HOME ਚਿਹੇੜੂ ਵਿਖੇ ਆਮ ਗਿਆਨ ਦੀ ਲਿਖਤੀ ਪ੍ਰਤੀਯੋਗਤਾ ਕਰਵਾਈ, ਸੰਤ ਕ੍ਰਿਸ਼ਨ ਨਾਥ ਵਲੋਂ...

ਚਿਹੇੜੂ ਵਿਖੇ ਆਮ ਗਿਆਨ ਦੀ ਲਿਖਤੀ ਪ੍ਰਤੀਯੋਗਤਾ ਕਰਵਾਈ, ਸੰਤ ਕ੍ਰਿਸ਼ਨ ਨਾਥ ਵਲੋਂ ਸਿੱਖਿਆ ਪ੍ਰਾਪਤੀ ਦੀ ਲੋੜ ’ਤੇ ਜ਼ੋਰ

4
ਕੈਪਸ਼ਨ- ਪ੍ਰਤੀਯੋਗੀ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਨ ਸਮੇਂ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ, ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਤੇ ਮੁੱਖ ਪ੍ਰਬੰਧਕ ਸੁਰਜੀਤ ਮਜਾਰੀ

ਫ਼ਗਵਾੜਾ,  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਚਿਹੇੜੂ ਵਿਖੇ ਸਥਾਪਿਤ ਮਾਤਾ ਸਵਿੱਤਰੀ ਬਾਈ ਫੂਲੇ ਟਿਊਸ਼ਨ ਤੇ ਕੋਚਿੰਗ ਸੈਂਟਰ ਵਿਖੇ ਆਮ ਗਿਆਨ ਦੀ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ। ਇਹ ਉਪਰਾਲਾ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਮਹਿਲਾ ਵਰਗ ਦੀਆਂ ਪ੍ਰਾਪਤੀਆਂ ਸਬੰਧੀ ਸਵਾਲ ਸਾਂਝੇ ਕੀਤੇ ਗਏ ਅਤੇ ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰਤੀਯੋਗਤਾ ਵਰਗੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਆਵਾਜ਼-ਏ- ਕੌਮ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਸੰਤ ਫੂਲ ਨਾਥ ਨਾਨਕ ਨਗਰੀ ਚਿਹੇੜੂ ਵਲੋਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਸਮਾਜਿਕ ਪ੍ਰੀਵਰਤਨ ਦੇ ਮਿਸ਼ਨ ਦੀ ਸਫ਼ਲਤਾ ਚੇਤਨਾ ਨਾਲ ਹੀ ਸੰਭਵ ਹੈ ਜਿਸ ਲਈ ਸਾਨੂੰ ਗਿਆਨ ਨਾਲ ਜੁੜ ਦੀ ਲੋੜ ਹੈ। ਇਸ ਪ੍ਰਤੀਯੋਗਤਾ ਵਿੱਚ ਪ੍ਰਿਅੰਕਾ ਸੰਧੂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਵੇਂ ਪੂਨਮ ਦੂਜੇ ਸਥਾਨ ’ਤੇ ਰਹੀ ਜਦੋਂ ਕਿ ਭੂਮਿਕਾ ਨੇ ਤੀਜਾ ਸਥਾਨ ਮੱਲਿਆ। ਇਹਨਾਂ ਨੂੰ ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਅਤੇ ਨਗਦੀ ਨਾਲ ਸਨਮਾਨਿਤ ਕੀਤਾ ਗਿਆ। ਇਵੇਂ ਸਮੂਹ ਪ੍ਰਤੀਯੋਗੀ ਵਿਦਿਆਰਥਣਾਂ ਨੂੰ ਵੀ ਪ੍ਰਮਾਣ ਪੱਤਰਾਂ ਅਤੇ ਨਗਦੀ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ’ਤੇ ਸ਼ਾਮਲ ਹੋਏ ਦੀਵਾਨ ਟੋਡਰ ਮੱਲ ਵਿਰਸਤੀ ਫਾਊਂਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਨੇ ਵਿਦਿਆਰਥਾ ਨੂੰ ਸਵੈ ਮਾਣ ਬਰਕਰਾਰ ਰੱਖਦਿਆਂ ਸਵੈ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਲਈ ਸਵੈ ਸ਼ਕਤੀ ਦਾ ਸਾਥ ਕਰਨ ਦੀ ਪ੍ਰੇਰਨਾ ਦਿੱਤੀ। ਇਸ ਪ੍ਰਤੀਯੋਗਤਾ ਦੇ ਮੁੱਖ ਪ੍ਰਬੰਧਕ ਸੁਰਜੀਤ ਮਜਾਰੀ ਨੇ ਦੱਸਿਆ ਕਿ ਉਕਤ ਸੰਸਥਾ ਵਲੋਂ ਵਿਦਿਆਰਥੀ ਵਰਗ ਨੂੰ ਆਮ ਗਿਆਨ ਨਾਲ ਜੋੜਣ ਲਈ ਅਜਿਹੇ ਯਤਨ ਲੰਬੇ ਅਰਸੇ ਤੋਂ ਆਰੰਭੇ ਹੋਏ ਹਨ ਜੋ ਕਿ ਸਾਰਥਿਕ ਨਤੀਜੇ ਦੇ ਰਹੇ ਹਨ। ਵਿਸ਼ੇਸ਼ ਮਹਿਮਾਨਾਂ ‘ਚ ਸ਼ਾਮਲ ਸਤਨਾਮ ਸਿੰਘ ਬਲਾਕੀਪੁਰ ਅਤੇ ਰਮਨਦੀਪ ਕੌਰ ਨੇ ਉਕਤ ਸੈਂਟਰ ਲਈ ਕੰਪਿਊਟਰ ਦੇਣ ਵਜੋਂ ਅਮਰੀਕਾ ਵਾਸੀ ਹਰਮੇਸ਼ ਸਿੰਘ ਢੰਡਾ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਡੇਰਾ ਚਿਹੇੜੂ ਦੇ ਸਕੱਤਰ ਕਮਲਜੀਤ ਖੋਥੜਾਂ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ। ਸੈਂਟਰ ਦੇ ਅਧਿਆਪਕ ਮਨੋਹਰ ਤੇ ਸੋਨੀਆ ਦਾ ਨਿੱਘਾ ਸਹਿਯੋਗ ਰਿਹਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਭਰੋਮਜਾਰਾ ਵਿਖੇ ਸੁਸਾਇਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲੇ ਗਏ
Next articleਅੱਜ ਮੈਡੀਕਲ ਪ੍ਰਕੈਟੀਸਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਸੜੋਆ ਦੀ ਮੀਟਿੰਗ ਹੋਈ