ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਅੱਜ ਪਿੰਡ ਭਰੋਮਜਾਰਾ ਦੇ ਪੰਚਾਇਤ ਘਰ ਵਿਖੇ “ਦੀ ਭਰੋਮਜਾਰਾ ਐਗਰੀਕਲਚਰਲ ਸੁਸਾਇਟੀ” ਦੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਗਈ। ਇਸ ਮੌਕੇ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲਣ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਪਿੰਡ ਭਰੋਮਜਾਰਾ ਦੇ ਸਰਪੰਚ ਸੁਰਿੰਦਰ ਪਾਲ ਸੁੰਡਾ ਨੇ ਦੱਸਿਆ ਕਿ “ਦੀ ਭਰੋਮਜਾਰਾ ਐਗਰੀਕਲਚਰਲ ਸੋਸਾਇਟੀ ਭਰੋਮਜਾਰਾ” ਦੀ ਰਜਿਸਟਰੇਸ਼ਨ ਫਰਵਰੀ 2026 ਵਿੱਚ ਕੀਤੀ ਗਈ। ਸੁਸਾਇਟੀ ਦੇ ਹੁਣ ਨਵੇਂ ਮੈਂਬਰਾਂ ਦੀ ਭਰਤੀ ਕਰਕੇ ਨਵੇਂ ਖਾਤੇ ਖੋਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਦੋ ਪਾਸਪੋਰਟ ਸਾਈਜ ਫੋਟੋਆਂ, ਆਪਣਾ ਆਧਾਰ ਕਾਰਡ, ਪੈਨ ਕਾਰਡ ਅਤੇ ਰਜਿਸਟਰੇਸ਼ਨ ਫੀਸ 510 ਰੁਪਏ ਦੇ ਕੇ ਆਪਣਾ ਨਵਾਂ ਖਾਤਾ ਖੁਲਵਾ ਸਕਦਾ ਹੈ। ਦੀ ਨਾਗਰਾ ਐਗਰੀਕਲਚਰਲ ਸੁਸਾਇਟੀ ਦੇ ਮੈਂਬਰ ਆਪਣਾ ਐਨ. ਓ. ਸੀ.ਦੇ ਕੇ ਮੈਂਬਰਸ਼ਿਪ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਥੋੜੇ ਸਮੇਂ ਵਿੱਚ ਹੀ ਮੈਂਬਰਸ਼ਿਪ ਦਾ ਕੋਟਾ ਪੂਰਾ ਕਰ ਲਿਆ ਜਾਵੇਗਾ। ਸਰਪੰਚ ਸੁਰਿੰਦਰ ਪਾਲ ਸੁੰਡਾ ਨੇ ਦੱਸਿਆ ਕਿ ਸੁਸਾਇਟੀ ਦੀਆਂ ਬਣੀਆਂ ਨਵੀਆਂ ਪਾਸ ਬੁੱਕਾਂ ਨੂੰ ਹਲਕਾ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਆਪਣੇ ਕਰ ਕਮਲਾਂ ਨਾਲ ਜਾਰੀ ਕਰਨਗੇ। ਇਸ ਮੌਕੇ ਇੰਸਪੈਕਟਰ ਅਮਨਦੀਪ ਸਿੰਘ, ਸੈਕਟਰੀ ਸੁਜਾਤਾ, ਪਰਮਜੀਤ ਕੌਰ ਸਾਬਕਾ ਪੰਚ, ਪ੍ਰਦੀਪ ਸੁੰਡਾ, ਸਰਵਨ ਸਿੰਘ, ਕੁਲਵੰਤ ਸਿੰਘ ਰਿੰਕੂ ਅਤੇ ਸੁਰਜੀਤ ਕੌਰ ਆਸ਼ਾ ਵਰਕਰ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





