HOME ਆਪ ਪਾਰਟੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ‘ਤੇ ਜਾਅਲੀ ਵੋਟਾਂ ਬਣਾਉਣ ਦਾ...

ਆਪ ਪਾਰਟੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ‘ਤੇ ਜਾਅਲੀ ਵੋਟਾਂ ਬਣਾਉਣ ਦਾ ਗੰਭੀਰ ਦੋਸ਼

4

ਚੋਣ ਲੜਨ ਦੀ ਮਾਨਤਾ ਰੱਦ ਕਰਨ ਅਤੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧ ਮੰਡਲ ਜਿਸ ਵਿੱਚ ਕੋਰ ਕਮੇਟੀ ਮੈਂਬਰ ਕਮਲ ਚੇਤਨੀ, ਲੁਧਿਆਣਾ ਹਲਕਾ ਨੌਰਥ ਦੇ ਹਲਕਾ ਇੰਚਾਰਜ ਆਰਡੀ ਸ਼ਰਮਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ  ਸੰਜੀਵ ਤਲਵਾੜ  ਵੱਲੋਂ  ਡਿਪਟੀ ਕਮਿਸ਼ਨਰ-ਕਮ-ਮੁੱਖ ਚੋਣ ਅਫ਼ਸਰ,  ਹੁਸ਼ਿਆਰਪੁਰ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਹਲਕਾ ਵਿਧਾਇਕ ਹੁਸ਼ਿਆਰਪੁਰ ਦੇ ਸਕੇ ਭਰਾ ਆਮ ਆਦਮੀ ਪਾਰਟੀ  ਦੇ ਵਾਰਡ ਨੰਬਰ-34 ਤੋਂ ਮੌਜੂਦਾ ਉਮੀਦਵਾਰ ਅਤੇ ਸਾਬਕਾ ਐਮ.ਸੀ. ਰਾਜੇਸ਼ਵਰ ਦਿਆਲ ਵਿਰੁੱਧ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸ਼ਿਕਾਇਤਕਰਤਾ ਸੰਜੀਵ ਤਲਵਾੜ ਨੇ ਦੋਸ਼ ਲਗਾਇਆ ਹੈ ਕਿ ਰਾਜੇਸ਼ਵਰ ਦਿਆਲ ਸਪੁੱਤਰ ਕੁੰਭਕਰਨ ਦਾਸ, ਵਾਸੀ ਕ੍ਰਿਸ਼ਨਾ ਨਗਰ ਨੇ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਕੇ ਅਤੇ ਗਲਤ ਜਾਣਕਾਰੀ ਦੇ ਕੇ ਆਪਣੀਆਂ ਦੋ-ਦੋ ਜਾਅਲੀ ਵੋਟਾਂ ਬਣਵਾਈਆਂ ਹੋਈਆਂ ਹਨ ਜਿਸ ਵਿੱਚ ਚੋਣ ਕਮਿਸ਼ਨ ਵੱਲੋਂ ਸਾਲ 2026 ਨਗਰ ਨਿਗਮ ਦੀਆਂ ਚੋਣਾਂ ਲਈ ਜਾਰੀ ਲਿਸਟ ਅਨੁਸਾਰ, ਰਾਜੇਸ਼ਵਰ ਦਿਆਲ ਦੀਆਂ ਵਾਰਡ ਨੰਬਰ-34 ਵਿੱਚ ਦੋ ਵੋਟਾਂ ਦਰਜ ਹਨ: ਵਾਰਡ ਨੰਬਰ-34, ਬੂਥ ਨੰਬਰ-91, ਲੜੀ ਨੰਬਰ-944 (ਐਪਿਕ ਨੰਬਰ: REW1495191), ਮਕਾਨ ਨੰਬਰ-156। ਵਾਰਡ ਨੰਬਰ-34, ਬੂਥ ਨੰਬਰ-92, ਲੜੀ ਨੰਬਰ-194 (ਐਪਿਕ ਨੰਬਰ: REW1020866), ਮਕਾਨ ਨੰਬਰ-156। ਇਸੇ ਤਰ੍ਹਾਂ ਸਾਲ 2024 ਦੀਆਂ ਚੋਣਾਂ ਦੌਰਾਨ ਵੀ ਉਕਤ ਵਿਅਕਤੀ ਦੀਆਂ ਤਤਕਾਲੀ ਵਾਰਡ ਨੰਬਰ-6 (ਹੁਣ ਵਾਰਡ ਨੰਬਰ-34) ਦੇ ਬੂਥ ਨੰਬਰ-14 ਵਿੱਚ ਦੋ ਵੋਟਾਂ (ਲੜੀ ਨੰਬਰ 18 ਅਤੇ ਲੜੀ ਨੰਬਰ 756) ਦਰਜ ਸਨ। ਪ੍ਰਤੀਨਿਧ ਮੰਡਲ ਨੇ ਸ਼ਿਕਾਇਤ ਵਿੱਚ ਸਾਫ਼ ਕੀਤਾ  ਹੈ ਕਿ ਰਾਜੇਸ਼ਵਰ ਦਿਆਲ ਨੇ ਚੋਣਾਂ ਵਿੱਚ ਨਾਜਾਇਜ਼ ਫਾਇਦਾ ਲੈਣ ਲਈ ਜਾਣਬੁੱਝ ਕੇ ਚੋਣ ਕਮਿਸ਼ਨ ਨੂੰ ਗਲਤ ਹਲਫ਼ੀਆ ਬਿਆਨ (ਐਫੀਡੇਵਿਟ) ਦਿੱਤਾ ਹੈ, ਜੋ ਕਿ ਪੰਜਾਬ ਇਲੈਕਸ਼ਨ ਰੂਲਜ਼ 1994 ਦੀ ਸਿੱਧੀ ਉਲੰਘਣਾ ਹੈ ਅਤੇ ਸੰਵਿਧਾਨਕ ਅਧਿਕਾਰਾਂ ਦੀ ਦੁਰਵਰਤੋਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਨੇ ਮੁੱਖ ਚੋਣ ਅਫ਼ਸਰ ਪਾਸੋਂ ਮੰਗ ਕੀਤੀ  ਕਿ ਇਹਨਾਂ ਤੱਥਾਂ ਦੇ ਅਧਾਰ ‘ਤੇ ਰਾਜੇਸ਼ਵਰ ਦਿਆਲ ਵਿਰੁੱਧ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਵਾਰਡ ਨੰਬਰ-34 ਤੋਂ ਉਸ ਦੀ ਚੋਣ ਲੜਨ ਦੀ ਮਾਨਤਾ ਨੂੰ ਤੁਰੰਤ ਰੱਦ ਕੀਤਾ ਜਾਵੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨੀਟ ਅਤੇ ਯੂਜੀਸੀ-ਨੈੱਟ ਪ੍ਰੀਖਿਆ ਘੁਟਾਲੇ ਨੂੰ ਲੈ ਕੇ ‘ਬੇਗਮਪੁਰਾ ਟਾਈਗਰ ਫੋਰਸ’ ਨੇ ਮੰਤਰੀ ਧਰਮਿੰਦਰ ਦੇ ਅਸਤੀਫ਼ੇ ਦੀ ਕੀਤੀ ਮੰਗ
Next articleਪਾਕਿਸਤਾਨ ਵਿੱਚ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਸਾਹਿਬ ਨਾਲ ਕੀਤੀ ਗਈ ਤੋੜਫੋੜ ਬੇਹੱਦ ਨਿੰਦਣਯੋਗ ਅਤੇ ਮੰਦਭਾਗੀ : ਵਿਜੇ ਸਾਂਪਲਾ