ਇਲਾਕੇ ਦੇ ਲੋਕਾਂ ਨੇ ਅਜਿਹੇ ਓਵਰਲੋਡਿਡ ਵਾਹਨਾ ਤੇ ਸ਼ਿੰਕਜਾ ਕੱਸਣ ਦੀ ਕੀਤੀ ਮੰਗ
ਕਾਠਗੜ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )- ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਪਨਿਆਲੀ ਕਲਾ ਅਤੇ ਜ਼ਮੀਤਗੜ੍ਹ ਭੱਲਾ ਦੇ ਵਿਚਕਾਰ ਇਕ ਭੂੰਗ ਨਾਲ ਓਵਰਲੋਡਿਡ ਟਰੈਕਟਰ ਟਰਾਲੀ ਦਾ ਟਾਇਰ ਫਟੜ ਕਾਰਨ ਸੜਕ ਵਿੱਚ ਪਲਟ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਸੂਚਨਾ ਮਿਲੀ ਕਿ ਰੋਪੜ੍ਹ ਬਲਾਚੌਰ ਨੈਸ਼ਨਲ ਮਾਰਗ ਤੇ ਸਥਿਤ ਪਿੰਡ ਪਨਿਆਲੀ ਕਲਾਂ ਅਤੇ ਜਮੀਤਗੜ੍ਹ ਭੱਲਾ ਦੇ ਕੋਲ ਇਕ ਭੂੰਗ ਨਾਲ ਓਵਰਲੋਡਿਡ ਟਰੈਕਟਰ ਟਰਾਲੀ ਦਾ ਅਚਾਨਕ ਟਾਇਰ ਫੱਟਣ ਕਾਰਨ ਉਹ ਵਿੱਚ ਸੜਕ ਪਲਟ ਗਈ | ਜਿਸਦੇ ਚੱਲਦੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ | ਉਨ੍ਹਾਂ ਨੇ ਮੌਕੇ ਤੇ ਆਪਣੀ ਟੀਮ ਨਾਲ ਜਾ ਕੇ ਦੇਖਿਆ ਤੇ ਇਕ ਸੋਨਾਲੀਕਾ ਟਰੈਕਟਰ ਜਿਸਦਾ ਨੰਬਰ ਪੀਬੀ04ਏ ਡੀ 1398 ਜਿਸਨੂੰ ਬੀਰਵਲ ਸਿੰਘ ਪੁੱਤਰ ਮੇਜਰ ਸਿੰਘ ਬਾਜਾਖਾਨਾ ਜਿਲ੍ਹਾ ਫਰੀਦਕੋਟ ਚਲਾ ਰਿਹਾ ਜੋ ਭੂੰਗ ਨਾਲ ਲੋਡ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਜਦੋ ਉਪਰੋਕਤ ਸਥਾਨ ਤੇ ਪਹੁੰਚਿਆ ਤਾ ਅਚਾਨਕ ਟਾਇਰ ਫੱਟਣ ਕਾਰਨ ਟਰੈਕਟਰ ਟਰਾਲੀ ਅਸਤੁੰਲਿਤ ਹੋ ਕੇ ਵਿੱਚ ਸੜਕ ਦੇ ਪਲਟ ਗਿਆ | ਜਦਕਿ ਜਾਨੀ ਨੁਕਸਾਨ ਤੋ ਬਚਾਅ ਰਿਹਾ | ਆਵਾਜਾਈ ਬੁਰੀ ਤਰਾ ਨਾਲ ਪ੍ਰਭਾਵਿਤ ਹੋਈ | ਜਦਕਿ ਪੁਲਿਸ ਟੀਮ ਵਲੋਂ , ਸਾਈਨ ਬੋਰਡ ਲਗਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ | ਇਲਾਕੇ ਦੇ ਲੋਕਾ ਨੇ ਮੰਗ ਕੀਤੀ ਕਿ ਇਸ ਰੋਡ ਦੇ ਆਏ ਦਿਨ ਓਵਰਲੋਡਿਡ ਭੂੰਗ ਨਾਲ ਲੋਡ ਟਰੈਕਟਰ ਟਰਾਲੀਆਂ ਵਿੱਚ ਸੜਕ ਤੇ ਪਲਟਦਿਆਂ ਜਿਸ ਨਾਲ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ | ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਨ੍ਹਾਂ ਭੂੰਗ ਨਾਲ ਲੋਡਿਡ ਟਰਾਲੀਆ ਨੂੰ ਤੁਰੰਤ ਬੰਦ ਕਰਵਾਇਆ ਜਾਵੇ | ਤਾਂ ਕਿ ਅੱਗੇ ਤੋ ਕੋਈ ਅਜਿਹਾ ਘਟਨਾ ਨਾ ਹੋ ਸਕੇ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




