HOME ਨੀਟ ਅਤੇ ਯੂਜੀਸੀ-ਨੈੱਟ ਪ੍ਰੀਖਿਆ ਘੁਟਾਲੇ ਨੂੰ ਲੈ ਕੇ ‘ਬੇਗਮਪੁਰਾ ਟਾਈਗਰ ਫੋਰਸ’ ਨੇ...

ਨੀਟ ਅਤੇ ਯੂਜੀਸੀ-ਨੈੱਟ ਪ੍ਰੀਖਿਆ ਘੁਟਾਲੇ ਨੂੰ ਲੈ ਕੇ ‘ਬੇਗਮਪੁਰਾ ਟਾਈਗਰ ਫੋਰਸ’ ਨੇ ਮੰਤਰੀ ਧਰਮਿੰਦਰ ਦੇ ਅਸਤੀਫ਼ੇ ਦੀ ਕੀਤੀ ਮੰਗ

3

​ਜਦੋਂ ਤੱਕ ਨੌਜਵਾਨਾਂ ਦੀ ਆਵਾਜ਼ ਨਹੀਂ ਸੁਣੀ  ਜਾਂਦੀ ਉਦੋਂ ਤੱਕ ਇਨਸਾਫ਼ ਦੀ ਲੜਾਈ ਹਰ ਪੱਧਰ ‘ਤੇ ਲੜੀ ਜਾਵੇਗੀ : ਬੀਰਪਾਲ,ਹੈਪੀ, ਬੰਟੀ

ਹੁਸ਼ਿਆਰਪੁਰ,   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਅਤੇ ਬਲਾਕ ਪ੍ਰਧਾਨ ਬੰਟੀ ਹਰਿਆਣਾ ਦੀ ਅਗਵਾਈ ਵਿੱਚ ਅੱਜ ਨੀਟ  ਸਕੈਮ ਅਤੇ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ । ਉਨ੍ਹਾਂ ਆਖਿਆ ਕਿ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ ਅਤੇ ਰਾਸ਼ਟਰੀ ਪ੍ਰੀਖਿਆ ਏਜੰਸੀ ਐਨ ਟੀ ਏ ਆਪਣੀ ਮੂਲ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਸਿੱਧ ਹੋਈ ਹੈ, ਜਿਸ ਕਾਰਨ ਨੀਟ-ਯੂਜੀ ਅਤੇ ਯੂਜੀਸੀ-ਨੈੱਟ ਵਰਗੀਆਂ ਵਕਾਰੀ ਪ੍ਰੀਖਿਆਵਾਂ ਲੀਕ ਅਤੇ ਰੱਦ ਹੋ ਰਹੀਆਂ ਹਨ। ​ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪੇਪਰ ਲੀਕ ਮਾਫੀਆ ਨਾਲ ਉਨ੍ਹਾਂ ਦੇ ਸੰਭਾਵੀ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਭਵਿੱਖ ਨਾਲ ਕੋਈ ਹੋਰ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਹਰ ਸਾਲ ਪ੍ਰੀਖਿਆਵਾਂ ਅਤੇ ਭਰਤੀ ਲਈ ਇੱਕ ਨਿਰਧਾਰਤ ਸਾਲਾਨਾ ਕੈਲੰਡਰ ਲਾਗੂ ਹੋਣਾ ਚਾਹੀਦਾ ਹੈ, ਜਿਸ ਵਿੱਚ ਪ੍ਰੀਖਿਆਵਾਂ, ਨਤੀਜਿਆਂ ਅਤੇ ਨਿਯੁਕਤੀਆਂ ਦੀ ਸਮਾਂ-ਸੀਮਾ ਪਹਿਲਾਂ ਹੀ ਤੈਅ ਹੋਵੇ।
​ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਿਰਫ਼ ਨੀਟ ਪ੍ਰੀਖਿਆ ਲਈ ਹੀ 22 ਲੱਖ ਤੋਂ ਵੱਧ ਪਰਿਵਾਰ ਮਿਲ ਕੇ ਹਰ ਸਾਲ ਲਗਭਗ 1.32 ਲੱਖ ਕਰੋੜ ਰੁਪਏ ਖਰਚ ਕਰ ਰਹੇ ਹਨ, ਜਦੋਂ ਕਿ ਸਾਡੇ ਪੂਰੇ ਦੇਸ਼ ਦਾ ਸਾਲਾਨਾ ਸਿੱਖਿਆ ਬਜਟ 1.40 ਲੱਖ ਕਰੋੜ ਰੁਪਏ ਹੈ। ਯਾਨੀ ਜਿੰਨਾ ਪੈਸਾ ਸਰਕਾਰ ਸਿੱਖਿਆ ‘ਤੇ ਖਰਚਦੀ ਹੈ, ਉਨਾ ਪੈਸਾ ਮਾਪੇ ਅਤੇ ਬੱਚੇ ਸਿਰਫ਼ ਨੀਟ ਦੀ ਤਿਆਰੀ ‘ਤੇ ਲਗਾ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਅਜਿਹੀਆਂ ਪ੍ਰੀਖਿਆਵਾਂ ਵਿੱਚ ਰੋਜ਼ਗਾਰ ਦੀ ਗਰੰਟੀ ਦੀ ਗੱਲ ਕੀਤੀ ਜਾਂਦੀ ਹੈ, ਪਰ ਸੱਚਾਈ ਇਹ ਹੈ ਕਿ ਹਰ 1,000 ਵਿਦਿਆਰਥੀਆਂ ਵਿੱਚੋਂ ਮੁਸ਼ਕਿਲ ਨਾਲ 12  ਨੂੰ ਹੀ ਸਥਾਈ ਨੌਕਰੀ ਮਿਲਦੀ ਹੈ, ਇੱਥੋਂ ਤੱਕ ਕਿ ਆਈਆਈਟੀ  ਦੇ 80% ਗ੍ਰੈਜੂਏਟਾਂ ਨੂੰ ਵੀ ਰੋਜ਼ਗਾਰ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ​ਆਗੂਆਂ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 10 ਸਾਲਾ ਵਿੱਚ ਭਾਰਤ ਵਿੱਚ ਪੇਪਰ ਲੀਕ ਦੇ 89 ਸ਼ੱਕੀ ਮਾਮਲੇ ਸਾਹਮਣੇ ਆਏ, ਜਿਸ ਕਾਰਨ ਘੱਟੋ-ਘੱਟ 6.2 ਕਰੋੜ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਇਸ ਦੌਰਾਨ 48 ਪ੍ਰੀਖਿਆਵਾਂ ਦੁਬਾਰਾ ਕਰਵਾਉਣੀਆਂ ਪਈਆਂ ਅਤੇ 22 ਪ੍ਰੀਖਿਆਵਾਂ ਹੋਣ ਤੋਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ। ਸਾਲ 2019 ਤੋਂ ਬਾਅਦ ਦੇਸ਼ ਦੇ 19 ਰਾਜਾਂ ਵਿੱਚ ਘੱਟੋ-ਘੱਟ 64 ਵੱਡੀਆਂ ਪ੍ਰੀਖਿਆਵਾਂ ਪੇਪਰ ਲੀਕ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕੀਆਂ ਹਨ। ​ਉਨ੍ਹਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਪੀੜਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਜਦੋਂ ਤੱਕ ਨੌਜਵਾਨਾਂ ਦੀ ਆਵਾਜ਼ ਸੁਣੀ ਨਹੀਂ ਜਾਂਦੀ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੁੰਦਾ, ਉਦੋਂ ਤੱਕ ਇਨਸਾਫ਼ ਦੀ ਇਹ ਲੜਾਈ ਹਰ ਪੱਧਰ ‘ਤੇ ਲੜੀ ਜਾਵੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਅਮਨਦੀਪ ਕੌਂਡਲ,ਰਾਹੁਲ ਕਲੋਤਾ, ਰੋਹਿਤ ਬੱਧਣ, ਅਤੇ ਰਾਮ ਮੂਰਤੀ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੁੱਢਾ ਦਲ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਦਿਹਾੜਾ ਕਿਲਾ ਰਾਏਪੁਰ ਵਿਖੇ ਮਨਾਇਆ
Next articleਆਪ ਪਾਰਟੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ‘ਤੇ ਜਾਅਲੀ ਵੋਟਾਂ ਬਣਾਉਣ ਦਾ ਗੰਭੀਰ ਦੋਸ਼