ ਸਮਾ ਸਵਾਰੇ 10 ਵਜੇ ਤੋ ਲੈ ਕੇ 3:30 ਦਾ ਹੋਵੇ ਗਾ ਉਨਾ ਵਲੋ ਅਪੀਲ ਕੀਤੀ ਗਈ ਵੱਧ ਤੋਂ ਵੱਧ ਸੰਗਤਾਂ ਆਪਣੇ ਬੱਚਿਆ ਨੂੰ ਲੈ ਆਉਣ ਤਾ ਜੋ ਬੱਚੇ ਆਪਣੇ ਵਿਰਸੇ ਨਾਲ ਜੁੜ ਸਕਣ ।ਇਸ ਮੌਕੇ ਤੇ ਸੰਗਤਾਂ ਨੂੰ ਹਜ਼ੂਰੀ ਭਾਈ ਲਵਪ੍ਰੀਤ ਸਿੰਘ ਭਾਈ ਨਿਸ਼ਾਨ ਸਿੰਘ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਭਾਈ ਪਲਵਿੰਦਰ ਸਿੰਘ ਭਾਈ ਓਂਕਾਰ ਸਿੰਘ ਭਾਈ ਰਣਜੀਤ ਨਵਤੋਜ ਸਿੰਘ ਭਾਈ ਬਲਜੀਤ ਸਿੰਘ ਭਾਈ ਕਰਨੈਲ ਸਿੰਘ ਜੀ ਨੇ ਗੁਰਬਾਣੀ ਕੀਰਤਨ ਅਤੇ ਭਾਈ ਰਣਜੀਤ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਅਤੇ ਗਿਆਨੀ ਅਮਨਦੀਪ ਸਿੰਘ ਭੁੱਲਾਰਾਈ ਜੀ ਢਾਡੀ ਵਾਰਾਂ ਸਰਵਣ ਕਰਵਾਈਆਂ ਗਈਆਂ । ਇਸ ਮੌਕੇ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਦੀ ਸਾਰੇ ਕਮੇਟੀ ਮੈਂਬਰ ਤੇ ਦਫ਼ਤਰ ਅਧਿਕਾਰੀ ਭਾਈ ਗੁਰਵੀਰ ਸਿੰਘ ਭਾਈ ਗੁਰਪ੍ਰੀਤ ਸਿੰਘ ਮੌਜੂਦ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article101 ਅਮਰਨਾਥ ਯਾਤਰੀਆਂ ਨੂੰ ਨਵੇਂ ਕੌਂਸਲਰਾਂ, ਮੰਡਲ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਹਰਿ ਝੰਡੀ ਦਿਖਾ ਰਵਾਨਾ ਕੀਤਾ
Next articleਪਿੰਡ ਛੋਕਰਾਂ ਦੇ 25 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ